Monday, December 23, 2024

روندا روندا ( عبدالغفور قاضی ) گرمکھی لپی سلیم آفتاب سلیم قصوری

 












روندا  روندا

توں آکھیں تے تینوں وِدیا 

کر جاواں گا روندا روندا

ہجر تیرے وچ سجنا میں وی

مر جاواں گا روندا روندا

اج وی اکھیاں اتھرو لے کے

گھر جاواں گا روندا روندا

تیرے لئی میں کچّے گھڑے تے

تر جاواں گا روندا روندا

جے توں بازی جِت کے خوش ایں

ہر جاواں گا روندا روندا 

اِس دنیا دا خالی کاسہ

بھر جاواں گا روندا روندا

ویکھ کے شیشے اپنے آپ نوں

ڈر جاواں گا روندا روندا

ہس کے اوہندے دکھ میں قاضی

جر جاواں گا روندا روندا

شاعر

عبدالغفور قاضی

گر مُکھی لِپّی

سلیم آفتاب سلیم قصوری


ਰੋਂਦਾ-ਰੋਂਦਾ

ਤੂੰ ਆਖੇੰ ਤੇ ਤੈਨੂੰ ਵਿਦਿਆ

ਕਰ ਜਾਵਾਂਗਾ ਰੋਂਦਾ-ਰੋਂਦਾ

ਹਿਜਰ ਤੇਰੇ ਵਿੱਚ ਸੱਜਣਾ ਮੈਂ ਵੀ

ਮਰ ਜਾਵਾਂਗਾ ਰੋਂਦਾ-ਰੋਂਦਾ

ਅੱਜ ਵੀ ਅੱਖੀਂ ਅਥੱਰੂ ਲੈ ਕੇ

ਘਰ ਜਾਵਾਂਗਾ ਰੋਂਦਾ-ਰੋਂਦਾ

ਤੇਰੇ ਲਈ ਮੈਂ ਕੱਚੇ ਘੜੇ ਤੇ

ਤਰ ਜਾਵਾਂਗਾ ਰੋਂਦਾ-ਰੋਂਦਾ

ਜੇ ਤੂੰ ਬਾਜ਼ੀ ਜਿੱਤ ਕੇ ਖੁਸ਼ ਏਂ

ਹਰ ਜਾਵਾਂਗਾ ਰੋਂਦਾ-ਰੋਂਦਾ

ਏਸ ਦੁਨੀਆ ਦਾ ਖਾਲੀ ਕਾਸਾ

ਭਰ ਜਾਵਾਂਗਾ ਰੋਂਦਾ-ਰੋਂਦਾ

ਵੇਖ ਕੇ ਸ਼ੀਸ਼ੇ ਆਪਣੇ ਆਪ ਨੂੰ

ਡਰ ਜਾਵਾਂਗਾ ਰੋਂਦਾ-ਰੋਂਦਾ

ਹੱਸ ਕੇ ਉਹਦੇ ਦੁੱਖ ਮੈਂ 'ਕਾਜ਼ੀ'

ਜਰ ਜਾਵਾਂਗਾ ਰੋਂਦਾ-ਰੋਂਦਾ

~ਅਬਦੁਲ ਗਫ਼ੂਰ 'ਕਾਜ਼ੀ'

ਗੁਰ ਮੁਖੀ ਲਿੱਪੀ

ਸਲੀਮ ਅਾਫ਼ਤਾਬ ਸਲੀਮ ਕਸੂਰੀ

No comments:

Post a Comment