Friday, September 27, 2024

سچا تے سچا لیکھک تے شاعر مہیندر سود ورک ( تحریر : سلیم آفتاب سلیم قصوری )

 













سچّا اتے سُچّا لیکھک تے شاعر مہیندر سود وِرک


مہیندر سود وِرک جی ہوراں نال میرا تعلق بھاویں کجھ سمے توں ہی بنیااے پر مینوں انج لگدا اے پئی اوہناں نال میری جان پچھان کئی ورھیاں توں ہووے گی۔کیوں جے اوہ مینوں اپنے جیسا بالکل اپنے ورگا وی لگدا من دا سچّا تے اک بہت ای سُچّا ہیرا لیکھک تے شاعر۔

مہیندر سود جی ہوری لیہندے تے خاص طور تے چڑھدے پنجاب دی بڑی وڈّی ادبی شخصیت نیں۔جنہاں دیاں پیاریاں تے باکمال نظماں گیت تے رچناواں لیہندے پنجاب تے چڑھدے پنجاب دے سارے ای ادبی میگزیناں وچ بڑے ای مان سنمان نال چھاپیا جاندا اے۔

پیارے ویر مہیندر سود ہوراں نوں دیس ودیس دیاں بہت ساریاں علمی ادبی تنظیماں نے اوہناں دیاں سوہنیاں رچناواں اتے گیتاں لئی بہت سارے ایوارڑز  دِتّے ہوئے  نیں۔جیہڑا اوہناں دے سچے تے سُچّے لیکھک تے باکمال قلم ھون دا ثبوت نیں۔اوہ اک سچا تے صاف دل دا انسان اے جیہڑا مظلوم لوکاں دا درد اپنیاں رچناواں وچ لکھدا اے۔اوہ دنیا وچ علم تے کتاباں نال روشنی لیاونا چاہندا اے۔تے لوکائی دا درد ونڈاونا چاہندا اے۔ اوہ جو کجھ آل دوالے تکدا اے اوس نوں آودیاں رچناواں وچ بڑے سوہنے لفظاں نال موتیاں وانگ پرو دیندا اے۔اتے اوس دی ایہ خوبی پڑھن والیاں نوں آنند دیندی اے۔

سود ورک دیاں بہت ساریاں نظماں چڑھدے پنجاب دے نال نال لہندے پنجاب دے اخباراں تے میگزیناں وچ وی سوہنے ڈھنگ نال چھپدیاں رہندیاں نیں۔میں سلیم آفتاب سلیم قصوری اوہناں نوں ایس کامیابی تے بہت بہت مبارکباد پیش کرنا چاہندا ہاں۔دعا اے پئی رب سچّا آپ جی دی قلم نوں ہور چڑھدی کلا چ رکھے۔سوہنے شاعر سودوِرک ویر دیاں رچناواں وچوں کجھ شعر تہاڈے  سبھ پنجابی پیاریاں دی سیوا وچ پیش نیں۔


روح میری دا توں اک اک گہنا


بغیر تیرے میرا وی نہ رہنا

توں توں میں میں وچ آپاں نہ کدے پینا

اک جِند اک جان بن کے رہنا۔

صدقے جاواں مطلبی یاراں دے

ہوندے نے جو ہلکے کِرداراں دے۔


کجھ لوک یاری جد لاوندے نے

مطلب کڑھن تائیں پاوندے نے


میری دعا اے پئی رب سوہنا سود ویر جی نوں ہور عزت عطا کرے تے آپ جی ایسے طراں پنجابی ماں بولی تے پنجابی پیاریاں دی سیوا کردے رہن۔

شالا جُگ جُگ جیوے سوہنا تے پیارا ویر مہیندر سود وِرک ۔


سلیم آفتاب سلیم قصوری

صدر انجمنِ شعر وادب قصور

ਸੱਚਾ ਅਤੇ ਸੁੱਚਾ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ


ਮਹਿੰਦਰ ਸੂਦ ਵਿਰਕ ਜੀ ਹੋਰਾਂ ਨਾਲ ਮੇਰਾ ਤਾਅਲਕ  ਭਾਵੇਂ ਕੁਝ ਸਮੇਂ ਤੋਂ ਹੀ ਬਣਿਆ ਏ ਪਰ ਮੈਨੂੰ ਇੰਜ ਲਗਦਾ ਏ ਪਈ ਓੁਹਨਾਂ ਨਾਲ ਮੇਰੀ ਜਾਣ ਪਛਾਨ  ਕਈ ਵਰਿਆਂ ਤੋਂ ਹੋਵੇਗੀ। ਕਿਉਂ ਜੇ ਉਹ ਮੈਨੂੰ ਅਪਣੇ ਜੇਸਾ ਬਿਲਕੁਲ ਅਪਣੇ ਵਰਗਾ ਹੀ ਲਗਾ, ਮਨ ਦਾ ਸੱਚਾ ਤੇ ਇੱਕ ਬਹੁਤ ਈ ਸੁੱਚਾ ਹੀਰਾ ਲੇਖਕ ਤੇ ਸ਼ਾਇਰ। 

ਮਹਿੰਦਰ ਸੂਦ ਜੀ ਹੋਰੀ ਲਹਿੰਦੇ ਤੇ ਖ਼ਾਸ ਤੋਰ ਤੇ ਚੜ੍ਹਦੇ ਪੰਜਾਬ ਦੀ ਬੜੀ ਵੱਡੀ ਅਦਬੀ ਸ਼ਖ਼ਸੀਅਤ ਨੇਂ ਜਿਨ੍ਹਾਂ ਦੀਆਂ ਪਿਆਰੀਆਂ ਤੇ ਬਾਕਮਾਲ ਨਜ਼ਮਾਂ ਗੀਤ ਤੇ ਰਚਨਾਵਾਂ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਸਾਰੇ ਈ ਅਦਬੀ ਮੈਗਜ਼ੀਨਾਂ ਵਿੱਚ ਬੜੇ ਈ ਮਾਨ ਸਨਮਾਨ ਨਾਲ ਛਾਪਿਆ ਜਾਂਦਾ ਏ। 

ਪਿਆਰੇ ਵੀਰ ਮਹਿੰਦਰ ਸੂਦ ਜੀ ਹੁਣਾਂ ਨੂੰ ਦੇਸ਼ ਵਿਦੇਸ਼ ਦੀਆਂ  ਬਹੁਤ ਸਾਰੀਆਂ ਈਲਮੀ ਅਦਬੀ ਤੰਜ਼ੀਮਾਂ ਨੇ ਉਹਨਾਂ ਨੂੰ ਉਹਨਾਂ ਦੀਆਂ ਸੋਹਣੀਆਂ ਰਚਨਾਵਾਂ ਅਤੇ ਗੀਤਾਂ ਲਈ ਬਹੁਤ ਸਾਰੇ ਅਵਾਰਡਜ਼  ਦਿੱਤੇ ਹੋਏ ਨੇ। ਜਿਹੜਾ ਉਹਨਾਂ ਦੇ ਸੱਚੇ ਤੇ ਸੁੱਚੇ ਲੇਖਕ ਤੇ ਬਾਕਮਾਲ ਕਲਮ ਹੋਣ ਦਾ ਪੱਕਾ ਸਬੂਤ ਨੇ। ਉਹ  ਇੱਕ ਸੱਚਾ ਤੇ ਸਾਫ਼ ਦਿਲ ਦਾ ਇਨਸਾਨ ਏ ਜਿਹੜਾ ਮਜ਼ਲੂਮ ਲੋਕਾਂ ਦਾ ਦਰਦ ਆਪਣੀਆਂ ਰਚਨਾਵਾਂ ਵਿੱਚ ਲਿਖਦਾ ਏ। ਉਹ ਦੁਨੀਆਂ ਵਿੱਚ ੲਲਿਮ ਤੇ ਕਿਤਾਬਾਂ ਨਾਲ ਰੋਸ਼ਨੀ ਲਿਆਉਣਾ ਚਾਹੰਦਾ ਏ। ਤੇ ਲੋਕਾਈ ਦੇ ਦਰਦ ਵੰਡਾਵਣਾ ਚਾਹੰਦਾ ਏ। ਉਹ ਜੋ ਕੁਝ ਆਲ ਦਵਾਲੇ ਤਕਦਾ ਏ ਉਸ ਨੂੰ ਆਵਦੀਆਂ ਰਚਨਾਵਾਂ ਵਿੱਚ ਬੜੇ ਸੋਹਣੇ ਸ਼ਬਦਾਂ ਨਾਲ ਮੋਤੀਆਂ ਵਾਂਗ ਪਰੋ ਦੇੰਦਾ ਏ ਅਤੇ ਉਸ ਦੀ ੲਹਿ ਖੂਬੀ ਪੜ੍ਹਨ ਵਾਲਿਆਂ ਨੂੰ ਆਨੰਦ ਦੇਂਦੀ ਏ। 


ਸੂਦ ਵਿਰਕ ਦੀਆਂ ਬਹੁਤ ਸਾਰੀਆਂ ਨਜ਼ਮਾਂ ਚੜ੍ਹਦੇ ਪੰਜਾਬ ਦੇ ਨਾਲ ਨਾਲ ਲਹਿੰਦੇ ਪੰਜਾਬ ਦੇ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਵੀ ਸੋਹਣੇ ਢੰਗ ਨਾਲ  ਛਪਦੀਆਂ  ਰਹਿਣਦੀਆਂ ਨੇਂ। ਮੈਂ ਸਲੀਮ ਆਫ਼ਤਾਬ ਸਲੀਮ ਕਸੂਰੀ ਉਹਨਾਂ ਨੂੰ ਏਸ ਕਾੰਮਯਾਬੀ ਤੇ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਨਾ ਚਾਹੁੰਦਾ ਹਾਂ। ਅਰਦਾਸ ਏ ਪਈ ਰੱਬ ਸੱਚਾ ਆਪ ਜੀ ਦੀ ਕਲਮ ਨੂੰ ਹੋਰ ਚੜ੍ਹਦੀ ਕਲਾ ਚ ਰੱਖਏ।

ਸੋਹਣੇ ਸ਼ਾਇਰ ਸੂਦ ਵਿਰਕ ਵੀਰ ਦੀਆਂ ਰਚਨਾਵਾਂ ਵਿੱਚੋਂ ਕੁਝ ਸ਼ੇਅਰ ਤੁਹਾਡੇ ਸਭ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਪੇਸ਼ ਹੈ।

ਰੂਹ ਮੇਰੀ ਦਾ ਤੂੰ ਇੱਕੋ ਇੱਕ ਗਹਿਣਾ

ਵਗੈਰ  ਤੇਰੇ ਮੇਰਾ  ਵੀ ਨਾ  ਰਹਿਣਾ


ਤੂੰ ਤੂੰ ਮੈਂ ਮੈਂ ਵਿੱਚ ਆਪਾਂ ਨਾ ਕਦੇ ਪੈਣਾ

ਇੱਕ ਜਿੰਦ ਇੱਕ ਜਾਨ ਬਣ ਕੇ ਰਹਿਣਾ


ਸਦਕੇ ਜਾਵਾਂ ਮਤਲਬੀ ਯਾਰਾਂ ਦੇ

ਹੁੰਦੇ ਨੇ ਜੋ ਹਲਕੇ ਕਿਰਦਾਰਾਂ ਦੇ


ਕੁਝ ਲੋਕ ਯਾਰੀ ਜਦ ਲਾਉਂਦੇ ਨੇ

ਮਤਲਬ ਕੱਢਣ  ਤਾਈਂ ਪਾਉਂਦੇ ਨੇ


ਮੇਰੀ ਦੁਆ ਏ ਕੇ ਰੱਬ ਸੋਹਣਾ ਸੂਦ ਵੀਰ ਜੀ ਨੂੰ ਹੋਰ ਇਜ਼ੱਤਾਂ ਅਤਾ ਕਰੇ ਤੇ ਆਪ ਜੀ ਏਸੇ ਤਰਹਾਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਪਿਆਰਿਆ ਦੀ ਸੇਵਾ ਕਰਦੇ ਰਹਿਣ ।

ਸ਼ਾਲਾ ਜੁਗ ਜੁਗ ਜੀਵੇ ਸੋਹਣਾ ਤੇ ਪਿਆਰਾ ਮੇਰਾ ਸੂਦ ਵੀਰ।


ਸਲੀਮ ਆਫ਼ਤਾਬ ਸਲੀਮ ਕਸੂਰੀ

ਸਦਰ ਅੰਜੁਮਨ ਸ਼ੇਅਰ ਓ ਅਦਬ ਕਸੂਰ

Tuesday, September 24, 2024

ہَؤمَیں ( گروندر سنگھ ایڈووکیٹ ) شاہ مکھی : امرجیت سنگھ جیت

 











ہَؤمَیں


میں تے میں وچ ہوئی لڑائی

میں نے میں نوں لعنت پائی


میں نہ جتی میں نہ ہاری

کوس کوس کے رات گزاری


اُٹھی میں گُرودوارے آئی

اُتھے وی ایہنے کھپّ پوائی

   

جُنڈے کِھلرے پگّ سی لتھّی

ہوئے چودھر پِچھے ہتھوپائی


جیلاں وِچ میں ایہ رُلدی

لبھے فیر پھوکی وڈیائی


ہُندا کَون توں میں ایہ آکھے

رِشتے    وچ    کڑتن   آئی


 چھڈّ کے تُر گئی میں، میں نوں

ہُندی  پھردی  جگّ  ہسائی


میں میں کرکے عمر بیتگی

توں دی مینوں سار نہ کائی

 

چھڈّ دے بندیا اِس میں نوں

لنگھی توں نہ فِر پچھتائیں


گُروِندر سنگھ ایڈووکیٹ


ਹਉਮੈਂ


ਮੈਂ ਤੇ ਮੈਂ ਵਿਚ ਹੋਈ ਲੜਾਈ

ਮੈਂ ਨੇ ਮੈਂ ਨੂੰ ਲਾਹਨਤ ਪਾਈ


ਮੈਂ ਨਾ ਜਿੱਤੀ ਮੈਂ ਨਾ ਹਾਰੀ

ਕੋਸ ਕੋਸ ਕੇ ਰਾਤ ਗੁਜ਼ਾਰੀ


ਉੱਠੀ ਮੈਂ ਗੁਰੂਦਵਾਰੇ ਆਈ

ਉੱਥੇ ਵੀ ਇਨ੍ਹੇ ਖੱਪ ਪਵਾਈ


ਜੁੰਡੇ ਖਿਲਰੇ ਪੱਗ ਸੀ ਲੱਥੀ

ਹੋਏ ਚੌਧਰ ਪਿੱਛੇ ਹੱਥੋਪਾਈ


ਜੇਲ੍ਹਾਂ ਵਿਚ ਮੈਂ ਇਹ ਰੁਲਦੀ

ਲੱਭੇ ਫੇਰ ਫੋਕੀ ਵਡਿਆਈ 


ਹੁੰਦਾ ਕੌਣ ਤੂੰ ਮੈਂ ਇਹ ਆਖੇ

ਰਿਸ਼ਤੇ ਵਿਚ ਕੁੜੱਤਣ ਆਈ


ਛੱਡ ਕੇ ਤੁਰ ਗਈ ਮੈਂ ਮੈਂ ਨੂੰ

ਹੁੰਦੀ ਫਿਰਦੀ ਜੱਗ ਹਸਾਈ

 

ਮੈਂ ਮੈਂ ਕਰਕੇ ਉਮਰ ਬੀਤਗੀ 

ਤੂੰ ਦੀ ਮੈਨੂੰ ਸਾਰ ਨਾ ਕਾਈ

 

ਛੱਡ ਦੇ ਬੰਦਿਆ ਇਸ ਮੈਂ ਨੂੰ

ਲੰਘੀ ਤੋਂ ਨਾ ਫਿਰ ਪਛਤਾਈਂ


ਗੁਰਵਿੰਦਰ ਸਿੰਘ ਐਡਵੋਕੇਟ

Monday, September 23, 2024

نظم ( سنتالی دی ونڈ ) منجیت رائے بل

 












نظم

سنتالی دی ونڈ

سنتالی والی ونڈ چیتے جد آوندی اے

دل میرے نوں بڑا کھورا جیہا لاندی اے

ونڈیا تاں میرا سوہنا پنجاب گئیا

راتی جہلم ونڈیا چناب گئیا۔

چوہڑکانے دی یاد بڑی تڑفاؤندی 

سنتالی والی ونڈ چیتے جد آوندی 


لیڈر منتری سی جو دل دے کھوٹے

میرے پنجاب دے کیتے ظالماں ٹوٹے

بٹوارے دی ونڈ اگ سینے لاندی اے

سنتالی دی ونڈ چیتے جد آوندی 


راجنیتی لاشاں دے ڈھیر تے کرسی ڈاہویں

جنتا دا درد ایس نوں نظر نہ آوے

ایہ بھائیاں نوں بھائیاں نال لڑواندی 

سنتالی دی ونڈ چیتے جد آوندی

پنجاب دے ایکے توں سی ظالم ڈردے

پنجاب نون ونڈن دیاں سکیماں گھڑدے

پاپئیاں دی ونڈ کروانڈی اے۔

سنتالی دی ونڈ چیتے جد آؤندی


ونڈیا ورثہ ساڈا ونڈیا اے پانی

یودھیاں دی دھرتی نال کیتی ونڈ کانی

جنتا تاں ہن وی اک دوجے نوں چاہندی

سنتالی والی ونڈ چیتے جد آوندی

لوبھاں دے چارے پاسے ڈھیر پئے سی لگے

کوئی بے بے باپو دھی پُتراں نوں لّجے

منجیت اوہ ونڈ بڑی ڈراونڈی 

سنتالی والی ونڈ چیتے جد آوندی

شاعر 

منجیت رائے بّل

شاہ مُکھی لپّی

سلیم آفتاب سلیم قصور


ਕਵਿਤਾ -ਸੰਤਾਲੀ ਦੀ ਵੰਡ

 ਸੰਤਾਲੀ  ਵਾਲੀ  ਵੰਡ  ਚੇਤੇ  ਜਦ  ਆਉਂਦੀ।

ਦਿਲ  ਮੇਰੇ  ਨੂੰ  ਬੜਾ  ਖੋਰਾਂ ਜਿਹਾਂ ਲਾਉਂਦੀ।


ਵੰਡਿਆ ਤਾਂ  ਮੇਰਾ  ਸੋਹਣਾ  ਪੰਜਾਬ  ਗਿਆ,

ਰਾਵੀ  ਜਿਹਲਮ   ਵੰਡਿਆ  ਝਨਾਬ  ਗਿਆ,

ਚੂਹੜਕਾਣੇ ਦੀ   ਯਾਦ  ਬੜੀ   ਤੜਫਾਉਂਦੀ। 

ਸੰਤਾਲੀ  ਵਾਲੀ  ਵੰਡ  ਚੇਤੇ  ਜਦ   ਆਉਂਦੀ।


ਲੀਡਰ  ਮੰਤਰੀ   ਸੀ   ਜੋ  ਦਿਲ  ਦੇ    ਖੋਟੇ,

ਮੇਰੇ  ਪੰਜਾਬ  ਦੇ  ਕੀਤੇ     ਜ਼ਾਲਮਾਂ      ਟੋਟੇ

ਬਟਵਾਰੇ  ਦੀ  ਵੰਡ    ਅੱਗ ‌‌ ਸੀਨੇ  ਲਾਉਂਦੀ।

ਸੰਤਾਲੀ  ਵਾਲੀ  ਵੰਡ  ਚੇਤੇ  ਜਦ ‌ ‌ ਆਉਂਦੀ।


ਰਾਜਨੀਤੀ  ਲਾਸ਼ਾਂ ਦੇ ਢੇਰ ਤੇ ਕੁਰਸੀ ਡਾਹਵੇਂ ,

ਜਨਤਾ ਦਾ ਦਰਦ ਇਸਨੂੰ ਨਜ਼ਰੀਂ ਨਾ  ਆਵੇ,

ਇਹ ਭਾਈਆਂ ਨੂੰ ਭਾਈਆਂ ਨਾਲ ਲੜਾਉਂਦੀ।

ਸੰਤਾਲੀ  ਦੀ   ਵੰਡ   ਚੇਤੇ   ਜਦ    ਆਉਂਦੀ।


ਪੰਜਾਬ ਦੇ   ਏਕੇ   ਤੋਂ  ਸੀ   ਜ਼ਾਲਮ    ਡਰਦੇ,

ਪੰਜਾਬ ਨੂੰ  ਵੰਡਣ  ਦੀਆਂ  ਸਕੀਮਾਂ    ਘੜਦੇ,

ਪਾਪੀਆਂ ਦੀ ਸੋਚ   ਪਾਕਿਸਤਾਨ  ਬਣਾਉਂਦੀ।

ਸੰਤਾਲੀ  ਵਾਲੀ  ਵੰਡ  ਚੇਤੇ   ਜਦ   ਆਉਂਦੀ।


ਵੰਡਿਆ ਵਿਰਸਾ  ਸਾਡਾ  ਵੰਡਿਆ ਏ   ਪਾਣੀ,

ਯੋਧਿਆਂ ਦੀ ਧਰਤੀ ਨਾਲ ਕੀਤੀ ਵੰਡ  ਕਾਣੀ,

ਜਨਤਾ ਤਾਂ  ਹੁਣ ਵੀ  ਇੱਕ  ਦੂਜੇ ਨੂੰ  ਚਾਹੁੰਦੀ।

ਸੰਤਾਲੀ    ਵਾਲੀ  ਵੰਡ  ਚੇਤੇ  ਜਦ  ਆਉਂਦੀ। 


ਲੌਥਾਂ ਦੇ  ਚਾਰੇ  ਪਾਸੇ   ਢੇਰ   ਪਏ  ਸੀ  ਲੱਗੇਂ,

ਕੋਈ  ਬੇਬੇ   ਬਾਪੂ  ਧੀਆਂ  ਪੁੱਤਰਾਂ  ਨੂੰ   ਲੱਜੇ,

ਮਨਜੀਤ,  ਉਹ    ਵੰਡ  ਬੜੀ      ਡਰਾਉਂਦੀ।

ਸੰਤਾਲੀ  ਵਾਲੀ   ਵੰਡ  ਚੇਤੇ  ਜਦ   ਆਉਂਦੀ।

-ਮਨਜੀਤ ਰਾਏ ਬੱਲ 9463217315

کویتا ( پال جالندھری )

 










ਲਹਿੰਦੇ ਚੜਦੇ  ਆਪਣੇ ਪੰਜਾਬ  ਦੀ    ਗੱਲ   ਐ।

ਸਤਿਲੁਜ ਬਿਆਸ , ਰਾਵੀ  ,ਝਨਾਬ ਦੀ ਗੱਲ  ਐ।

لہندے   چڑھدے   اپنے   پنجاب   دی گل اے

ستلج    بیاس    راوی    چناب   دی  گل اے

ਗੁਰਮੁਖੀ,   ਸ਼ਾਹਮੁਖੀ    ਦੇ   ਬੂਟੇ ਤੇ    ਖਿਲੇ ਨੇ,

ਭਾਈਆਂ    ਨੂੰ   ਵਿਛੜੇ  ਭਾਈ ਆਣ   ਮਿਲੇ  ਨੇ,

گُرمُکھی  شاہ مُکھی  دے  بوٹے تے کِھلے نیں

بھائیاں    نوں   وچھڑے   بھائی  آن ملے نیں

ਸੋਹਣੇ   ਫੁੱਲਾਂ   ਚੋਂ ਫੁੱਲ।   ਗੁਲਾਬ  ਦੀ ਗੱਲ ਐ।

ਲਹਿੰਦੇ   ਚੜ੍ਹਦੇ  ਆਪਣੇ  ਪੰਜਾਬ।  ਦੀ ਗੱਲ ਐ।

سوہنے   پُھلاں  چوں  پُھل  گلاب دی گل اے

لہندے   چڑھدے   اپنے   پنجاب   دی گل اے

ਗੁਰੂਆਂ,  ਪੀਰਾਂ    ਦਰਵੇਸ਼ਾਂ।  ਦੀ    ਲਿੱਪੀ    ਜੋ

ਸ਼ਬਦਾਂ  ਦੇ ਨਾਲ     ਮਿਲਾ    ਕੇ      ਲਿੱਖੀ    ਜੋ

گُرواں   پیراں     درویشاں    دی    لپی   جو

شبداں    دے     نال    ملا    کے   لکھی   جو

ਉਹ  ਰਚਨਾਵਾਂ  ਦੇ ਸੁਮੇਲ ਅਲਾਪ  ਦੀ ਗੱਲ ਐ।

ਲਹਿੰਦੇ  ਚੜ੍ਹਦੇ  ਆਪਣੇ  ਪੰਜਾਬ   ਦੀ  ਗੱਲ ਐ।

اوہ   رچناواں  دے  سُمیل  الاپ   دی گل اے

لہندے   چڑھدے   اپنے   پنجاب  دی  گل اے

ਪਾਲ ਜਲੰਧਰੀ  ਕੱਠੇਇਆਂ ਦੇ ਨਾਲ   ਜੋ   ਬੀਤੀ,

ਮੁਹੱਬਤਾਂ ਦੀ  ਗੱਲ ਸੱਜਣਾ ਦੇ ਨਾਲ  ਪਾਈ ਪ੍ਰੀਤੀ

پال جلندھری  کٹھیاں  دے   نال   جو   بیتی

محبتاں  دی گل سجناں  دے نال پائی پریتی

ਮੇਰੇ ਲਹਿੰਦੇ  ਚੜਦੇ   ਰਿਸ਼ਤੇ ਸਾਂਝ   ਦੀ ਗੱਲ ਐ।

ਲਹਿੰਦੇ   ਚੜ੍ਹਦੇ ਆਪਣੇ ਪੰਜਾਬ  ਦੀ  ਗੱਲ    ਐ।

میرےلہندےچڑھدےرشتےسانجھ دی گل اے

لہندے   چڑھدے   اپنے   پنجاب   دی گل اے


ਸ਼ਾਇਰ ਪਾਲ ਜਲੰਧਰੀ 

شاعر پال جلندھری

گرومکھی مترجم اشتیاق انصاری

ਗੁਰਮੁਖੀ ਮਤਰਜਮ ਇਸ਼ਤਿਆਕ ਅਨਸਾਰੀ

بزم یاران عزمی جمبر کی جانب سے مشاعرہ و تقریب پذیرائی ( رپورٹ : یاسین یاس )

 














بزم یاران عظمی جمبر کی جانب سے مشاعرہ و

تقریب پذیرائی پر باربی کیو پارٹی 


مشاعرہ نیشنل پارک چھانگا مانگا کے باربی کیو پوائنٹ پر ہوا


مشاعرے کی صدارت جناب یعقوب پرواز نے کی 


بزم یاران عظمی جمبر کے زیر اہتمام نیشنل پارک چھانگا مانگا میں جناب یعقوب پرواز کی صدارت میں محفل مشاعرہ و تقریب پزیرائی اکمل حنیف کے اردو مجموعہ "ردعمل " ، عمران سحر کے پنجابی شعری مجموعہ " چپ تے میں "  اور صادق فدا کے پنجابی شعری مجموعہ " واہ " کی تقریب پذیرائی منعقد ہوئی  پروگرام کا آغاز تلاوت کلام پاک سے کیا گیا جس کی سعادت عبداللہ حسن نے حاصل کی نعت رسول مقبول صلی اللہ علیہ وآلہ وسلم کی سعادت میاں جمیل احمد نے حاصل کی پروگرام کے پہلے سیشن میں تینوں کتابوں پر مضامین پڑھے گئے لیکن اس بات کا خیال رکھا گیا کہ مضمون کی طوالت سامعین پر گراں نہ گزرے مضامین مختصر اور جامع پڑھے گئے اکمل حنیف کے اردو مجموعہ کلام " ردعمل " پر مضمون میاں جمیل احمد نے پڑھا عمران سحر کے پنجابی شعری مجموعہ پر مضمون ولی محمد عظمی نے اور صادق فدا کے پنجابی مجموعہ " واہ " پر مضمون یعقوب پرواز نے پڑھا جو بلاشبہ تینوں کتابیں پڑھنے سے تعلق رکھتی ہیں ان پر گھنٹوں بات کی جا سکتی ہے مگر وقت کو ملحوظ خاطر رکھتے ہوئے پہلا دور ختم کرکے دوسرا دور شروع کردیا گیا جو مشاعرے کا تھا جس کی صدارت اردو پنجابی کے کہنہ مشق  استاد شاعر یعقوب پرواز نے کی مہمان خصوصی نصیر احمد نصیر ، جی اے نجم ، فقیر کامل ، اکمل حنیف ، عمران سحر اور صادق فدا تھے۔ مہمان اعزاز میں  اشتیاق حسین اثر ، احمد علی کیف ، یاسین یاس ، میاں جمیل احمد اور اسلم حیات شامل تھے دیگر شعراء کرام میں اعجاز عابد ، شہباز گولڈن  اور ولی محمد عظمی شامل تھے بزم یاران عظمی کی پوری ٹیم جن میں پروفیسر عتیق الرحمان ، اسلم مجاہد ،میاں مختار احمد ، عبدالرحمان ، عابد بھٹی ، زوہیب حسن ، عبداللہ بھٹی ، ملک وکیل انجم ، رانا عبدالجبار ، ثمامہ حسن اور عبداللہ  حسن شامل تھے ۔ پروگرام کے اختتام پر مہمانوں کو پرتکلف عشائیہ دیا گیا بلکہ یوں کہیے کہ مکمل باربی کیو پارٹی دی گئی بزم یاران عظمی جمبر والوں نے مہمان نوازی کی مثال قائم کردی آنے جانے کی تھکاوٹ اور گرمی کا احساس تک نہ رہا اور اس طرح یہ خوبصورت محفل مشاعرہ و تقریب پذیرائی اختتام پذیر ہوئی ۔

رپورٹ : یاسین یاس 

وائس چئیرمین بھائی پھیرو پریس کلب پھول نگر 


Sunday, September 22, 2024

ملک وقار جی مبارکاں ۔ عمران سحر

 










کرمانی ویلفئیر فاونڈیشن موڑکھنڈا دے صدر جناب

 ملک وقار Waqar Ali Ghug صاحب نوں  ایس

 ایس ٹی ایسوسی ایشن تحصیل ننکانہ صاحب دا صدر بنن تے مبارکاں


عمران سحر 

ا

Friday, September 20, 2024

عرس بابا عباس پتوکی کے موقع پر مجلس شاہ عباس پتوکی کا جناح ہال پتوکی میں تیسواں سالانہ مشاعرہ

 











پتوکی ( یاسین یاس ) عرس بابا عباس حسین شاہ کاظمی کے موقع  مجلس شاہ عباس کا 30 واں سالانہ کل پنجاب مشاعرہ جناح حال پتوکی میں زیر صدارت میاں اکرم سلیم اکرم منعقد ہوا مہمانان خصوصی محبوب سرمد، صابر میراں،زاہد صدیقی ، غلام شبیر خاکی،اسلم شوق،خالد یوسفی،محترمہ نرگس نور تھے ۔ نقابت کے فرائض افضل جٹ اور مختار چوہدری نے سر انجام دیئے ۔ تلاوت قرآن مجید اور نعت کی سعادت بالترتیب اسلم شوق ،شوکت نوشاہی ،اور بوٹا قصوری کے حصے میں آئی منقبت کے دور میں منظم حسین تصور ، شوکت نوشاہی ، روبن خیالی ، نزیر نذر ، محسن شکوری،اور صابر میراں نے کلام پیش کیا۔ جبکہ غزل کے دورمیں حکیم اسد منظور ، اسلم ملنگ ، مںبین آتش ، عرفان فانی ، شاکر جتوئی ، فقیر بخت ، شعیب خیالی ، میاں ولید، عین علی ساحر ، لیاقت کنول ، ریاض خلجی، ارسلان صادق ایڈووکیٹ ، فریاد عاصم ، خادم علی انجم ، ایم وائی شاہد ، مشتاق قمر ، آصف عارف ، ظفر اقبال عاصم ، مزمل زائر ، یسین یاس ، اشتیاق اثر ، آصف سندھو ، ارشاد ملک، خالد انجم ڈوگر ، آصف جٹ ، ملک مختار احمد، محمد منشا طاہر ، طاہر نعیم ، اور ندیم عباس نے اپنا اپنا کلام پیش کیا آخری مرحلہ میں صدر مجلس ھذا ملک شوکت نوشاہی نے ملک لیاقت علی کنول کو ادبی فوٹو گرافر مشتاق قمر کو ادبی سیوک اور اسلم شوق کو شاعری پر شاہ عباس ایوارڈ 2024 جاری کئے۔اس موقع پر وطن عزیز کی سلامتی اور حاضرین کیلئے ملک شوکت نوشاہی صدر مجلس ھذا نے دعائے خیر کی ۔

Tuesday, September 10, 2024

غزل ( کلدیپ سنگھ بنگی ) شاہ مکھی لپی انتر : امرجیت سنگھ جیت

 









ਪੰਜਾਬੀ ਸਾਹਿਤ ਦੇ ਮਾਣਮੱਤੇ ਸ਼ਾਇਰ ਤੇ ਉੱਘੇ ਸਾਹਿਤ ਸਮੀਖਿਆਕ  ਕੁਲਦੀਪ ਸਿੰਘ ਬੰਗੀ ਹੁਰਾਂ ਦੀ ਇਕ ਗ਼ਜ਼ਲ:


ਦੁਨੀਆਂ ਦਾਰੀ ਦਾ ਕੁਝ ਖੌਫ ਤਾਂ ਖਾਇਆ ਕਰ

ਮੇਰਾ   ਹੋ  ਕੇ   ਮੈਨੂੰ   ਨਾ  ਅਜਮਾਇਆ  ਕਰ

دُنیا داری دا کُجھ خوف تاں کھایا کر

میرا  ہو  کے   مینوں   نہ   ازمایا    کر


ਵਾਹਿਆ  ਨਾ  ਕਰ   ਐਵੇਂ   ਲੀਕਾਂ   ਪਾਣੀ  ਤੇ

ਨਿੱਤ  ਨਵਾਂ  ਨਾ  ਕੋਈ  ਰੰਗ ਵਿਖਾਇਆ ਕਰ

واہیا  نہ  کر  اَیویں  لیکاں پانی تے

نِتّ نواں  نہ کوئی  رنگ وِکھایا کر


ਨ੍ਹੇਰਾ   ਵਿਚ   ਨਾ   ਡੁੱਬੇ   ਸੂਰਜ   ਆਸਾਂ  ਦਾ

ਦੀਪ ਜਗਾ ਕੇ   ਸ਼ਬਦਾਂ ਦੇ  ਰੁਸ਼ਨਾਇਆ  ਕਰ

نھیرے  وچ  نہ  ڈُبّے  سورج آساں دا

دیپ  جگا  کے  شبداں دے  رُشنایا کر


ਸਧਰਾਂ  , ਸੁਪਨੇ  ਅਕਸਰ    ਤਿੜਕੇ  ਵੇਖਾਂ  ਮੈਂ

ਸ਼ੀਸ਼ੇ  ਮੂਹਰੇ  ਖੜ੍ਹ  ਕੇ  ਨਾ ਮੁਸਕਾਇਆ  ਕਰ

سدھراں ، سُپنے اکثر تِڑکے ویکھاں میں

شیشے  موہرے  کھڑ   کے  نہ  مُسکایا کر


ਫੁੱਲ  ਸਦਾ  ਹੀ   ਖਿੜ੍ਹਦੇ   ਰਹਿਣੇ   ਰੀਝਾਂ  ਦੇ

ਲਾ ਮਿਹਨਤ ਦਾ ਬੂਟਾ ਪਾਣੀ   ਪਾਇਆ  ਕਰ

پُھلّ سدا ہی کِھڑھدے رہِنے ریجھاں دے

لا    محنت    دا    بوٹا     پانی   پایا  کر


ਹਾਕਮ  ਸੱਚਾ  ਬਣ   ਝੂਠ   ਨਹੀਂ   ਬੋਲੀ  ਦਾ

ਝਾਂਜਰ  ਦਾ  ਨਾ  ਰਾਣੀਹਾਰ  ਬਣਾਇਆ ਕਰ

حاکم سچّا  بن جھوٹھ نہیں بولی دا

جھانجر   دا   نہ   رانی ہار    بنایا   کر


ਕੁਲਦੀਪ ਸਿੰਘ ਬੰਗੀ 

کُلدیپ  سِنگھ بنگی

Monday, September 9, 2024

Literary color of the tiger A pen " Yasin yas" by amarjeet Singh Jeet

 










Literary color of the tiger,

A pen 'Yasin Yas' .....


The city of linde Punjab is Kasur Baba Bulle Shah's feet and the case is the land of karma. In whose fiza even today Baba Ji's Sufiana Kalam and many literary gatherings, they are spreading the color of love in Mushaira. In the spiritual and literary atmosphere of Kasur, there is still a constant impression of soul-stirring musical waves. Kasur has been the land of scholars, writers, poets-poets, poets and qawals for centuries. Here many literary personalities have been accepted. Among whom the famous poet, lyricist, columnist, and journalist Yasin Yas has emerged as a famous name due to his literary achievements. Yaseen Yas alias Yaseen Muhammad was born on 7 January 1976 in the house of Ammi Mariam Bibi Abu Umar Din at Village Lambe Jagir, Post Office Phool Nagar (Bhai Feru) Tehsil Pato Ki District Kasur. Born in the literary complex of District Kasur, Yasin Yas, was fond of literature since childhood due to the literary rasia of his father Umar Din. Creating small poetic sentences. At an early age, he began to equalize the creation of songs, poems and ghazals in both languages in Urdu and Punjabi. At the age of just 24 his first Urdu ghazal collection 'Khuabon ke darmian' was published in the year 2000. Punjabi ghazal collection 'Palakan' was published in 2004 After that, third Punjabi ghazal collection 'Sifra' was dedicated to the public in 2014. Among his books under printing, a total of four books including Punjabi Ghazal Collection, Punjabi Column Collection, Urdu Ghazal Collection and Urdu Column Collection are going to be printed and offered to the public soon.

In addition, his column 'Siddhiya Sidhiya' has been published continuously for three years in Punjabi newspaper 'Khabran' Lahore and for almost four years in Punjabi newspaper "Bhulekha". Since the past he is printing an online magazine named 'Sifra'. In which he is giving the honor to become famous writers of Punjab as well as emerging poets by printing. It is noteworthy that Punjabi poets seem to have become a linguistic bridge between the rising and falling Punjab by printing Gurmukhi and Shahmukhi. In addition, he is also working for the famous Punjabi newspaper 'Rozana Adeeb Lahore'.

He is an enlightened and mature poet and a well-known columnist as well as a good person with a very good, sweet and magnetic personality. He is always eager for literary works. He is associated with many literary associations of Punjab, in which the Pakistan Literary Forum Phool Nagar has served as the President of the 'Bhai Feru Press Club' Phool Nagar, for the last ten years, the 'Bhai Fero Press Club' is serving as the Chairman of Phool Nagar. Urdu Tanzeem 'Bazam-e-Ishtiaq' Sadar of Phool Nagar, active member of Punjabi Music Forum Pakistan and serving as Vice Chairman of Pakistan Tehsil Patoki 'Regional Union of Journalists' Pakistan. '

His literary services changed to his bag, there are appropriate honors including 'Waris Shah' Award, 'Bulla Shah Award, 'Shakir Shuja Abdi' Award, 'Dil Darya Pakistan' Award, 'Best Punjabi Poet' Award, 'Nkebi' Award, ' Dil Darya' Award and many other specialties. On the occasion of literary events with honors, the active high standard wages of the lower Punjab is being honored.

Where he is a good literary worker by profession he is a private limited company worker, the job of store officer is his daily bread. Where there is a color of love in his poetry, there is also an expression of pain towards humanity. He who is pointing finger on the Kani division in the society can also create a rebellious tune against the Kani system. He is a poet who is capable of mentioning the biggest problems in a few words through his excellent poetry. He is a realistic poet who expresses the truth of the time.

Presenting some of his literary colors:


(1)

Did anyone like this?

Blood to someone flesh to someone


Love's own rules

Kill someone and dead someone


Somebody go get him

Even today your hope is for someone.


Do not forget the promise on the cross

If anyone has it


Daily prayers, hope of someone

Don't 'hope' anyone.


( 2)

Su, who is consoling in sorrows

Sue with a smile on her lips


He has made a mockery with the blessings.

A sue kept in the water


Jagrata is peeping from the eyes

Everything is kept in one place


Israel has turned out to be a gentleman

Still keeping the dandasa.


The good the bad all got to see him

Meaning every side kept suh


Heaven is being distributed to people

Sue keeping faith on the feet


She ate the world by clapping.

How to keep the face sad soo


The ruler is out of understanding, who has become

The house is kept at the back of the pot


(3)  

Take the juice with us, and let's go

Let us go in search of ourselves.


Which is your portion

Let's go to that Diva Ball


Me and time have been added.

If we go on that kinje hair


Stop crying for those who have left.

Let's forget the past and go to the hall.


The world cries while searching.

Let's go to Kamal today


(4 )

The color on the flowers

The glow on her lips


Now not the good of life

Gentleman on full balance


For those in the time of sin.

They have fought on total


He also drank again.

I am surprised at the prices.


He has forgotten me from heaven.

I am not a man if I forget.


His pen has consistently been interpreting people's minds for the past 25 years. Insha-Allah, he will continue to enrich the literary field by continuing his literary journey with such writings full of literature and service to the society.


Amen to that!

Amarjit Singh won


"ਬਾਘਿਓਂ ਪਾਰ ਦਾ ਅਦਬੀ ਰੰਗ ,

ਇਕ ਕਲਮ 'ਯਾਸੀਨ ਯਾਸ' .....


ਲਹਿੰਦੇ ਪੰਜਾਬ ਦਾ ਸ਼ਹਿਰ ਕਸੂਰ ਬਾਬਾ ਬੁੱਲ੍ਹੇ ਸ਼ਾਹ ਦੀ ਚਰਨ ਛੋਹ ਤੇ ਮੁਕੱਦਸ ਕਰਮ ਭੂਮੀ  ਹੈ। ਜਿਸਦੀ ਫਿਜ਼ਾ ਵਿਚ ਅੱਜ ਵੀ ਬਾਬਾ ਜੀ ਦੇ ਸੂਫੀਆਨਾ ਕਲਾਮ ਤੇ ਕਾਫੀਆਂ ਅਦਬੀ ਮਹਿਫਲਾਂ, ਮੁਸ਼ਾਇਰਿਆਂ ਚ ਪਿਆਰ-ਮੁਹੱਬਤ ਦਾ  ਰੰਗ ਬਿਖੇਰ ਰਹੇ ਹਨ। ਕਸੂਰ ਦੇ ਰੂਹਾਨੀ ਤੇ ਸਾਹਿਤਕ ਮਾਹੌਲ ਚੋਂ ਹੁਣ ਵੀ ਰੂਹ ਨੂੰ ਲਰਜਾਉਂਦੀਆਂ ਸੰਗੀਤਕ ਤਰੰਗਾਂ ਦਾ  ਨਿਰੰਤਰ ਆਭਾਸ ਹੁੰਦਾ ਹੈ।ਕਸੂਰ ਸਦੀਆਂ ਤੋਂ ਵਿਦਵਾਨਾਂ,ਲੇਖਕਾਂ, ਕਵੀਆਂ-ਕਵੀਸ਼ਰਾਂ ,ਸ਼ਾਇਰਾਂ ਤੇ ਕਵਾਲਾਂ ਦੀ ਜਰਖੇਜ ਭੂਮੀ ਰਹੀ ਹੈ।ਇੱਥੇ ਅਨੇਕਾਂ ਅਦਬੀ ਸ਼ਖਸੀਅਤਾਂ ਦੀ ਮਕਬੂਲੀਅਤ ਪ੍ਰਵਾਨ ਚੜ੍ਹੀ ਹੈ।ਜਿਹਨਾਂ ਚੋਂ ਅਜੋਕੇ ਦੌਰ ਦਾ ਨਾਮਵਰ ਸ਼ਾਇਰ ,ਗੀਤਕਾਰ  , ਕਾਲਮ ਨਵੀਸ ਤੇ ਪੱਤਰਕਾਰ  ਯਾਸੀਨ ਯਾਸ ਆਪਣੀਆਂ ਸਾਹਿਤਕ ਪ੍ਰਾਪਤੀਆਂ ਕਰਕੇ ਇੱਕ ਚਰਚਿਤ ਨਾਮ ਬਣ ਉਭਰਿਆ ਹੈ। ਯਾਸੀਨ ਯਾਸ ਉਰਫ਼ ਯਾਸੀਨ ਮਹੁੰਮਦ ਦਾ ਜਨਮ 7 ਜਨਵਰੀ 1976 ਨੂੰ ਅੰਮੀ ਮਰੀਅਮ ਬੀਬੀ ਦੀ ਕੁੱਖੋਂ ਅਬੂ ਉਮਰ ਦੀਨ ਦੇ ਘਰ ਪਿੰਡ ਲੰਬੇ ਜਾਗੀਰ, ਡਾਕਖ਼ਾਨਾ ਫੂਲ ਨਗਰ ( ਭਾਈ ਫੇਰੂ ) ਤਹਿਸੀਲ ਪੱਤੋ ਕੀ ਜ਼ਿਲ੍ਹਾ ਕਸੂਰ ਵਿਖੇ ਹੋਇਆ। ਜ਼ਿਲ੍ਹਾ ਕਸੂਰ ਦੀ ਸਾਹਿਤਕ  ਰੰਗਤ ਚ ਜੰਮੇ ਪਲੇ ਯਾਸੀਨ ਯਾਸ ਨੂੰ ਉਸਦੇ ਵਾਲਿਦ ਉਮਰ ਦੀਨ ਦੇ ਸਾਹਿਤ ਰਸੀਆ ਹੋਣ ਕਾਰਨ  ਬਚਪਨ ਤੋਂ ਹੀ ਸਾਹਿਤ ਦੀ ਚੇਟਕ  ਲੱਗ ਗਈ। ਉਸਨੇ  ਉਰਦੂ ਤੇ ਪੰਜਾਬੀ ਵਿਚ ਕਵਿਤਾਵਾਂ ਤੇ ਗ਼ਜ਼ਲਾਂ ਦੀ ਸਿਰਜਣਾ ਦੋਹਾਂ ਜੁਬਾਨਾਂ ਵਿਚ ਬਰਾਬਰ ਕਰਨੀ ਸ਼ੁਰੂ ਕਰ ਦਿੱਤੀ ।ਮਹਿਜ਼ 24 ਸਾਲ  ਦੀ ਉਮਰ ਚ ਉਸਦਾ  ਪਹਿਲਾ ਉਰਦੂ ਗ਼ਜ਼ਲ ਸੰਗ੍ਰਹਿ 'ਖੁਆਬੋਂ ਕੇ ਦਰਮਿਆਂ' ਸੰਨ 2000  'ਚ ਛਪਿਆ। 2004 'ਚ ਪੰਜਾਬੀ ਗ਼ਜ਼ਲ ਸੰਗ੍ਰਹਿ 'ਪਲਕਾਂ' ਪ੍ਰਕਾਸ਼ਿਤ ਹੋਇਆ।ਉਸ ਤੋਂ ਬਾਅਦ ਤੀਸਰਾ ਪੰਜਾਬੀ ਗ਼ਜ਼ਲ ਸੰਗ੍ਰਹਿ'ਸਿਫਰਾ' 2014 ' ਚ ਲੋਕ ਅਰਪਣ ਕੀਤਾ। ਛਪਾਈ ਅਧੀਨ ਉਸਦੀਆਂ ਕਿਤਾਬਾਂ ਚੋਂ ਇਕ ਪੰਜਾਬੀ ਗ਼ਜ਼ਲ ਸੰਗ੍ਰਹਿ, ਪੰਜਾਬੀ ਕਾਲਮ  ਸੰਗ੍ਰਹਿ, ਉਰਦੂ ਗ਼ਜ਼ਲ ਸੰਗ੍ਰਿਹ ਅਤੇ ਉਰਦੂ ਕਾਲਮ ਸੰਗ੍ਰਹਿ ਸਮੇਤ ਕੁੱਲ ਚਾਰ ਕਿਤਾਬਾਂ ਜਲਦੀ ਛਪ ਕੇ ਲੋਕ ਅਰਪਣ ਹੋਣ ਵਾਲੀਆਂ ਹਨ। 

ਇਸ ਤੋਂ ਇਲਾਵਾ ਉਸਦਾ ਕਾਲਮ 'ਸਿੱਧੀਆਂ ਸਿੱਧੀਆਂ' ਲਗਾਤਾਰ ਤਿੰਨ ਸਾਲ ਪੰਜਾਬੀ ਅਖ਼ਬਾਰ 'ਖਬਰਾਂ' ਲਾਹੌਰ 'ਚ ਅਤੇ ਲਗਭਗ ਚਾਰ ਸਾਲ ਪੰਜਾਬੀ ਅਖਬਾਰ 'ਭੁਲੇਖਾ' ਵਿਚ ਨਿਰੰਤਰ ਛਪਦਾ ਰਿਹਾ ਹੈ। ਪਿਛਲੇ ਸਮੇਂ ਤੋਂ ਉਹ 'ਸਿਫਰਾ ' ਨਾਮ ਦਾ ਆਨਲਾਈਨ ਮੈਗਜ਼ੀਨ ਛਾਪ ਰਿਹਾ ਹੈ। ਜਿਸ ਵਿਚ ਉਹ ਲਹਿੰਦੇ ਚੜ੍ਹਦੇ ਪੰਜਾਬ ਦੇ ਨਾਮਵਰ ਲੇਖਕਾਂ ਦੇ ਨਾਲ ਨਾਲ ਉਭਰ ਰਹੇ ਸ਼ਾਇਰਾਂ ਨੂੰ ਵੀ ਛਾਪ ਕੇ ਬਣਦਾ ਮਾਣ ਦੇ ਰਿਹਾ ਏ। ਜਿਕਰਯੋਗ ਗੱਲ ਇਹ ਹੈ ਕਿ ਪੰਜਾਬੀ ਸ਼ਾਇਰਾਂ ਨੂੰ ਉਹ ਗੁਰਮੁਖੀ ਅਤੇ ਸ਼ਾਹਮੁਖੀ  ,ਦੋਹਾਂ ਲਿੱਪੀਆਂ 'ਚ ਛਾਪ ਕੇ,ਚੜ੍ਹਦੇ -ਲਹਿੰਦੇ ਪੰਜਾਬ ਵਿਚਕਾਰ ਇਕ ਭਾਸ਼ਾਈ ਪੁੱਲ ਬਣਿਆ ਜਾਪਦਾ  ਹੈ।ਇਸ ਤੋਂ ਇਲਾਵਾ ਉਹ ਨਾਮਵਰ ਪੰਜਾਬੀ ਅਖ਼ਬਾਰ 'ਰੋਜ਼ਾਨਾ ਅਦੀਬ ਲਾਹੌਰ ' ਲਈ ਵੀ ਕੰਮ ਕਰ ਰਿਹਾ ਹੈ।

 ਉਹ ਪ੍ਰਬੁੱਧ ਤੇ ਪਰਪੱਕ ਸ਼ਾਇਰ ਤੇ ਉੱਘਾ ਕਾਲਮ-ਨਵੀਸ ਹੋਣ ਦੇ ਨਾਲ ਨਾਲ ਇਕ ਬੇਹੱਦ ਮਿਲਾਪੜਾ,ਮਿੱਠ-ਬੋਲੜਾ ਤੇ ਚੁੰਬਕੀ ਸ਼ਖਸੀਅਤ ਵਾਲਾ ਵਧੀਆ ਇਨਸਾਨ ਹੈ।ਉਹ ਸਾਹਿਤਕ ਕੰਮਾਂ ਲਈ ਸਦਾ ਤਤਪਰ ਰਹਿੰਦਾ ਹੈ। ਉਹ ਲਹਿੰਦੇ ਪੰਜਾਬ ਦੀਆਂ ਬਹੁਤ ਸਾਰੀਆਂ ਸਾਹਿਤ ਸਭਾਵਾਂ ਨਾਲ ਜੁੜਿਆ ਹੋਇਆ ਹੈ ਜਿਹਨਾਂ ਵਿੱਚ 'ਪਾਕਿਸਤਾਨ ਅਦਬੀ ਫੋਰਮ ਫੂਲ ਨਗਰ ਦੇ ਬਤੌਰ ਪ੍ਰਧਾਨ ਸੇਵਾ ਕਰ ਚੁੱਕਿਆ, ਪਿਛਲੇ ਦਸ ਸਾਲਾਂ ਤੋਂ 'ਭਾਈ ਫੇਰੂ ਪ੍ਰੈੱਸ ਕਲੱਬ ' ਫੂਲ ਨਗਰ ਦਾ ਬਤੌਰ ਚੇਅਰਮੈਨ ਸੇਵਾ ਨਿਭਾ ਰਿਹਾ ਹੈ।ਉਰਦੂ ਤਨਜ਼ੀਮ 'ਬਜ਼ਮ-ਏ-ਇਸ਼ਤਿਆਕ' ਫੂਲ ਨਗਰ ਦੇ ਸਦਰ , ਪੰਜਾਬੀ ਸੰਗੀਤ ਫੋਰਮ ਪਾਕਿਸਤਾਨ ਦੇ ਸਰਗਰਮ ਮੈਂਬਰ ਅਤੇ 'ਰੀਜਨਲ ਯੂਨੀਅਨ ਆਫ ਜਰਨਲਿਸਟ '  ਪਾਕਿਸਤਾਨ ਤਹਿਸੀਲ ਪੱਤੋਕੀ ਦੇ ਵਾਇਸ ਚੇਅਰਮੈਨ ਵਜੋਂ ਸੇਵਾ ਨਿਭਾ ਰਿਹਾ ਹੈ। '

ਉਸਦੀਆਂ ਸਾਹਿਤਕ ਸੇਵਾਵਾਂ ਬਦਲੇ ਉਸ ਦੀ ਝੋਲੀ ਵਿਚ ਢੁਕਵੇਂ ਮਾਣ ਸਨਮਾਨ ਵੀ ਪੈਂਦੇ ਰਹੇ ਹਨ ਜਿਹਨਾਂ ਵਿਚ 'ਵਾਰਿਸ ਸ਼ਾਹ' ਐਵਾਰਡ , 'ਬੁੱਲ੍ਹੇ ਸ਼ਾਹ 'ਐਵਾਰਡ  , 'ਸ਼ਾਕਿਰ ਸ਼ੁਜਾਅ ਆਬਦੀ' ਐਵਾਰਡ   , 'ਦਿਲ ਦਰਿਆ ਪਾਕਿਸਤਾਨ ' ਐਵਾਰਡ, 'ਬੇਹਤਰੀਨ ਪੰਜਾਬੀ ਸ਼ਾਇਰ 'ਐਵਾਰਡ, 'ਨਕੇਬੀ ' ਐਵਾਰਡ, ''ਦਿਲ ਦਰਿਆ ' ਐਵਾਰਡ ਅਤੇ ਹੋਰ ਅਨੇਕਾਂ ਵਿਸ਼ੇਸ਼ ਸਨਮਾਨਾਂ ਨਾਲ  ਅਦਬੀ ਸਮਾਗਮਾਂ ਮੌਕੇ ,  ਲਹਿੰਦੇ ਪੰਜਾਬ  ਦੀਆਂ ਸਰਗਰਮ ਉਚ ਮਿਆਰੀ ਤਨਜ਼ੀਮਾਂ ਵੱਲੋਂ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ।

ਜਿਥੇ ਉਹ ਇਕ ਸੁਹਿਰਦ ਸਾਹਿਤਕ ਕਾਮਾ ਹੈ ਪੇਸ਼ੇ ਵਜੋਂ ਉਹ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕਿਰਤੀ ਹੈ , ਸਟੋਰ ਅਫਸਰ ਦੀ ਨੌਕਰੀ ਉਸਦੀ ਰੋਜੀ ਰੋਟੀ ਦਾ ਵਸੀਲਾ ਹੈ।ਉਸ ਦੀ ਸ਼ਾਇਰੀ ਚ ਜਿੱਥੇ ਮੁਹੱਬਤੀ ਰੰਗ ਉੱਥੇ  ਮਨੁੱਖਤਾ ਪ੍ਰਤੀ ਇਕ ਦਰਦ ਦਾ ਇਜ਼ਹਾਰ ਵੀ ਹੈ। ਉਹ ਸਮਾਜ ਚ ਹੋਰ ਕਾਣੀ ਵੰਡ ਤੇ ਉਂਗਲ ਧਰਦਾ ਹੋਇਆ ਕਾਣੇ ਤੰਤਰ ਦੇ ਖਿਲਾਫ ਵਿਦਰੋਹੀ ਸੁਰ ਵੀ ਅਖਤਿਆਰ ਕਰ ਲੈਂਦਾ ਹੈ ।ਉਹ ਵੱਡੀ ਤੋਂ ਵੱਡੀ ਸਮੱਸਿਆ ਦਾ  ਆਪਣੀ  ਬਾਕਮਾਲ ਸ਼ਾਇਰੀ ਰਾਹੀਂ ਚੰਦ ਸ਼ਬਦਾਂ ਵਿਚ ਜਿਕਰ  ਕਰਨ ਵਾਲਾ ਸਮਰੱਥ ਸ਼ਾਇਰ ਹੈ। ਉਹ ਸਮੇਂ ਦੇ ਸੱਚ ਨੂੰ ਹੰਢਾਉਣ ਤੇ ਬਿਆਨ ਕਰਨ ਵਾਲਾ ਯਥਾਰਥਵਾਦੀ ਸ਼ਾਇਰ ਹੈ। 


    

 ਪੇਸ਼ ਹਨ ਉਸਦਾ ਅਦਬੀ ਰੰਗ ਕੁਝ ਗ਼ਜ਼ਲਾਂ :


1


ਇੰਜ ਆਇਆ ਵਾਂ ਰਾਸ ਕਿਸੇ ਨੂੰ

ਲਹੂ  ਕਿਸੇ   ਨੂੰ ਮਾਸ  ਕਿਸੇ  ਨੂੰ


ਇਸ਼ਕ ਦੇ ਆਪਣੇ ਕਾਇਦੇ ਕਲੀਏ

ਮਾਰ   ਕਿਸੇ  ਨੂੰ  ਲਾਸ  ਕਿਸੇ  ਨੂੰ


ਕੋਈ  ਉਹਨੂੰ   ਜਾ  ਕੇ  ਆਖੇ

ਅੱਜ ਵੀ ਤੇਰੀ  ਆਸ ਕਿਸੇ ਨੂੰ


ਸੂਲ਼ੀ ਤੇ ਨਈਂ ਭੁੱਲਦਾ ਵਾਅਦਾ

ਹੋਵੇ  ਜੇਕਰ  ਪਾਸ  ਕਿਸੇ   ਨੂੰ


ਰੋਜ਼  ਦੁਆਵਾਂ  ਆਸ ਕਿਸੇ ਦੀ

ਕਰ  ਨਾ  ਦੇਵੇ 'ਯਾਸ' ਕਿਸੇ ਨੂੰ


 2


ਦੁੱਖਾਂ  ਵਿਚ  ਦਿਲਾਸਾ  ਰੱਖਿਆ ਹੋਇਆ ਸੂ

ਬੁਲ੍ਹਾਂ   ਉਤੇ   ਹਾਸਾ   ਰੱਖਿਆ   ਹੋਇਆ ਸੂ


ਬਖ਼ਤਾਂ   ਨਾਲ਼  ਮਕਾਲ    ਬਣਾਈ  ਬੈਠਾ ਏ

ਪਾਣੀ  ਵਿਚ  ਪਤਾਸਾ  ਰੱਖਿਆ  ਹੋਇਆ ਸੂ


ਅੱਖਾਂ    ਚੋਂ    ਜਗਰਾਤੇ    ਝਾਕੀ   ਜਾਂਦੇ   ਨੇ

ਸਾਰਾ  ਕੁੱਝ  ਇਕਵਾਸਾ  ਰੱਖਿਆ  ਹੋਇਆ ਸੂ


ਬਣ ਕੇ ਇਜ਼ਰਾਈਲ ਈ ਸੱਜਣ ਨਿਕਲਿਆ ਏ

ਹਾਲੇ  ਤੇ  ਦੰਦਾਸਾ   ਰੱਖਿਆ  ਹੋਇਆ ਸੂ


ਚੰਗੇ   ਮਾੜੇ   ਸਾਰੇ   ਉਹਨੂੰ  ਵੇਖਣ  ਪਏ

ਮਤਲਬ ਹਰ ਇਕ ਪਾਸਾ ਰੱਖਿਆ ਹੋਇਆ ਸੂ


ਲੋਕਾਂ  ਨੂੰ  ਤੇ   ਜੰਨਤ   ਵੰਡੀ  ਜਾਂਦਾ ਏ

ਪੈਰਾਂ ਤੇ ਭਰਵਾਸਾ ਰੱਖਿਆ ਹੋਇਆ ਸੂ


ਬਾਰਾ-ਤਾਲ਼ੀ ਲੁੱਟ ਕੇ ਖਾ ਗਈ ਦੁਨੀਆ ਨੂੰ

ਮੁੱਖ ਨੂੰ ਕਿਵੇਂ ਉਦਾਸਾ ਰੱਖਿਆ ਹੋਇਆ ਸੂ


ਸਮਝੋਂ ਬਾਹਰ ਏ ਹਾਕਮ ਕਿਸਰਾਂ ਬਣਿਆ ਏ

ਕੁੰਡ  ਪਿੱਛੇ  ਤੇ  ਕਾਸਾ  ਰੱਖਿਆ ਹੋਇਆ ਸੂ



3  


ਜੁੱਸੇ ਲੈ ਲਓ ਨਾਲ਼ ,ਤੇ ਚਲੀਏ

ਆਪੋ ਆਪਣੀ ਭਾਲ਼ ਤੇ ਚਲੀਏ


ਜਿਹੜਾ  ਤੇਰੇ   ਹਿੱਸੇ  ਦਾ  ਏ

ਤੂੰ ਉਹ ਦੀਵਾ ਬਾਲ ਤੇ ਚਲੀਏ


ਮੈਂ  ਤੇ  ਵੇਲ਼ਾ  ਜੋੜੇ  ਗਏ  ਆਂ

ਜੇ ਉਹ ਕਿੰਜੇ ਵਾਲ਼ ਤੇ ਚਲੀਏ


ਛੱਡ  ਗਿਆਂ  ਨੂੰ  ਛੱਡ ਦੇ ਰੋਣਾ 

ਮਾਜ਼ੀ ਭੁੱਲ ਕੇ ਹਾਲ ਤੇ ਚਲੀਏ


ਲੱਭੇ    ਨਾਲੇ    ਰੋਵੇ  ਦੁਨੀਆ

ਕਰੀਏ ਅੱਜ ਕਮਾਲ ਤੇ ਚਲੀਏ




ਜਿਹੜਾ ਰੰਗ ਏ ਫੁੱਲਾਂ ਤੇ

ਸਗਵਾਂ ਉਹਦੇ ਬੁੱਲ੍ਹਾਂ  ਤੇ


ਹੁਣ ਨਈਂ ਖ਼ੈਰ ਹਯਾਤੀ ਦੀ

ਸੱਜਣ    ਪੂਰੇ    ਤੁੱਲਾਂ   ਤੇ


ਪਾਪਾੜ  ਵੇਲੇ ਜਿਨ੍ਹਾਂ ਲਈ

ਉਹੋ  ਲੜ  ਪਏ  ਕੁੱਲਾਂ ਤੇ


ਇਹ ਵੀ ਪੀਤੀ ਫਿਰ ਦਾ ਏ

ਮੈਂ  ਹੈਰਾਨ  ਆਂ  ਮੁੱਲਾਂ  ਤੇ


ਜੱਨਤੋਂ ਭੁੱਲ ਕਢਾਇਆ ਏ

ਬੰਦਾ  ਨਈਂ  ਜੇ   ਭੁੱਲਾਂ ਤੇ


ਉਸਦੀ ਕਲਮ ਨਿਰੰਤਰ ਪਿਛਲੇ 25 ਸਾਲਾਂ ਤੋਂ ਲੋਕ-ਮਨਾਂ ਦੀ ਤਰਜਮਾਨੀ ਕਰਦੀ ਆ ਰਹੀ ਹੈ।ਇੰਸ਼ਾ-ਅੱਲ੍ਹਾ ਉਹ ਏਦਾਂ ਸਾਹਿਤ ਤੇ ਸਮਾਜ ਦੀ ਸੇਵਾ ਹਿੱਤ ਭਰਪੂਰ ਲਿਖਤਾਂ ਨਾਲ ਆਪਣਾ ਸਾਹਿਤਕ ਸਫਰ ਨਿਰੰਤਰ ਜਾਰੀ ਰੱਖ ਕੇ ,ਸਾਹਿਤਕ ਖੇਤਰ ਨੂੰ ਹੋਰ ਅਮੀਰ  ਬਣਾਉਂਦਾ ਰਹੇ।


ਆਮੀਨ!


ਅਮਰਜੀਤ ਸਿੰਘ ਜੀਤ

Sunday, September 8, 2024

غزل ( امرجیت سنگھ جیت )

 








ਸੱਜਣ  ਕਰੀਬ  ਆ ਕੇ  ਮੁੜ  ਕੇ ਨਾ ਦੂਰ ਹੋਵੇ

ਸੁਪਨਾ  ਹੁਸੀਨ  ਕੋਈ  ਟੁੱਟ ਕੇ  ਨਾ ਚੂਰ  ਹੋਵੇ

سجن  قریب  آ کے  مُڑ کے  نہ دور ہووے

سُپنا حُسین کوئی ٹٹّ کے نہ چور ہووے


ਰਿਸ਼ਤੇ ਨਿਭਾਉਣ ਖਾਤਰ ਨਿੱਘਾ ਸੁਭਾ ਨੂੰ ਰੱਖੀਂ 

ਮਿਲ ਕੇ ਨਾ  ਮੇਲ   ਹੁੰਦਾ   ਜਿੱਥੇ  ਗ਼ਰੂਰ   ਹੋਵੇ

رِشتے نبھاؤن خاطر نِگّھا سبھاء نوں رکّھیں

مِل کے  نہ  میل  ہُندا  جتھے  غرور   ہووے


ਹਰ ਆਦਮੀ ਜੋ  ਲੋਚੇ ਬਣਨਾ  ਵਿਸ਼ੇਸ਼ ਹਸਤੀ

ਕੁਝ  ਵੀ  ਬਣੇ  ਬਸ਼ਿਕ ਉਹ  ਬੰਦਾ ਜਰੂਰ ਹੋਵੇ

ہر  آدمی  جو  لوچے  بننا   وِشیش  ہستی

کُجھ وی بنے بےشک اوہ بندہ ضرور ہووے


ਆਪਣੀ ਮਿਟਾ ਕੇ ਹਸਤੀ ਸੋਹਣੇ ਦਾ ਦੀਦ ਹੁੰਦੈ

ਉਥੇ   ਗ਼ਰੂਰ    ਕਾਹਦਾ    ਜਿੱਥੇ   ਹਜ਼ੂਰ   ਹੋਵੇ

آپنی مِٹا کے ہستی سوہنے دا دید ہُندے

اُتھے  غرور  کاہدا  جِتھے حضور ہووے


ਗੂੰਗੇ  ਨੇ ਕੀ ਹੈ ਦੱਸਣਾ ਗੁੜ ਦਾ ਸੁਆਦ ਕੈਸਾ

ਉਹ ਤਾਂ  ਨਜ਼ਾਰੇ  ਲੈਂਦਾ  ਜਦ   ਵੀ  ਸਰੂਰ  ਹੋਵੇ

گونگے  نے کی  ہے دسّنا گُڑ  دا سواد کیسا

اوہ تاں نظارے لیندا جد وی سرور ہووے


ਤੱਕੇਂ  ਜੇ  ਇੱਕ   ਵਾਰੀ  ਵੀ   ਸੱਜਣਾ   ਤੂੰ   ਮੈਨੂੰ

ਸਰਸ਼ਾਰ  ਰੂਹ  ਭਿੱਜੇ ,  ਯਾਦਾਂ  ਦੀ   ਭੂਰ  ਹੋਵੇ

تکیں  جے اکّ  واری  وی سجّنا توں مینوں

سرشار روح بِھجّے ، یاداں دی بھور  ہووے


ਚੜ੍ਹਦੀ ਕਲਾ ਚ ਵੇਖਾਂ , ਲੱਗੇ ਨਾ  ਵਾਅ  ਤੱਤੀ 

ਜੀਵਨ ਚ 'ਜੀਤ'  ਤੇਰੇ  ਖੁਸ਼ੀਆਂ ਦਾ  ਪੂਰ  ਹੋਵੇ

چڑھدی  کلا  چ  ویکھاں ،  لگّے  نہ  واء   تتّی

جیون چ 'جیت' تیرے خوشیاں دا پور ہووے

Saturday, September 7, 2024

نظم ( ڈاکٹر لابھ سنگھ کھیوا ) انتخاب : امرجیت سنگھ جیت

 











چڑھدے پنجاب دے نامور شاعر اتے اُگھے چِنتک لابھ سنگھ کھیوا ہوراں دی اِک نظم...


'سامنتوادی نظریات 

بڑے عجیب نظریات سن،

میرے ابّو جان دے۔

سامنتی خاصے دی کھان دے


اوہ بےباک ہو فرماؤندے،

"تہاڈی سیٹی دے اِک بلاوے 'تے،

گھوڑی تے بیوی نہ آوے،

سمجھو تہاڈے 'چ دم نہیں۔

چنگے شاہ-سواراں 'چ شامل نہیں۔

جاں فِر مردِ کامل نہیں۔"


اوہ ایہ وی سِکھاؤندے،

"جو زمین نہ دیوے فصل،

ویچ دیوو تے یوپی-بِہار 'چوں،

سستی خرید لوو ۔

دبّ کے واہو، بیج لوو

تے بھرویں فصل ،

ہر سال لیندے رہو ۔

جس کول فصل دا امبار ہے،

اہی قبیلے دا سردار ہے۔

جیہدی کوٹھی دانے،

اہدے کملے وی سیانے ۔"


اوہ ایہ وی سمجھاؤندے،

"زمین تے جورو/چنگی فصل تے

 نصل دا 'گرنٹی-بانڈ' ہُندے نے۔

ڈھیر زر دا وسیلہ بندے نے۔

تے پیڑھی دا بلشالی کبیلا بندے نے۔


آپنا رئیسی کُرسی نامہ سناؤندے ،

اِکّ روز ابّو دی فوت ہو گئی۔

اُسدے ہؤں دی وی مَوت ہو گئی۔

میں اجِہی گہِری قبر کھودی

کہ اُسدے سامنتی نظریات وی،

باخوبی دفن ہو جان۔

میں مزار نہ بنائی

کہ کِدھرے اوہ/پیر-فقیر بنکے،

مزار اُتّے بِیٹھ آن۔


نہ ہی کوئی پرلو آئی۔                                                

تے نہ ہی کوئی قیامت۔

میں حیران ہاں، پریشان ہاں

ِکہ کویں جاگ پئے میرے ابّو دے،

سامنتوادی نظریات،

ڈونگھیاں قبراں 'چوں ۔

جو ساڈے آلے دوالے،

اجّ وی پھردے نے گھمدے۔

تے بھوت-پریت بنکے،

ساڈے آزاد خیالات نوں،

چوری -چھپے سُنگھدے۔


ڈاکٹر لابھ سنگھ کھیوا


Monday, September 2, 2024

حضرت بابا بلھے شاہ دے سالانہ عرس تے بلھے شاہ ادبی سنگت ( رجسٹرڈ) قصور ولوں انٹرنیشنل پنجابی کانفرنس تے سالانہ مشاعرہ

 










بلُھے شاہ ادبی سنگت رجسٹرڈ قصور دے پلیٹ فارم تے پہلی انٹرنیشنل پنجابی کانفرنس  تے سالانہ محفلِ مشاعرہ


ُبُلھے شاہ ادبی تنظیم رجسٹرڈ قصور دے پلیٹ فارم تے کرائی  گئی پہلی انٹرنیشنل پنجابی کانفرنس دا تیجا سیشن محفلِ مشاعرہ سی۔ جیہڑا کہ پہلاں دی طراں شاندار تے بھرواں سی۔

ایس مشاعرے دی صدارت فیصل آباد توں آئے ہوئے مان جوگ شاعر محبوب سرمد جی ہوراں کیتی۔ سیالکوٹ توں آئے جاوید کنول موسی پوری ،کاہنے توں آئے محمد صدیق جوہر ، لاہور توں ڈاکٹر نِگہت تے چھانگہ مانگا توں آئے ملک شریف ارشد سن۔نقابت دے فرائض سلیم آفتاب سلیم قصوری ہوراں نبھائے۔

مشاعرے دا آغاز  حافظ علی احمد صابر  نے تلاوت قرآن مجید نال کیتا ۔ نعت رسول  سردار محمد عمیر ہوراں اپنی پیاری آواز چ پیش کیتی۔جنہاں شاعراں ایس مشاعرے وچ اپنا سوہنا کلام سنایا اوہناں وچ سلیم آفتاب سلیم ، حافظ افتخار فخر، محمد اشفاق ناصر،  طاہر ساندوی، سردار عمیر، ظفر صائم ، عبدالرزاق محسن، ڈاکٹر عبدالغفار رندھاوا، ملک مختیار تلونڈی ،فوجی منشا، طفیل فاروقی، سحر فاروقی، بابا شریف ساجد، اشرف عابد ،صابر علی میراں،زوالفقار ناظر،ڈاکٹر آصف ناز،فیصل نزیر انمول،منظور شاہد،منیر اختر ،لیاقت میؤ،ظفر صائم،عامر صدیقی،عمر فاروق اصغر،میاں ولید،نرگس نور، اشرف خان شاذی ،زین جٹ،نبیل نابر،پروفیسر علی بابر،نزیر نزر،پروفیسر خادم علی انجم،عبدالقدوس کیفی،وحید ناز،زاہد صدیقی،لیاقت کنول،منظور کیفی،جی ایم ساقی،سید رضوان رضوی،یاسین یاس،یحیٰ شاہد،طاہر نعیم،اقبال درویش،عظمت اللہ خان عظمت،مشتاق قمر، فقیر کامل ،عدل منہاس لاہوری،جاوید کنول موسی پوری،ملک شریف ارشد،محمد صدیق جوہر،ڈاکٹر نِگہت اتے آخر تے صاحبِ صدر محبوب سرمد جی ہوراں اپنا کلام سُنا کے خوب داد وصولی۔مشاعرے دے اختتام تے صدر بلھے شاہ ادبی سنگت رجسٹرڈ قصور ڈاکٹر ریاض انجم ہوراں آن والے سارے پراونیاں دا شکر یہ ادا کیتا ۔

رپورٹ

سلیم آفتاب سلیم قصوری

جنرل سیکرٹری 

بلھے شاہ ادبی سنگت رجسٹرڈ قصور