Sunday, December 22, 2024

پریم ( پروین کور سدھو )

 













ਪ੍ਰੇਮ.....♥️پریم


ਪ੍ਰੇਮ ਪਵਿੱਤਰ ਹੀ ਰਿਹਾ ਹੈ ਸਦਾ ਯਾਰੋ..., 

ਬਸ ਸਮਝਣ ਦੀ ਇਸ ਨੂੰ ਹੈ ਲੋੜ ਯਾਰੋ। 


ਬਿਨ ਪ੍ਰੇਮ ਦੇ ਨਾ ਜ਼ਿੰਦਗੀ ਦੀ ਹੋਂਦ ਕੋਈ,

ਪ੍ਰੇਮ ਨਾਲ਼ ਹੀ ਕੰਮ ਸਾਰੇ ਚੱਲਦੇ ਨੇ ਯਾਰੋ।


ਫ਼ਿਰ ਵੀ ਪ੍ਰੇਮ ਨੂੰ ਪਤਾ ਨਹੀਂ ਕਿਉਂ ਦੁਨੀਆਂ ਵਾਲੇ?

ਗੱਲ-ਗੱਲ ਉੱਤੇ ਫ਼ਿਰਦੇ ਭੰਡਦੇ ਨੇ ਯਾਰੋ। 


ਪਿਆਰ ਬਿਨਾ ਭਲਾ ਦੱਸੋ ਖਾ.. ਕਿਹੜੀ ਸ਼ੈਅ ਵਿਗਸੇ,

ਪਿਆਰ ਨਾਲ਼ ਹੀ ਮੰਜ਼ਲਾਂ ਸਭ ਸਰ ਕਰਦੇ ਨੇ ਯਾਰੋ।


ਪਿਆਰ ਹੈ ਉਹ ਧਾਗਾ... ਜੋ ਜੋੜੇ ਸਭ ਨੂੰ, 

ਇਸ ਧਾਗੇ ਵਿੱਚ ਹੀ.. ਹਰ ਰਿਸ਼ਤੇ ਦੇ ਨਗ ਪਰੋਂਦੇ ਯਾਰੋ।


ਪ੍ਰੇਮ ਪਰਵਾਹ ਹੈ, ਪ੍ਰੇਮ ਹੌਂਸਲਾ ਹੈ, ਪ੍ਰੇਮ ਸਦਾਚਾਰ ਹੈ,

ਪ੍ਰੇਮ ਨਾਲ਼ ਹੀ ਰਿਸ਼ਤੇ ਨਿਭਾਏ ਜਾਂਦੇ ਨੇ ਯਾਰੋ।


ਕਰਕੇ ਵੇਖੋ ਤੇ ਸਹੀ.. ਕਦੇ ਉੱਚਾ ਤੇ ਸੁੱਚਾ ਪ੍ਰੇਮ, 

ਇਨਸਾਨੀ ਪ੍ਰੇਮ ਨਾਲ਼ ਹੀ ਲੋਕ ਰੱਬ ਤੱਕ ਪਹੁੰਚਦੇ ਨੇ ਯਾਰੋ।


ਪ੍ਰੇਮ ਨਾਦਾਨੀ ਨਹੀ... ਕੁਰਬਾਨੀ ਹੁੰਦੀ ਹੈ,

ਪ੍ਰੇਮ ਨਾਲ਼ ਹੀ ਹੌਂਸਲੇ ਬੁਲੰਦ ਹੁੰਦੇ ਨੇ ਯਾਰੋ।


ਕਿਸ ਸ਼ੈਅ ਵਿੱਚ ਪ੍ਰੇਮ ਨਹੀਂ ਦਿਸਦਾ ਇਥੇ...

ਪ੍ਰੇਮ ਕੱਖਾਂ ਤੋਂ ਲੱਖ ਸਦਾ ਬਣਾਵੇ ਯਾਰੋ।


 ਹੈ.... ਤਾਂ ਵੱਸਦੀ ਹੈ ਦੁਨੀਆ ਸਾਰੀ,

ਪ੍ਰੇਮ ਨਾਲ਼ ਹੀ ਤਾਂ ਚਲਦੇ ਨੇ ਸਭ ਦੇ ਸਾਹ ਯਾਰੋ।





پریم پویتر ہی ریہا ہے صدا یارو

بس سمجھن دی اس نوں ہے لوڑ یارو


بِن پریم دے نا زندگی دی ہوند کوئی

پیار نال ہی کم سارے چلدے نے یارو


فر وی پریم نوں پتا نہیں کیوں دنیا والے

گل گل اُتےفردے پنڈدے نے یارو


پیار بنا بھلا دسو خاں کہڑی شے ویگسے

پیار نال ہی منزلاں سبھ سر کردے نے یارو


پیار ہے اوہ ہی دھاگا جو جوڑے سبھ نوں

اس دھاگے وچ ہی ہر رشتے دے نگ پروندے یارو


پریم پرواہ ہے پریم حوصلہ ہے پریم سداچار ہے

پریم نال ہی رشتے نبھاۓ جاندے نے یارو


کرکےویکھے تے سہی کدے اُچا تے سُچا پریم

انسانی پریم نال ہی لوک رب تک پہنچ دے نے یارو


پریم  نادانی نہیں قربانی ہندی ہے

پریم نال ہی حوصلے بلند  ہندے نے یارو


کس شے وچ پریم نہیں دسدا ایتھے

پریم ککھاں توں لکھ  صدا بناوے ایتھے


پریم ہے تاں وسدی ہے دنیا ساری

پریم نال ہی تاں چلدےنےسبھ دے ساہ یارو



ਪਰਵੀਨ ਕੌਰ ਸਿੱਧੂ

پروین کؤر سدھو

ਸ਼ਾਹਮੁਖੀ ਅਨੁਵਾਦਕ ਇਸ਼ਤਿਆਕ ਅਨਸਾਰੀ

شاہ مکھی انوادک اشتیاق انصاری

No comments:

Post a Comment