ਪੰਜਾਬੀ ਸਾਹਿਤ ਦੀ ਨਾਮਵਰ ਪ੍ਰਵਾਸੀ ਸ਼ਾਇਰਾ ਰਮਿੰਦਰ ਰੰਮੀ ਹੁਰਾਂ ਦੀ ਇਕ ਨਜ਼ਮ:
' ਤੂੰ ਮੈਨੂੰ ਪੜ੍ਹਿਆ ਹੀ ਨਹੀਂ'
ਬਾਹਰੀ ਸੁੰਦਰਤਾ , ਸੁੰਦਰਤਾ ਨਹੀਂ ਹੁੰਦੀ
ਅਸਲੀ ਸੁੰਦਰਤਾ ਤੇ ਦਿਲ ਦੀ ਹੁੰਦੀ ਹੈ
ਜੋ ਕਿਸੇ ਨੂੰ ਉਦਾਸ ਦੇਖ
ਆਪ ਉਦਾਸ ਹੋ ਜਾਏ
ਕਿਸੇ ਦਾ ਦਰਦ ਦੇਖ ਆਪ
ਦਰਦ ਨਾਲ ਤੜਪ ਉੱਠੇ
ਤੂੰ ਉਸਦੇ ਪਲਕਾਂ ਪਿੱਛੇ ਹੰਝੂਆਂ ਨੂੰ
ਮਹਿਸੂਸ ਕੀਤਾ ਕਦੀ
ਉਸਨੂੰ ਦਰਦ ਵਿੱਚ ਦੇਖ
ਤੈਨੂੰ ਦਰਦ ਮਹਿਸੂਸ ਹੋਇਆ ਕਦੀ
ਤੂੰ ਉਸਦੀ ਖ਼ਾਮੋਸ਼ੀ ਤੇ ਉਦਾਸੀ ਨੂੰ
ਪੜ੍ਹਿਆ ਕਦੀ
ਤੂੰ ਉਸਦੀ ਦਰਦੀਲੀ ਮੁਸਕਰਾਹਟ ਨੂੰ
ਪਹਿਚਾਨਣ ਦਾ ਯਤਨ ਕੀਤਾ ਕਦੀ
ਤੂੰ ਉਸਦੇ ਹਾਰ ਸ਼ਿੰਗਾਰ ਪਿੱਛੇ
ਛੁਪੇ ਦਰਦ ਨੂੰ ਮਹਿਸੂਸ ਕੀਤਾ ਕਦੀ
ਨਾ ਜਾਣੈ ਆਪਣੇ ਮੇਕਪ ਦੀ ਤਹਿ ਨੀਚੇ
ਅਣਗਿਣਤ ਤਹਿਆਂ ਆਪਣੇ
ਦਰਦ ਦੀਆਂ ਛੁਪਾਈ ਬੈਠੀ ਹੈ ਉਹ ਜੇ ਤੂੰ ਉਸਦਾ ਅੰਦਰਲਾ ਹੀ ਨਹੀਂ ਪੜ੍ਹਿਆ
ਤਾਂ ਕੀ ਜਾਣਦਾ ਹੈ ਉਸ ਬਾਰੇ
ਇਸੇ ਲਈ ਕਹਿੰਦੀ ਹਾਂ ਕਿ
ਤੂੰ ਮੈਨੂੰ ਪੜ੍ਹਿਆ ਹੀ ਨਹੀਂ
ਮੈਨੂੰ ਪੜ੍ਹਿਆ ਹੁੰਦਾ ਤੇ ਤੂੰ ਵੀ
ਗੁਆਚ ਨਾ ਗਿਆ ਹੁੰਦਾ ਕਿਤੇ
ਤੂੰ ਮੈਨੂੰ ਪੜ੍ਹਿਆ ਹੀ ਨਹੀਂ
ਹਾਂ ਤੂੰ ਮੈਨੂੰ ਪੜ੍ਹਿਆ ਹੀ ਨਹੀਂ ।
ਰਮਿੰਦਰ ਰੰਮੀ
'توں مینوں پڑھیا ہی نہیں '
باہری سُندرتا ، سُندرتا نہیں ہندی
اصلی سُندرتا تے دِل دی ہندی ہے
جو کِسے نوں اُداس دیکھ
آپ اُداس ہو جائے
کِسے دا درد دیکھ آپ
درد نال تڑپ اُٹھے
توں اُس دے پلکاں پچھے ہنجھوآں نوں
محسوس کیتا کدی
اُس نوں درد وِچّ دیکھ
تینوں درد محسوس ہویا کدی
توں اُس دی خاموشی تے اُداسی نوں
پڑھیا کدی
توں اُس دی دردیلی مُسکراہٹ نوں
پہچانن دا یتن کیتا کدی
توں اُس دے ہار شنگار پچھے
چھپے درد نوں محسوس کیتا کدی
نہ جانے آپنے میکپ دی تہہ نیچے
انگنت تہیاں آپنے
درد دیاں چھپائی بیٹھی ہے اوہ
جے توں اُس دا اندرلا ہی نہیں پڑھیا
تاں کی جاندا ہے اس بارے
اسے لئی کہندی ہاں کہ
توں مینوں پڑھیا ہی نہیں
مینوں پڑھیا ہندا تے توں وی
گواچ نہ گیا ہندا کِتے
توں مینوں پڑھیا ہی نہیں
ہاں توں مینوں پڑھیا ہی نہیں ۔
رمندر رمی






