ਪੰਜਾਬੀ ਸਾਹਿਤ ਦੇ ਮਾਣਮੱਤੇ ਸ਼ਾਇਰ ਤੇ ਉੱਘੇ ਸਾਹਿਤ ਸਮੀਖਿਆਕ ਕੁਲਦੀਪ ਸਿੰਘ ਬੰਗੀ ਹੁਰਾਂ ਦੀ ਇਕ ਗ਼ਜ਼ਲ:
ਦੁਨੀਆਂ ਦਾਰੀ ਦਾ ਕੁਝ ਖੌਫ ਤਾਂ ਖਾਇਆ ਕਰ
ਮੇਰਾ ਹੋ ਕੇ ਮੈਨੂੰ ਨਾ ਅਜਮਾਇਆ ਕਰ
دُنیا داری دا کُجھ خوف تاں کھایا کر
میرا ہو کے مینوں نہ ازمایا کر
ਵਾਹਿਆ ਨਾ ਕਰ ਐਵੇਂ ਲੀਕਾਂ ਪਾਣੀ ਤੇ
ਨਿੱਤ ਨਵਾਂ ਨਾ ਕੋਈ ਰੰਗ ਵਿਖਾਇਆ ਕਰ
واہیا نہ کر اَیویں لیکاں پانی تے
نِتّ نواں نہ کوئی رنگ وِکھایا کر
ਨ੍ਹੇਰਾ ਵਿਚ ਨਾ ਡੁੱਬੇ ਸੂਰਜ ਆਸਾਂ ਦਾ
ਦੀਪ ਜਗਾ ਕੇ ਸ਼ਬਦਾਂ ਦੇ ਰੁਸ਼ਨਾਇਆ ਕਰ
نھیرے وچ نہ ڈُبّے سورج آساں دا
دیپ جگا کے شبداں دے رُشنایا کر
ਸਧਰਾਂ , ਸੁਪਨੇ ਅਕਸਰ ਤਿੜਕੇ ਵੇਖਾਂ ਮੈਂ
ਸ਼ੀਸ਼ੇ ਮੂਹਰੇ ਖੜ੍ਹ ਕੇ ਨਾ ਮੁਸਕਾਇਆ ਕਰ
سدھراں ، سُپنے اکثر تِڑکے ویکھاں میں
شیشے موہرے کھڑ کے نہ مُسکایا کر
ਫੁੱਲ ਸਦਾ ਹੀ ਖਿੜ੍ਹਦੇ ਰਹਿਣੇ ਰੀਝਾਂ ਦੇ
ਲਾ ਮਿਹਨਤ ਦਾ ਬੂਟਾ ਪਾਣੀ ਪਾਇਆ ਕਰ
پُھلّ سدا ہی کِھڑھدے رہِنے ریجھاں دے
لا محنت دا بوٹا پانی پایا کر
ਹਾਕਮ ਸੱਚਾ ਬਣ ਝੂਠ ਨਹੀਂ ਬੋਲੀ ਦਾ
ਝਾਂਜਰ ਦਾ ਨਾ ਰਾਣੀਹਾਰ ਬਣਾਇਆ ਕਰ
حاکم سچّا بن جھوٹھ نہیں بولی دا
جھانجر دا نہ رانی ہار بنایا کر
ਕੁਲਦੀਪ ਸਿੰਘ ਬੰਗੀ
کُلدیپ سِنگھ بنگی
No comments:
Post a Comment