رشتے
جو مطلب رکھّن نال پیسے
اوہناں اپنیاں دا کیہ کرنا
جیہڑے چاہ کے وی نہ ہون پُورے
اوہناں سپنیاں دا کیہ کرنا
جو گل گل تے دین طعنے
اوہناں اپنیاں توں چنگے غیر نے
منزل تے بندہ اوہ کدے نہ پہنچے
جِس دے اپنے ہی کھیچ دے پیر نے
نیواں دیکھاون لئی اپنیاں نوں
ہرطراں دا کھیڑدے سجّن چال نے
دل وچ ہی لے کے مر جانا
لکھاں جو دِل وچ سجناں سوال نے۔
میں ررشتے نوں بچاون لئی سجناں
ہر اک کوشش کردا رہیا
کیہ دسّاں میں اندرو اندری
کِناں مردا رہیا۔
اج پتہ لگیا دِل مرجانے نوں
ہر رشتہ پیسے تے ٹِکیا اے
پال رشتے بچاون لئی
جالندھری کِنّی واری وِکِیا اے
پیسے بنا اوہ وی پاسہ وٹدے
جو رشتے دل دے قریب ہووے
یاں تاں ربّا دنیا بنانی بند کر دے
یاں فِر کوئی نہ ایتھے غریب ہووے۔
کڈھ دیندا اے پیسہ بھرم بندے دا
کیہ اپنے کِنّے اوہندے قریب ہوندے
جگتار سب اوسدا ساتھ چھڈ جاون
فتح پُر جو پیسے دے نہ امیر ہووے
شاعر
جگتار فتح پور
شاہ مُکھی لپّی
سلیم آفتاب سلیم قصوری
(ਰਿਸ਼ਤੇ)
ਜੋ ਮਤਲਬ ਰੱਖਣ ਨਾਲ ਪੈਸੇ,
ਉਹਨਾ ਆਪਣਿਆ ਦਾ ਕੀ ਕਰਨਾ,
ਜਿਹੜੇ ਚਾਹਕੇ ਵੀ ਨਾ ਹੋਣ ਪੂਰੇ,
ਉਹਨਾ ਸੁਪਨਿਆ ਦਾ ਕੀ ਕਰਨਾ |
ਜੋ ਗੱਲ ਗੱਲ ਤੇ ਦੇਣ ਤਾਹਨੇ,
ਉਨਾ ਆਪਣਿਆ ਤੋ ਚੰਗੇ ਗੈਰ ਨੇ,
ਮੰਜਿਲ ਤੇ ਬੰਦਾ ਉਹ ਕਦੇ ਨਾ ਪਹੁੰਚੇ,
ਜਿਸਦੇ ਆਪਣੇ ਹੀ ਖਿੱਚ ਦੇ ਪੈਰ ਨੇ|
ਨੀਵਾਂ ਦਿਖਾਉਣ ਲਈ ਆਪਣੀਆਂ ਨੂੰ,
ਹਰ ਤਰਾਂ ਦੀ ਖੇਡਦੇ ਸੱਜਣ ਚਾਲ ਨੇ|
ਦਿਲ ਵਿੱਚ ਹੀ ਲੈ ਕੇ ਮਰ ਜਾਣਾ,
ਲੱਖਾਂ ਜੋ ਦਿਲ ਵਿੱਚ ਸੱਜਣਾਂ ਸਵਾਲ ਨੇ |
ਮੈ ਰਿਸ਼ਤੇ ਨੂੰ ਬਚਾਉਣ ਲਈ ਸੱਜਣਾਂ,
ਹਰ ਇੱਕ ਕੋਸ਼ਿਸ਼ ਕਰਦਾ ਰਿਹਾ|
ਕੀ ਦੱਸਾਂ ਮੈ ਅੰਦਰੋ ਅੰਦਰੀ, ਕਿਨਾਂ ਮਰਦਾ ਰਿਹਾ|
ਅੱਜ ਪਤਾ ਲੱਗਿਆ ਦਿਲ ਮਰਜਾਣੇ ਨੂੰ,
ਹਰ ਰਿਸਤਾ ਪੈਸੇ ਤੇ ਟਿਕਿਆ ਏ|
ਪਾਲ ਰਿਸ਼ਤੇ ਬਚਾਉਣ ਲਈ,
ਜਲੰਧਰੀ ਕਿੰਨੀ ਵਾਰੀ ਵਿਕਿਆ ਏ|
ਪੈਸੇ ਬਿਨਾਂ ਉਹ ਵੀ ਪਾਸਾ ਵੱਟਦੇ,
ਜੋ ਰਿਸ਼ਤੇ ਦਿਲ ਦੇ ਕਰੀਬ ਹੋਵੇ |
ਜਾਂ ਤਾਂ ਰੱਬਾਂ ਦੁਨੀਆ ਬਣਾਉਣੀ ਬੰਦ ਕਰਦੇ,
ਜਾ ਫੇਰ ਕੋਈ ਨਾ ਏਥੇ ਗਰੀਬ ਹੋਵੇ|
ਕੱਢ ਦਿੰਦਾ ਏ ਪੈਸਾ ਭਰਮ ਬੰਦੇ ਦੇ,
ਕੀ ਆਪਣੇ ਕਿੰਨੇ ਉਹਦੇ ਕਰੀਬ ਹੋਵੇ
ਜਗਤਾਰ ਸਭ ਉਸ ਦਾ ਸਾਥ ਛੱਡ ਜਾਵਣ,
ਫਤਿਹਪੁਰ ਜੋ ਪੈਸੇ ਦੇ ਨਾ ਅਮੀਰ ਹੋਵੇ|