Saturday, June 29, 2024

پنجابی غزل ( یاسین یاس ) گرمکھی : امرجیت سنگھ جیت

 








غزل/ ਗ਼ਜ਼ਲ


سچے دل دے نال محبت کر دے نیں 

اکدوجے نوں بال محبت کردے نیں

ਸੱਚੇ ਦਿਲ ਦੇ ਨਾਲ਼ ਮੁਹੱਬਤ ਕਰਦੇ ਨੇਂ

ਇਕ ਦੂਜੇ ਨੂੰ ਬਾਲ ਮੁਹੱਬਤ ਕਰਦੇ ਨੇਂ


اوہناں بارے کل دا کجھ نئیں کہہ سکدا 

اج تائیں فی الحال محبت کردے نیں 

ਉਨ੍ਹਾਂ ਬਾਰੇ ਕੱਲ੍ਹ ਦਾ ਕੁੱਝ ਨਈਂ ਕਹਿ ਸਕਦਾ

ਅੱਜ ਤਾਈਂ ਫ਼ਿਲਹਾਲ ਮੁਹੱਬਤ ਕਰਦੇ ਨੇਂ


یاراں بارے بالاں بارے دسدا جاں

جے نیں تیری ڈھال محبت کردے نیں 

ਯਾਰਾਂ ਬਾਰੇ ਬਾਲਾਂ ਬਾਰੇ ਦੱਸਦਾ ਜਾਂ

ਜੇ ਨੀਂ ਤੇਰੀ ਢਾਲ਼ ਮੁਹੱਬਤ ਕਰਦੇ ਨੇਂ


دکھ تے سکھ وی انج محبت کر دے نیں 

جسراں سر تے تال محبت کردے نیں

ਦੁੱਖ ਤੇ ਸੁੱਖ ਵੀ ਇੰਜ ਮੁਹੱਬਤ ਕਰਦੇ ਨੇਂ

ਜਿਸਰਾਂ ਸੁਰ ਤੇ ਤਾਲ ਮੁਹੱਬਤ ਕਰਦੇ ਨੇਂ


یاس جی اوڑک سجن وچھڑ جاندے نیں

بھاویں جنے سال محبت کر دے نیں 

ਯਾਸ ਜੀ ਓੜਕ ਸੱਜਣ ਵਿਛੜ ਜਾਂਦੇ ਨੇਂ

ਭਾਵੇਂ ਜਿੰਨੇ ਸਾਲ ਮੁਹੱਬਤ ਕਰਦੇ ਨੇਂ


یاسین یاس 

پھول نگر پنجاب پاکستان

ਯਾਸੀਨ ਯਾਸ

ਫੂਲ ਨਗਰ ਪੰਜਾਬ ਪਾਕਿਸਤਾਨ


No comments:

Post a Comment