Monday, September 9, 2024

Literary color of the tiger A pen " Yasin yas" by amarjeet Singh Jeet

 










Literary color of the tiger,

A pen 'Yasin Yas' .....


The city of linde Punjab is Kasur Baba Bulle Shah's feet and the case is the land of karma. In whose fiza even today Baba Ji's Sufiana Kalam and many literary gatherings, they are spreading the color of love in Mushaira. In the spiritual and literary atmosphere of Kasur, there is still a constant impression of soul-stirring musical waves. Kasur has been the land of scholars, writers, poets-poets, poets and qawals for centuries. Here many literary personalities have been accepted. Among whom the famous poet, lyricist, columnist, and journalist Yasin Yas has emerged as a famous name due to his literary achievements. Yaseen Yas alias Yaseen Muhammad was born on 7 January 1976 in the house of Ammi Mariam Bibi Abu Umar Din at Village Lambe Jagir, Post Office Phool Nagar (Bhai Feru) Tehsil Pato Ki District Kasur. Born in the literary complex of District Kasur, Yasin Yas, was fond of literature since childhood due to the literary rasia of his father Umar Din. Creating small poetic sentences. At an early age, he began to equalize the creation of songs, poems and ghazals in both languages in Urdu and Punjabi. At the age of just 24 his first Urdu ghazal collection 'Khuabon ke darmian' was published in the year 2000. Punjabi ghazal collection 'Palakan' was published in 2004 After that, third Punjabi ghazal collection 'Sifra' was dedicated to the public in 2014. Among his books under printing, a total of four books including Punjabi Ghazal Collection, Punjabi Column Collection, Urdu Ghazal Collection and Urdu Column Collection are going to be printed and offered to the public soon.

In addition, his column 'Siddhiya Sidhiya' has been published continuously for three years in Punjabi newspaper 'Khabran' Lahore and for almost four years in Punjabi newspaper "Bhulekha". Since the past he is printing an online magazine named 'Sifra'. In which he is giving the honor to become famous writers of Punjab as well as emerging poets by printing. It is noteworthy that Punjabi poets seem to have become a linguistic bridge between the rising and falling Punjab by printing Gurmukhi and Shahmukhi. In addition, he is also working for the famous Punjabi newspaper 'Rozana Adeeb Lahore'.

He is an enlightened and mature poet and a well-known columnist as well as a good person with a very good, sweet and magnetic personality. He is always eager for literary works. He is associated with many literary associations of Punjab, in which the Pakistan Literary Forum Phool Nagar has served as the President of the 'Bhai Feru Press Club' Phool Nagar, for the last ten years, the 'Bhai Fero Press Club' is serving as the Chairman of Phool Nagar. Urdu Tanzeem 'Bazam-e-Ishtiaq' Sadar of Phool Nagar, active member of Punjabi Music Forum Pakistan and serving as Vice Chairman of Pakistan Tehsil Patoki 'Regional Union of Journalists' Pakistan. '

His literary services changed to his bag, there are appropriate honors including 'Waris Shah' Award, 'Bulla Shah Award, 'Shakir Shuja Abdi' Award, 'Dil Darya Pakistan' Award, 'Best Punjabi Poet' Award, 'Nkebi' Award, ' Dil Darya' Award and many other specialties. On the occasion of literary events with honors, the active high standard wages of the lower Punjab is being honored.

Where he is a good literary worker by profession he is a private limited company worker, the job of store officer is his daily bread. Where there is a color of love in his poetry, there is also an expression of pain towards humanity. He who is pointing finger on the Kani division in the society can also create a rebellious tune against the Kani system. He is a poet who is capable of mentioning the biggest problems in a few words through his excellent poetry. He is a realistic poet who expresses the truth of the time.

Presenting some of his literary colors:


(1)

Did anyone like this?

Blood to someone flesh to someone


Love's own rules

Kill someone and dead someone


Somebody go get him

Even today your hope is for someone.


Do not forget the promise on the cross

If anyone has it


Daily prayers, hope of someone

Don't 'hope' anyone.


( 2)

Su, who is consoling in sorrows

Sue with a smile on her lips


He has made a mockery with the blessings.

A sue kept in the water


Jagrata is peeping from the eyes

Everything is kept in one place


Israel has turned out to be a gentleman

Still keeping the dandasa.


The good the bad all got to see him

Meaning every side kept suh


Heaven is being distributed to people

Sue keeping faith on the feet


She ate the world by clapping.

How to keep the face sad soo


The ruler is out of understanding, who has become

The house is kept at the back of the pot


(3)  

Take the juice with us, and let's go

Let us go in search of ourselves.


Which is your portion

Let's go to that Diva Ball


Me and time have been added.

If we go on that kinje hair


Stop crying for those who have left.

Let's forget the past and go to the hall.


The world cries while searching.

Let's go to Kamal today


(4 )

The color on the flowers

The glow on her lips


Now not the good of life

Gentleman on full balance


For those in the time of sin.

They have fought on total


He also drank again.

I am surprised at the prices.


He has forgotten me from heaven.

I am not a man if I forget.


His pen has consistently been interpreting people's minds for the past 25 years. Insha-Allah, he will continue to enrich the literary field by continuing his literary journey with such writings full of literature and service to the society.


Amen to that!

Amarjit Singh won


"ਬਾਘਿਓਂ ਪਾਰ ਦਾ ਅਦਬੀ ਰੰਗ ,

ਇਕ ਕਲਮ 'ਯਾਸੀਨ ਯਾਸ' .....


ਲਹਿੰਦੇ ਪੰਜਾਬ ਦਾ ਸ਼ਹਿਰ ਕਸੂਰ ਬਾਬਾ ਬੁੱਲ੍ਹੇ ਸ਼ਾਹ ਦੀ ਚਰਨ ਛੋਹ ਤੇ ਮੁਕੱਦਸ ਕਰਮ ਭੂਮੀ  ਹੈ। ਜਿਸਦੀ ਫਿਜ਼ਾ ਵਿਚ ਅੱਜ ਵੀ ਬਾਬਾ ਜੀ ਦੇ ਸੂਫੀਆਨਾ ਕਲਾਮ ਤੇ ਕਾਫੀਆਂ ਅਦਬੀ ਮਹਿਫਲਾਂ, ਮੁਸ਼ਾਇਰਿਆਂ ਚ ਪਿਆਰ-ਮੁਹੱਬਤ ਦਾ  ਰੰਗ ਬਿਖੇਰ ਰਹੇ ਹਨ। ਕਸੂਰ ਦੇ ਰੂਹਾਨੀ ਤੇ ਸਾਹਿਤਕ ਮਾਹੌਲ ਚੋਂ ਹੁਣ ਵੀ ਰੂਹ ਨੂੰ ਲਰਜਾਉਂਦੀਆਂ ਸੰਗੀਤਕ ਤਰੰਗਾਂ ਦਾ  ਨਿਰੰਤਰ ਆਭਾਸ ਹੁੰਦਾ ਹੈ।ਕਸੂਰ ਸਦੀਆਂ ਤੋਂ ਵਿਦਵਾਨਾਂ,ਲੇਖਕਾਂ, ਕਵੀਆਂ-ਕਵੀਸ਼ਰਾਂ ,ਸ਼ਾਇਰਾਂ ਤੇ ਕਵਾਲਾਂ ਦੀ ਜਰਖੇਜ ਭੂਮੀ ਰਹੀ ਹੈ।ਇੱਥੇ ਅਨੇਕਾਂ ਅਦਬੀ ਸ਼ਖਸੀਅਤਾਂ ਦੀ ਮਕਬੂਲੀਅਤ ਪ੍ਰਵਾਨ ਚੜ੍ਹੀ ਹੈ।ਜਿਹਨਾਂ ਚੋਂ ਅਜੋਕੇ ਦੌਰ ਦਾ ਨਾਮਵਰ ਸ਼ਾਇਰ ,ਗੀਤਕਾਰ  , ਕਾਲਮ ਨਵੀਸ ਤੇ ਪੱਤਰਕਾਰ  ਯਾਸੀਨ ਯਾਸ ਆਪਣੀਆਂ ਸਾਹਿਤਕ ਪ੍ਰਾਪਤੀਆਂ ਕਰਕੇ ਇੱਕ ਚਰਚਿਤ ਨਾਮ ਬਣ ਉਭਰਿਆ ਹੈ। ਯਾਸੀਨ ਯਾਸ ਉਰਫ਼ ਯਾਸੀਨ ਮਹੁੰਮਦ ਦਾ ਜਨਮ 7 ਜਨਵਰੀ 1976 ਨੂੰ ਅੰਮੀ ਮਰੀਅਮ ਬੀਬੀ ਦੀ ਕੁੱਖੋਂ ਅਬੂ ਉਮਰ ਦੀਨ ਦੇ ਘਰ ਪਿੰਡ ਲੰਬੇ ਜਾਗੀਰ, ਡਾਕਖ਼ਾਨਾ ਫੂਲ ਨਗਰ ( ਭਾਈ ਫੇਰੂ ) ਤਹਿਸੀਲ ਪੱਤੋ ਕੀ ਜ਼ਿਲ੍ਹਾ ਕਸੂਰ ਵਿਖੇ ਹੋਇਆ। ਜ਼ਿਲ੍ਹਾ ਕਸੂਰ ਦੀ ਸਾਹਿਤਕ  ਰੰਗਤ ਚ ਜੰਮੇ ਪਲੇ ਯਾਸੀਨ ਯਾਸ ਨੂੰ ਉਸਦੇ ਵਾਲਿਦ ਉਮਰ ਦੀਨ ਦੇ ਸਾਹਿਤ ਰਸੀਆ ਹੋਣ ਕਾਰਨ  ਬਚਪਨ ਤੋਂ ਹੀ ਸਾਹਿਤ ਦੀ ਚੇਟਕ  ਲੱਗ ਗਈ। ਉਸਨੇ  ਉਰਦੂ ਤੇ ਪੰਜਾਬੀ ਵਿਚ ਕਵਿਤਾਵਾਂ ਤੇ ਗ਼ਜ਼ਲਾਂ ਦੀ ਸਿਰਜਣਾ ਦੋਹਾਂ ਜੁਬਾਨਾਂ ਵਿਚ ਬਰਾਬਰ ਕਰਨੀ ਸ਼ੁਰੂ ਕਰ ਦਿੱਤੀ ।ਮਹਿਜ਼ 24 ਸਾਲ  ਦੀ ਉਮਰ ਚ ਉਸਦਾ  ਪਹਿਲਾ ਉਰਦੂ ਗ਼ਜ਼ਲ ਸੰਗ੍ਰਹਿ 'ਖੁਆਬੋਂ ਕੇ ਦਰਮਿਆਂ' ਸੰਨ 2000  'ਚ ਛਪਿਆ। 2004 'ਚ ਪੰਜਾਬੀ ਗ਼ਜ਼ਲ ਸੰਗ੍ਰਹਿ 'ਪਲਕਾਂ' ਪ੍ਰਕਾਸ਼ਿਤ ਹੋਇਆ।ਉਸ ਤੋਂ ਬਾਅਦ ਤੀਸਰਾ ਪੰਜਾਬੀ ਗ਼ਜ਼ਲ ਸੰਗ੍ਰਹਿ'ਸਿਫਰਾ' 2014 ' ਚ ਲੋਕ ਅਰਪਣ ਕੀਤਾ। ਛਪਾਈ ਅਧੀਨ ਉਸਦੀਆਂ ਕਿਤਾਬਾਂ ਚੋਂ ਇਕ ਪੰਜਾਬੀ ਗ਼ਜ਼ਲ ਸੰਗ੍ਰਹਿ, ਪੰਜਾਬੀ ਕਾਲਮ  ਸੰਗ੍ਰਹਿ, ਉਰਦੂ ਗ਼ਜ਼ਲ ਸੰਗ੍ਰਿਹ ਅਤੇ ਉਰਦੂ ਕਾਲਮ ਸੰਗ੍ਰਹਿ ਸਮੇਤ ਕੁੱਲ ਚਾਰ ਕਿਤਾਬਾਂ ਜਲਦੀ ਛਪ ਕੇ ਲੋਕ ਅਰਪਣ ਹੋਣ ਵਾਲੀਆਂ ਹਨ। 

ਇਸ ਤੋਂ ਇਲਾਵਾ ਉਸਦਾ ਕਾਲਮ 'ਸਿੱਧੀਆਂ ਸਿੱਧੀਆਂ' ਲਗਾਤਾਰ ਤਿੰਨ ਸਾਲ ਪੰਜਾਬੀ ਅਖ਼ਬਾਰ 'ਖਬਰਾਂ' ਲਾਹੌਰ 'ਚ ਅਤੇ ਲਗਭਗ ਚਾਰ ਸਾਲ ਪੰਜਾਬੀ ਅਖਬਾਰ 'ਭੁਲੇਖਾ' ਵਿਚ ਨਿਰੰਤਰ ਛਪਦਾ ਰਿਹਾ ਹੈ। ਪਿਛਲੇ ਸਮੇਂ ਤੋਂ ਉਹ 'ਸਿਫਰਾ ' ਨਾਮ ਦਾ ਆਨਲਾਈਨ ਮੈਗਜ਼ੀਨ ਛਾਪ ਰਿਹਾ ਹੈ। ਜਿਸ ਵਿਚ ਉਹ ਲਹਿੰਦੇ ਚੜ੍ਹਦੇ ਪੰਜਾਬ ਦੇ ਨਾਮਵਰ ਲੇਖਕਾਂ ਦੇ ਨਾਲ ਨਾਲ ਉਭਰ ਰਹੇ ਸ਼ਾਇਰਾਂ ਨੂੰ ਵੀ ਛਾਪ ਕੇ ਬਣਦਾ ਮਾਣ ਦੇ ਰਿਹਾ ਏ। ਜਿਕਰਯੋਗ ਗੱਲ ਇਹ ਹੈ ਕਿ ਪੰਜਾਬੀ ਸ਼ਾਇਰਾਂ ਨੂੰ ਉਹ ਗੁਰਮੁਖੀ ਅਤੇ ਸ਼ਾਹਮੁਖੀ  ,ਦੋਹਾਂ ਲਿੱਪੀਆਂ 'ਚ ਛਾਪ ਕੇ,ਚੜ੍ਹਦੇ -ਲਹਿੰਦੇ ਪੰਜਾਬ ਵਿਚਕਾਰ ਇਕ ਭਾਸ਼ਾਈ ਪੁੱਲ ਬਣਿਆ ਜਾਪਦਾ  ਹੈ।ਇਸ ਤੋਂ ਇਲਾਵਾ ਉਹ ਨਾਮਵਰ ਪੰਜਾਬੀ ਅਖ਼ਬਾਰ 'ਰੋਜ਼ਾਨਾ ਅਦੀਬ ਲਾਹੌਰ ' ਲਈ ਵੀ ਕੰਮ ਕਰ ਰਿਹਾ ਹੈ।

 ਉਹ ਪ੍ਰਬੁੱਧ ਤੇ ਪਰਪੱਕ ਸ਼ਾਇਰ ਤੇ ਉੱਘਾ ਕਾਲਮ-ਨਵੀਸ ਹੋਣ ਦੇ ਨਾਲ ਨਾਲ ਇਕ ਬੇਹੱਦ ਮਿਲਾਪੜਾ,ਮਿੱਠ-ਬੋਲੜਾ ਤੇ ਚੁੰਬਕੀ ਸ਼ਖਸੀਅਤ ਵਾਲਾ ਵਧੀਆ ਇਨਸਾਨ ਹੈ।ਉਹ ਸਾਹਿਤਕ ਕੰਮਾਂ ਲਈ ਸਦਾ ਤਤਪਰ ਰਹਿੰਦਾ ਹੈ। ਉਹ ਲਹਿੰਦੇ ਪੰਜਾਬ ਦੀਆਂ ਬਹੁਤ ਸਾਰੀਆਂ ਸਾਹਿਤ ਸਭਾਵਾਂ ਨਾਲ ਜੁੜਿਆ ਹੋਇਆ ਹੈ ਜਿਹਨਾਂ ਵਿੱਚ 'ਪਾਕਿਸਤਾਨ ਅਦਬੀ ਫੋਰਮ ਫੂਲ ਨਗਰ ਦੇ ਬਤੌਰ ਪ੍ਰਧਾਨ ਸੇਵਾ ਕਰ ਚੁੱਕਿਆ, ਪਿਛਲੇ ਦਸ ਸਾਲਾਂ ਤੋਂ 'ਭਾਈ ਫੇਰੂ ਪ੍ਰੈੱਸ ਕਲੱਬ ' ਫੂਲ ਨਗਰ ਦਾ ਬਤੌਰ ਚੇਅਰਮੈਨ ਸੇਵਾ ਨਿਭਾ ਰਿਹਾ ਹੈ।ਉਰਦੂ ਤਨਜ਼ੀਮ 'ਬਜ਼ਮ-ਏ-ਇਸ਼ਤਿਆਕ' ਫੂਲ ਨਗਰ ਦੇ ਸਦਰ , ਪੰਜਾਬੀ ਸੰਗੀਤ ਫੋਰਮ ਪਾਕਿਸਤਾਨ ਦੇ ਸਰਗਰਮ ਮੈਂਬਰ ਅਤੇ 'ਰੀਜਨਲ ਯੂਨੀਅਨ ਆਫ ਜਰਨਲਿਸਟ '  ਪਾਕਿਸਤਾਨ ਤਹਿਸੀਲ ਪੱਤੋਕੀ ਦੇ ਵਾਇਸ ਚੇਅਰਮੈਨ ਵਜੋਂ ਸੇਵਾ ਨਿਭਾ ਰਿਹਾ ਹੈ। '

ਉਸਦੀਆਂ ਸਾਹਿਤਕ ਸੇਵਾਵਾਂ ਬਦਲੇ ਉਸ ਦੀ ਝੋਲੀ ਵਿਚ ਢੁਕਵੇਂ ਮਾਣ ਸਨਮਾਨ ਵੀ ਪੈਂਦੇ ਰਹੇ ਹਨ ਜਿਹਨਾਂ ਵਿਚ 'ਵਾਰਿਸ ਸ਼ਾਹ' ਐਵਾਰਡ , 'ਬੁੱਲ੍ਹੇ ਸ਼ਾਹ 'ਐਵਾਰਡ  , 'ਸ਼ਾਕਿਰ ਸ਼ੁਜਾਅ ਆਬਦੀ' ਐਵਾਰਡ   , 'ਦਿਲ ਦਰਿਆ ਪਾਕਿਸਤਾਨ ' ਐਵਾਰਡ, 'ਬੇਹਤਰੀਨ ਪੰਜਾਬੀ ਸ਼ਾਇਰ 'ਐਵਾਰਡ, 'ਨਕੇਬੀ ' ਐਵਾਰਡ, ''ਦਿਲ ਦਰਿਆ ' ਐਵਾਰਡ ਅਤੇ ਹੋਰ ਅਨੇਕਾਂ ਵਿਸ਼ੇਸ਼ ਸਨਮਾਨਾਂ ਨਾਲ  ਅਦਬੀ ਸਮਾਗਮਾਂ ਮੌਕੇ ,  ਲਹਿੰਦੇ ਪੰਜਾਬ  ਦੀਆਂ ਸਰਗਰਮ ਉਚ ਮਿਆਰੀ ਤਨਜ਼ੀਮਾਂ ਵੱਲੋਂ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ।

ਜਿਥੇ ਉਹ ਇਕ ਸੁਹਿਰਦ ਸਾਹਿਤਕ ਕਾਮਾ ਹੈ ਪੇਸ਼ੇ ਵਜੋਂ ਉਹ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕਿਰਤੀ ਹੈ , ਸਟੋਰ ਅਫਸਰ ਦੀ ਨੌਕਰੀ ਉਸਦੀ ਰੋਜੀ ਰੋਟੀ ਦਾ ਵਸੀਲਾ ਹੈ।ਉਸ ਦੀ ਸ਼ਾਇਰੀ ਚ ਜਿੱਥੇ ਮੁਹੱਬਤੀ ਰੰਗ ਉੱਥੇ  ਮਨੁੱਖਤਾ ਪ੍ਰਤੀ ਇਕ ਦਰਦ ਦਾ ਇਜ਼ਹਾਰ ਵੀ ਹੈ। ਉਹ ਸਮਾਜ ਚ ਹੋਰ ਕਾਣੀ ਵੰਡ ਤੇ ਉਂਗਲ ਧਰਦਾ ਹੋਇਆ ਕਾਣੇ ਤੰਤਰ ਦੇ ਖਿਲਾਫ ਵਿਦਰੋਹੀ ਸੁਰ ਵੀ ਅਖਤਿਆਰ ਕਰ ਲੈਂਦਾ ਹੈ ।ਉਹ ਵੱਡੀ ਤੋਂ ਵੱਡੀ ਸਮੱਸਿਆ ਦਾ  ਆਪਣੀ  ਬਾਕਮਾਲ ਸ਼ਾਇਰੀ ਰਾਹੀਂ ਚੰਦ ਸ਼ਬਦਾਂ ਵਿਚ ਜਿਕਰ  ਕਰਨ ਵਾਲਾ ਸਮਰੱਥ ਸ਼ਾਇਰ ਹੈ। ਉਹ ਸਮੇਂ ਦੇ ਸੱਚ ਨੂੰ ਹੰਢਾਉਣ ਤੇ ਬਿਆਨ ਕਰਨ ਵਾਲਾ ਯਥਾਰਥਵਾਦੀ ਸ਼ਾਇਰ ਹੈ। 


    

 ਪੇਸ਼ ਹਨ ਉਸਦਾ ਅਦਬੀ ਰੰਗ ਕੁਝ ਗ਼ਜ਼ਲਾਂ :


1


ਇੰਜ ਆਇਆ ਵਾਂ ਰਾਸ ਕਿਸੇ ਨੂੰ

ਲਹੂ  ਕਿਸੇ   ਨੂੰ ਮਾਸ  ਕਿਸੇ  ਨੂੰ


ਇਸ਼ਕ ਦੇ ਆਪਣੇ ਕਾਇਦੇ ਕਲੀਏ

ਮਾਰ   ਕਿਸੇ  ਨੂੰ  ਲਾਸ  ਕਿਸੇ  ਨੂੰ


ਕੋਈ  ਉਹਨੂੰ   ਜਾ  ਕੇ  ਆਖੇ

ਅੱਜ ਵੀ ਤੇਰੀ  ਆਸ ਕਿਸੇ ਨੂੰ


ਸੂਲ਼ੀ ਤੇ ਨਈਂ ਭੁੱਲਦਾ ਵਾਅਦਾ

ਹੋਵੇ  ਜੇਕਰ  ਪਾਸ  ਕਿਸੇ   ਨੂੰ


ਰੋਜ਼  ਦੁਆਵਾਂ  ਆਸ ਕਿਸੇ ਦੀ

ਕਰ  ਨਾ  ਦੇਵੇ 'ਯਾਸ' ਕਿਸੇ ਨੂੰ


 2


ਦੁੱਖਾਂ  ਵਿਚ  ਦਿਲਾਸਾ  ਰੱਖਿਆ ਹੋਇਆ ਸੂ

ਬੁਲ੍ਹਾਂ   ਉਤੇ   ਹਾਸਾ   ਰੱਖਿਆ   ਹੋਇਆ ਸੂ


ਬਖ਼ਤਾਂ   ਨਾਲ਼  ਮਕਾਲ    ਬਣਾਈ  ਬੈਠਾ ਏ

ਪਾਣੀ  ਵਿਚ  ਪਤਾਸਾ  ਰੱਖਿਆ  ਹੋਇਆ ਸੂ


ਅੱਖਾਂ    ਚੋਂ    ਜਗਰਾਤੇ    ਝਾਕੀ   ਜਾਂਦੇ   ਨੇ

ਸਾਰਾ  ਕੁੱਝ  ਇਕਵਾਸਾ  ਰੱਖਿਆ  ਹੋਇਆ ਸੂ


ਬਣ ਕੇ ਇਜ਼ਰਾਈਲ ਈ ਸੱਜਣ ਨਿਕਲਿਆ ਏ

ਹਾਲੇ  ਤੇ  ਦੰਦਾਸਾ   ਰੱਖਿਆ  ਹੋਇਆ ਸੂ


ਚੰਗੇ   ਮਾੜੇ   ਸਾਰੇ   ਉਹਨੂੰ  ਵੇਖਣ  ਪਏ

ਮਤਲਬ ਹਰ ਇਕ ਪਾਸਾ ਰੱਖਿਆ ਹੋਇਆ ਸੂ


ਲੋਕਾਂ  ਨੂੰ  ਤੇ   ਜੰਨਤ   ਵੰਡੀ  ਜਾਂਦਾ ਏ

ਪੈਰਾਂ ਤੇ ਭਰਵਾਸਾ ਰੱਖਿਆ ਹੋਇਆ ਸੂ


ਬਾਰਾ-ਤਾਲ਼ੀ ਲੁੱਟ ਕੇ ਖਾ ਗਈ ਦੁਨੀਆ ਨੂੰ

ਮੁੱਖ ਨੂੰ ਕਿਵੇਂ ਉਦਾਸਾ ਰੱਖਿਆ ਹੋਇਆ ਸੂ


ਸਮਝੋਂ ਬਾਹਰ ਏ ਹਾਕਮ ਕਿਸਰਾਂ ਬਣਿਆ ਏ

ਕੁੰਡ  ਪਿੱਛੇ  ਤੇ  ਕਾਸਾ  ਰੱਖਿਆ ਹੋਇਆ ਸੂ



3  


ਜੁੱਸੇ ਲੈ ਲਓ ਨਾਲ਼ ,ਤੇ ਚਲੀਏ

ਆਪੋ ਆਪਣੀ ਭਾਲ਼ ਤੇ ਚਲੀਏ


ਜਿਹੜਾ  ਤੇਰੇ   ਹਿੱਸੇ  ਦਾ  ਏ

ਤੂੰ ਉਹ ਦੀਵਾ ਬਾਲ ਤੇ ਚਲੀਏ


ਮੈਂ  ਤੇ  ਵੇਲ਼ਾ  ਜੋੜੇ  ਗਏ  ਆਂ

ਜੇ ਉਹ ਕਿੰਜੇ ਵਾਲ਼ ਤੇ ਚਲੀਏ


ਛੱਡ  ਗਿਆਂ  ਨੂੰ  ਛੱਡ ਦੇ ਰੋਣਾ 

ਮਾਜ਼ੀ ਭੁੱਲ ਕੇ ਹਾਲ ਤੇ ਚਲੀਏ


ਲੱਭੇ    ਨਾਲੇ    ਰੋਵੇ  ਦੁਨੀਆ

ਕਰੀਏ ਅੱਜ ਕਮਾਲ ਤੇ ਚਲੀਏ




ਜਿਹੜਾ ਰੰਗ ਏ ਫੁੱਲਾਂ ਤੇ

ਸਗਵਾਂ ਉਹਦੇ ਬੁੱਲ੍ਹਾਂ  ਤੇ


ਹੁਣ ਨਈਂ ਖ਼ੈਰ ਹਯਾਤੀ ਦੀ

ਸੱਜਣ    ਪੂਰੇ    ਤੁੱਲਾਂ   ਤੇ


ਪਾਪਾੜ  ਵੇਲੇ ਜਿਨ੍ਹਾਂ ਲਈ

ਉਹੋ  ਲੜ  ਪਏ  ਕੁੱਲਾਂ ਤੇ


ਇਹ ਵੀ ਪੀਤੀ ਫਿਰ ਦਾ ਏ

ਮੈਂ  ਹੈਰਾਨ  ਆਂ  ਮੁੱਲਾਂ  ਤੇ


ਜੱਨਤੋਂ ਭੁੱਲ ਕਢਾਇਆ ਏ

ਬੰਦਾ  ਨਈਂ  ਜੇ   ਭੁੱਲਾਂ ਤੇ


ਉਸਦੀ ਕਲਮ ਨਿਰੰਤਰ ਪਿਛਲੇ 25 ਸਾਲਾਂ ਤੋਂ ਲੋਕ-ਮਨਾਂ ਦੀ ਤਰਜਮਾਨੀ ਕਰਦੀ ਆ ਰਹੀ ਹੈ।ਇੰਸ਼ਾ-ਅੱਲ੍ਹਾ ਉਹ ਏਦਾਂ ਸਾਹਿਤ ਤੇ ਸਮਾਜ ਦੀ ਸੇਵਾ ਹਿੱਤ ਭਰਪੂਰ ਲਿਖਤਾਂ ਨਾਲ ਆਪਣਾ ਸਾਹਿਤਕ ਸਫਰ ਨਿਰੰਤਰ ਜਾਰੀ ਰੱਖ ਕੇ ,ਸਾਹਿਤਕ ਖੇਤਰ ਨੂੰ ਹੋਰ ਅਮੀਰ  ਬਣਾਉਂਦਾ ਰਹੇ।


ਆਮੀਨ!


ਅਮਰਜੀਤ ਸਿੰਘ ਜੀਤ

No comments:

Post a Comment