Sunday, December 22, 2024

قلماں والیو ( جسپریت کور سنگھا ) ہوشیار پور

 












ਕਲਮਾਂ ਵਾਲਿਓ قلماں والیو


ਕਲਮਾਂ ਵਾਲਿਓ ਜਾਗਦੇ ਰਹੋ 

ਤੇ ਪਹਿਰਾ ਦਿੰਦੇ ਰਹੋ 

ਸੱਚ ਦੀ ਖਾਤਿਰ 

ਚੁੱਕੋ ਕਲਮ ਤੇ ਲਿਖੋ

ਕਿਸੇ ਮਜ਼ਲੂਮ ਦੇ ਖੋਹੇ ਜਾਂਦੇ 

ਹੱਕ ਦੀ ਖਾਤਿਰ

ਜੇ ਲਿਖਣਾ ਹੀ ਹੈ ਤਾਂ ਲਿਖੋ 

ਸੜਕਾਂ 'ਤੇ ਰੋਲੀ ਜਾਂਦੀ 

ਪੱਤ ਦੀ ਖਾਤਿਰ

ਧੀਆਂ ਦੇ ਜਨਮ ਲੈਣ ਦੇ 

ਖੋਹੇ ਜਾਂਦੇ ਹੱਕ ਦੀ ਖਾਤਿਰ 

ਦਾਜ ਦੀ ਅੱਗ ਵਿੱਚ ਸੜਦੀ

ਸਿਸਕਦੀ ਹਰ ਧੀ ਦੀ ਖਾਤਿਰ

ਚੁੱਕੋ ਕਲਮ ਤੇ ਲਿਖੋ 

ਫਾਂਸੀਆਂ 'ਤੇ ਲਟਕਦੇ ਸੱਚ ਦੀ ਖਾਤਿਰ 

ਬੇਦੋਸ਼ੇ ਡੁੱਲੇ ਲਹੂ ਦੀ ਹਰ ਇੱਕ 

ਬੂੰਦ ਦੀ ਖਾਤਿਰ

ਇਨਸਾਫ਼ ਦੀ ਆਸ ਵਿੱਚ ਭਟਕਦੇ 

ਹਰ ਇਨਸਾਨ ਦੀ ਖਾਤਿਰ 

ਜੇ ਲਿਖਣਾ ਹੈ ਤਾਂ ਲਿਖੋ

ਹੱਕ , ਸੱਚ , ਇਨਸਾਫ਼ ਦੀ ਖਾਤਿਰ । 



قلماں والیو جاگدے رہو

تے پہرا دیندے رہو

سچ دی خاطر

چُکو قلماں تے لکھو

کسے مظلوم دے کھوۓ جاندے

حق دی خاطر

 جے لکھنا ہی ہے تاں لکھو

سڑکاں تے رولی جاندی

پت دی خاطر

دھیاں دے جنم لین دے

کھوۓ جاندے حق دی خاطر

داج دی اگ وچ سڑدی

سسکدی ہر دھی دی خاطر

چُکو قلماں تے لکھو

پھانسیاں تے لٹکدے سچ دی خاطر

 بے دوش ڈُھلے لہو دی ہر اک

بوند دی خاطر

انصاف دی آس وچ بھٹکدے

ہر انسان دی خاطر

جے لکھنا ہے تاں لکھو

حق  سچ انصاف دی خاطر



ਜਸਪ੍ਰੀਤ ਕੌਰ ਸੰਘਾ । ਹੁਸ਼ਿਆਰਪੁਰ ।(جسپریت کؤر سنگھا (ہوشیارپور

( ਸਰਪ੍ਰਸਤ - ਹੱਕ ਸੱਚ ਦੀ ਆਵਾਜ਼ ਮੈਗਜ਼ੀਨ ) 

سرپرست "حق سچ دی آواز"  میگزین

ਸ਼ਾਹਮੁਖੀ ਅਨੁਵਾਦਕ ਇਸ਼ਤਿਆਕ ਅਨਸਾਰੀ

شاہ مکھی انوادک اشتیاق انصاری

No comments:

Post a Comment