Thursday, June 13, 2024

نظم ( غریبی ) شاعر پال جالندھری

 








نظم

غریبی

اوہ منگے سونے دی مُندری یارا

اوکھا میرا ہوندا گُزارا

کم کار کوئی سِرۓ نہ چڑھدا

شِکر دوپہر میں دُھپے مردا

سارا دِن میں پانی پی  پی

بھکھ اپنی نوں رہندا جردا

رات نوں گھر جان لگے جد

دِل میرا اے رہندا ڑردا

پتہ نہیں نصیب چ ہونی وی اے

جِس روٹی لئی میں تِل تِل مردا

اج وی کِدھرے لڑھ نہ جاوے

غریبی والے اِس سپ توں ڈردا

پیسے بِنا کوئی پُچھدا نہی جالندھری

پال توں اوس دا جِناں مرضی کردا

شاعر

پال جالندھری

چیف ایڈیٹر

حرفاں دی نگری

شاہ مُکھی لپّی

سلیم آفتاب سلیم قصوری

(ਗਰੀਬੀ) 


ਉਹ ਮੰਗੇ ਸੋਨੇ ਦੀ ਮੁੰਦਰੀ ਯਾਰਾਂ, 

ਔਖਾ ਮੇਰਾ ਹੁੰਦਾ ਗੁਜਾਰਾ |

ਕੰਮ ਕਾਰ ਕੋਈ ਸਿਰੇ ਨਾ ਚੜ੍ਹਦਾ, 

ਸਿਖਰ ਦੁਪਹਿਰੇ ਮੈਂ ਧੁੱਪੇ ਮਰਦਾਂ|

ਸਾਰਾ ਦਿਨ ਮੈਂ ਪਾਣੀ ਪੀ ਪੀ, 

ਭੁੱਖ ਆਪਣੀ ਨੂੰ ਰਹਿੰਦਾ ਜਰਦਾ|

ਰਾਤ ਨੂੰ ਘਰ ਜਾਣ ਲੱਗੇ ਜੱਦ, 

ਦਿਲ ਮੇਰਾ ਏ ਰਹਿੰਦਾ ਡਰਦਾ |

ਪਤਾ ਨਈ ਨਸੀਬ ਚ ਹੋਣੀ ਵੀ ਏ , 

ਜਿਸ ਰੋਟੀ ਲਈ ਮੈਂ ਤਿਲ ਤਿਲ ਮਰਦਾ |

ਅੱਜ ਵੀ ਕਿੱਧਰੇ ਲੜ ਨਾ ਜਾਵੇ, 

ਗਰੀਬੀ ਵਾਲੇ ਇਸ ਸੱਪ ਤੋਂ ਡਰਦਾ |

ਪੈਸੇ ਬਿਨਾਂ ਕੋਈ ਪੁੱਛਦਾ ਨੀ ਜਲੰਧਰੀ , 

ਪਾਲ ਤੂੰ ਉਸ ਦਾ ਜਿਨਾਂ ਮਰਜੀ ਕਰਦਾ |

No comments:

Post a Comment