Thursday, December 26, 2024

پنجابی غزل ( سلیم آفتاب سلیم ) قصوری

 











آیا   آیا  سال نواں  فِر  رل مِل جشن  منائیے

 ڈھولے ماہیے بھنگڑہ لُڈّی  گیت خوشی دے گائیے


امن دا دیوا بال کے رکھیے وچ دلاں دی کھڑکی

گھُپ ہنیرا جہالت والا گھر گھر چوں مُکائیے


علم خزانے ونڈدے جِتّھے اوہو گھر نیں رب دے 

 باغ سکولے سیکھشا دے لئی پُھل کلیاں نوں  گھلائیے۔


بوٹالائیے بھائی چارے دا فیر سجاییے ترِنجن

دان تے پُن دا پانی لا لا فصل نویں اُگائیے


قرض ہے ساڈے اُتّے یارو ماں بولی دا ڈھڈا 

لہندے چڑھدے پُھلاں دے نال ماں بولی نوں سجائیے



رب اگّے ارداساں کرئیے جو ہے پالن ہارا

اوسے سچّے رب اگّے من متّھے نوں جُھکائیے


گھر گھر چانن لے کے نکلے سورج سال نویں دا

علم گیان خزانے جگ دے رب سوہنے توں پائیے


چھڈ کے جھگڑے تیرے میرے سلیم اج بنیے بندے 

وحدت   والے   بوٹے  نال  جگ .  سارا رُشنائیے

شاعر

سلیم آفتاب سلیم قصوری


ਨਵਾਂ ਸਾਲ


ਆਇਆ ਆਇਆ ਸਾਲ ਨਵਾਂ ਫ਼ਿਰ ਰਲ ਮਿਲ ਜਸ਼ਣ ਮਨਾਈਏ

ਢੋਲੇ ਮਾਹੀਏ ਭੰਗੜਾ ਲੂੱਡੀ ਗੀਤ ਖ਼ੁਸ਼ੀ ਦੇ ਗਾਈਏ


ਅਮਨ ਦਾ ਦੀਵਾ ਬਾਲ ਕੇ ਰੱਖੀਏ ਵਿੱਚ ਦਿਲਾਂ ਦੀ ਖਿੜਕੀ

ਘੁਪ ਹਨੇਰਾ ਜਹਾਲਤ ਵਾਲਾ ਘਰ ਘਰ ਚੋਂ ਮੁਕਾਈਏ


ਇਲਮ ਖ਼ਜ਼ਾਨੇ ਵੰਡਦੇ ਜਿੱਥੇ ਉਹੋ ਘਰ ਨੇਂ ਰੱਬ ਦੇ

ਬਾਗ ਸਕੂਲੇ ਸਿਖ਼ਸ਼ਾ ਦੇ ਲਈ ਫ਼ੁਲ ਕਲੀਆਂ ਨੂੰ ਘਲਾਈਏ


ਬੂਟਾ ਲਾਈਏ ਭਾਈ ਚਾਰੇ ਦਾ ਫ਼ਿਰ ਸਜਾਈਏ ਤਰਿੰਜਨ

ਦਾਨ ਤੇ ਪੁੰਨ ਦਾ ਪਾਣੀ ਲਾ ਲਾ ਨਵੀਂ ਫ਼ਸਲ ਉਗਾਈਏ


ਕਰਜ਼ ਹੈ ਸਾਡੇ ਉੱਤੇ ਯਾਰੋ ਮਾਂ ਬੋਲੀ ਦਾ ਢਡਾ

ਲਹਿੰਦੇ ਚੜਦੇ ਫ਼ੁੱਲਾਂ ਦੇ ਨਾਲ ਮਾਂ ਬੋਲੀ ਨੂੰ ਸਜਾਈਏ


ਰੱਬ ਅੱਗੇ ਅਰਦਾਸਾਂ ਕਰੀਏ ਜੋ ਹੈ ਪਾਲਣ ਹਾਰਾ

ਉਸੇ ਸੱਚੇ ਰੱਬ ਅੱਗੇ ਮਨ ਮੱਥੇ ਨੂੰ ਝੁਕਾਈਏ


ਘਰ ਘਰ ਚਾਨਣ ਲੈ ਕੇ ਨਿਕਲੇ ਸੂਰਜ ਸਾਲ ਨਵੇਂ ਦਾ

ਇਲਮ ਗਿਆਨ ਖ਼ਜ਼ਾਨੇ ਜਗ ਦੇ ਰੱਬ ਸੋਹਣੇ ਤੋਂ ਪਾਈਏ


ਛੱਡ ਕੇ ਝਗੜੇ ਤੇਰੇ ਮੇਰੇ ਸਲੀਮ ਅੱਜ ਬਣੀਏ ਬੰਦੇ

ਵਾਹਦਤ ਵਾਲੇ ਬੂਟੇ ਨਾਲ ਜਗ ਸਾਰਾ ਰੁਸ਼ਨਾਈਏ


ਸ਼ਾਇਰ 

ਸਲੀਮ ਆਫ਼ਤਾਬ ਸਲੀਮ ਕਸੂਰੀ

No comments:

Post a Comment