ہَؤمَیں
میں تے میں وچ ہوئی لڑائی
میں نے میں نوں لعنت پائی
میں نہ جتی میں نہ ہاری
کوس کوس کے رات گزاری
اُٹھی میں گُرودوارے آئی
اُتھے وی ایہنے کھپّ پوائی
جُنڈے کِھلرے پگّ سی لتھّی
ہوئے چودھر پِچھے ہتھوپائی
جیلاں وِچ میں ایہ رُلدی
لبھے فیر پھوکی وڈیائی
ہُندا کَون توں میں ایہ آکھے
رِشتے وچ کڑتن آئی
چھڈّ کے تُر گئی میں، میں نوں
ہُندی پھردی جگّ ہسائی
میں میں کرکے عمر بیتگی
توں دی مینوں سار نہ کائی
چھڈّ دے بندیا اِس میں نوں
لنگھی توں نہ فِر پچھتائیں
گُروِندر سنگھ ایڈووکیٹ
ਹਉਮੈਂ
ਮੈਂ ਤੇ ਮੈਂ ਵਿਚ ਹੋਈ ਲੜਾਈ
ਮੈਂ ਨੇ ਮੈਂ ਨੂੰ ਲਾਹਨਤ ਪਾਈ
ਮੈਂ ਨਾ ਜਿੱਤੀ ਮੈਂ ਨਾ ਹਾਰੀ
ਕੋਸ ਕੋਸ ਕੇ ਰਾਤ ਗੁਜ਼ਾਰੀ
ਉੱਠੀ ਮੈਂ ਗੁਰੂਦਵਾਰੇ ਆਈ
ਉੱਥੇ ਵੀ ਇਨ੍ਹੇ ਖੱਪ ਪਵਾਈ
ਜੁੰਡੇ ਖਿਲਰੇ ਪੱਗ ਸੀ ਲੱਥੀ
ਹੋਏ ਚੌਧਰ ਪਿੱਛੇ ਹੱਥੋਪਾਈ
ਜੇਲ੍ਹਾਂ ਵਿਚ ਮੈਂ ਇਹ ਰੁਲਦੀ
ਲੱਭੇ ਫੇਰ ਫੋਕੀ ਵਡਿਆਈ
ਹੁੰਦਾ ਕੌਣ ਤੂੰ ਮੈਂ ਇਹ ਆਖੇ
ਰਿਸ਼ਤੇ ਵਿਚ ਕੁੜੱਤਣ ਆਈ
ਛੱਡ ਕੇ ਤੁਰ ਗਈ ਮੈਂ ਮੈਂ ਨੂੰ
ਹੁੰਦੀ ਫਿਰਦੀ ਜੱਗ ਹਸਾਈ
ਮੈਂ ਮੈਂ ਕਰਕੇ ਉਮਰ ਬੀਤਗੀ
ਤੂੰ ਦੀ ਮੈਨੂੰ ਸਾਰ ਨਾ ਕਾਈ
ਛੱਡ ਦੇ ਬੰਦਿਆ ਇਸ ਮੈਂ ਨੂੰ
ਲੰਘੀ ਤੋਂ ਨਾ ਫਿਰ ਪਛਤਾਈਂ
ਗੁਰਵਿੰਦਰ ਸਿੰਘ ਐਡਵੋਕੇਟ
No comments:
Post a Comment