کہانی
رب تینوں دھی نہ دیوے
بسنت سنگھ دے دو ہی بچّے سن۔اک دھی اک پُتّر۔دھی چھوٹے ہون کرکے سب دی لاڈلی سی۔بسنت سنگھ دا پُتّر نشیاں دی دلدل وچ اجیہا پھسیا کہ اک دن اوس نوں موت نے ہمیشہ لئی اپنی بُکل وچ سما لِیا۔اینی وڈّی سن لگھن دے باوجود وی بسنت سنگھ اپنے پریوار لئی ٹُٹّے ہویے حوصلے نال چٹان وانگ کھڑا سی۔دھی وی جوان ہو گئی۔بسنت سنگھ نے سوچیا کہ پڑھ لِکھ کے وڈّی افسر بناون دے سفنے نے دھی نوں شہر پڑھن لا دِتّا۔پر بسنت سنگھ دی سُکھمن کوئی ہور ہی پڑھائیاں کرن لگ پئی۔ایسی پیار دی ترنگ چھیڑی کہ سب کجھ بُھل گئی۔اک دن سُکھمن نے اپنے ماتا پِتا نوں کہیا کہ اوہ اپنی سہیلی کول جا رہی ہے دو دناں تک واپس آ جاوے گی۔ماپیا دا انّھا ویشواش صرف اینا ای کہیا دھیے چھیتی آ جاویں۔تیرے بِنا گھر کھان نوں آوندا اے۔کجھ دن بیت جان توں بعد دھی دا فون وی بند آون لگ پئیا۔ماپیاں نوں وی فکر وڈھ وڈھ کھا رہی سی۔ اچانک بسنت سنگھ نوں فون آیا کہ کجھ مُعتبر بندے لے کے تھانے پہنچ جاؤ۔بسنت سنگھ پنڈ دے کجھ مُعتبر بندیاں نوں لے کے تھانے گیا تاں اوس نوں پیراں ہیٹھوں زمین گھیسکدی نظر آئی۔اوس نے ویکھیا کہ اوس دی لاڈاں نال پالی دھی بانہاں وچ لال چُوڑا تے والاں دے درمیان سندور بھری کِسے بیگانے نوجوان دے برابر کھڑی سی۔ایس توں پہلاں اوہ کجھ بولدا تاں تھانیدار نے کہیا کہ لڑکا لڑکی دونویں میاں بیوی نیں۔ایہناں نے مرضی نال ویاہ کروایا اے۔جیکر ایہناں نال کوئی انہونی گھٹنا ہوئی تاں ایس دا زمہ وار توں ہووے گا۔بسنت سنگھ نے اپنی دھی ول مُنہ کر کے کہیا۔دھیے ساڈے پیار یا پالن پوسن وچ کِتّھے کمی رہ گئی سی۔اوہ اینا ہی کہ سکیا۔فیر بسنت سنگھ نے نوجوان نوں کہیا کہ میں تاں صرف اینا ہی کہہ سکدا رب تینوں دھی نہ دیوے تے بسنت سنگھ روندا ہویا تھانے وچوں باہر نکل گیا۔پر اوس نوجوان نوں انج لگ رہیا سی جویں بسنت سنگھ نہی اوہ نوجوان ٹُریا جا رہیا ہووے۔
کہانی کار
جگتار فتح پور
شاہ مُکھی لپّی
سلیم آفتاب سلیم قصوری
(ਰੱਬ ਤੈਨੂੰ ਧੀ ਨਾ ਦੇਵੇ) ਬਸੰਤ ਸਿੰਘ ਦੇ ਦੋ ਹੀ ਬੱਚੇ ਸਨ ਇਕ ਧੀ ਇਕ ਪੁੱਤ ਧੀ ਛੋਟੀ ਹੋਣ ਕਰਕੇ ਸਭ ਦੀ ਲਾਡਲੀ ਸੀ ਬਸੰਤ ਸਿੰਘ ਦਾ ਪੁੱਤਰ ਨਸ਼ਿਆ ਦੀ ਦਲਦਲ ਵਿੱਚ ਅਜਿਹਾ ਫਸਿਆ ਕੇ ਇੱਕ ਦਿਨ ਉਸਨੂੰ ਮੌਤ ਨੇ ਹਮੇਸ਼ਾ ਲਈ ਆਪਣੀ ਬੁੱਕਲ ਵਿੱਚ ਸਮਾ ਲਿਆ ਐਨੀ ਵੱਡੀ ਸੱਟ ਲੱਗਣ ਦੇ ਬਾਵਜੂਦ ਵੀ ਬਸੰਤ ਸਿੰਘ ਆਪਣੇ ਪਰਿਵਾਰ ਲਈ ਟੁੱਟ ਹੋਏ ਹੌਸਲੇ ਨਾਲ ਚਟਾਨ ਵਾਗ ਖੜਾ ਸੀ ਧੀ ਵੀ ਜਵਾਨ ਹੋ ਗਈ ਬਸੰਤ ਸਿੰਘ ਨੇ ਸੋਚਿਆ ਕੇ ਪੜ ਲਿਖ ਕੇ ਵੱਡੀ ਅਫਸਰ ਬਣਾਉਣ ਦੇ ਸੁਪਨੇ ਨੇ ਧੀ ਨੂੰ ਸਹਿਰ ਪੜਨ ਲਾ ਦਿੱਤਾ ਪਰ ਬਸੰਤ ਸਿੰਘ ਦੀ ਸੁਖਮਨ ਕੋਈ ਹੋਰ ਹੀ ਪੜਾਈਆ ਕਰਨ ਲੱਗੀ ਐਸੀ ਪਿਆਰ ਦੀ ਤਰੰਗ ਛਿੜੀ ਕੇ ਸਭ ਕੁੱਝ ਭੁੱਲ ਗਈ ਇੱਕ ਦਿਨ ਸੁਖਮਨ ਨੇ ਆਪਣੇ ਮਾਤਾ ਪਿਤਾ ਨੂੰ ਕਿਹਾ ਕੇ ਉਹ ਆਪਣੀ ਸਹੇਲੀ ਕੋਲ ਜਾ ਰਹੀ ਹੈ ਦੋ ਦਿਨਾਂ ਤੱਕ ਵਾਪਿਸ ਆ ਜਾਵੇਗੀ ਮਾਪਿਆ ਦਾ ਅੰਨਾ ਵਿਸ਼ਵਾਸ ਸਿਰਫ ਇਨਾ ਹੀ ਕਿਹਾ ਧੀਏ ਛੇਤੀ ਆਜੀ ਤੇਰੇ ਬਿਨਾ ਘਰ ਖਾਣ ਨੂੰ ਆਉਦਾ ਕੁੱਝ ਦਿਨ ਬੀਤ ਜਾਣ ਤੋ ਬਾਅਦ ਧੀ ਦਾ ਫੋਨ ਵੀ ਬੰਦ ਆਉਣ ਲੱਗ ਪਿਆ ਮਾਪਿਆ ਨੂੰ ਵੀ ਫਿਕਰ ਵੱਢ ਵੱਢ ਖਾ ਰਿਹਾ ਸੀ ਅਚਾਨਕ ਬਸੰਤ ਸਿੰਘ ਨੂੰ ਫੋਨ ਆਇਆ ਕੇ ਕੁੱਝ ਮੋਹਤਬਰ ਬੰਦੇ ਲੈ ਕੇ ਥਾਣੇ ਪਹੁੰਚ ਜਾਓ ਬਸੰਤ ਸਿੰਘ ਪਿੰਡ ਦੇ ਕੁਝ ਮੋਹਤਬਰ ਵਿਅਕਤੀਆ ਨਾਲ ਥਾਣੇ ਪੁੱਜਾ ਤਾਂ ਉਸ ਨੂੰ ਪੈਰਾਂ ਹੇਠੋਂ ਜਮੀਨ ਖਿਸਕਣ ਦੀ ਨਜਰ ਆਈ ਉਸ ਨੇ ਵੇਖਿਆ ਕੇ ਉਸ ਦੀ ਲਾਡਾਂ ਨਾਲ ਪਾਲੀ ਧੀ ਬਾਹਾਂ ਵਿੱਚ ਲਾਲ ਚੂੜਾ ਤੇ ਵਾਲਾ ਦੇ ਵਿਚਾਲੇ ਸੰਧੂਰ ਭਰੀ ਕਿਸੇ ਬੇਗਾਨੇ ਨੌਜਵਾਨ ਦੇ ਬਰਾਬਰ ਖੜੀ ਸੀ ਇਸ ਤੋ ਪਹਿਲਾਂ ਉਹ ਕੁੱਝ ਬੋਲਦਾ ਤਾ ਥਾਣੇ ਦੇ ਅਧਿਕਾਰੀ ਨੇ ਕਿਹਾ ਕੇ ਲੜਕਾ ਲੜਕੀ ਦੋਵੇ ਪਤੀ ਪਤਨੀ ਇਹਨਾ ਨੇ ਮਰਜੀ ਨਾਲ ਵਿਆਹ ਕਰਵਾਇਆ ਜੇਕਰ ਇਹਨਾ ਨਾਲ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਜੁੰਮੇਵਾਰ ਤੂੰ ਹੋਵੇਗਾ ਬਸੰਤ ਸਿੰਘ ਨੇ ਆਪਣੀ ਧੀ ਵੱਲ ਮੂੰਹ ਕਰਦਿਆ ਕਿਹਾ ਧੀਏ ਸਾਡੇ ਪਿਆਰ ਜਾ ਪਾਲਪੋਸਣ ਵਿੱਚ ਕਿਥੇ ਕਮੀ ਰਹਿ ਗਈ ਸੀ ਉਹ ਇਨਾ ਹੀ ਕਹਿ ਸਕਿਆ ਫੇਰ ਬਸੰਤ ਸਿੰਘ ਨੇ ਨੌਜਵਾਨ ਨੂੰ ਕਿਹਾ ਕੇ ਮੈ ਤਾਂ ਸਿਰਫ ਇਨਾ ਹੀ ਕਹਿ ਸਕਦਾ ਰੱਬ ਤੈਨੂੰ ਧੀ ਨਾ ਦੇਵੇ ਤੇ ਬਸੰਤ ਸਿੰਘ ਭੁੱਬਾਂ ਮਾਰਦਾ ਥਾਣੇ ਵਿੱਚੋ ਬਾਹਰ ਨਿਕਲ ਗਿਆ ਪਰ ਉਸ ਨੌਜਵਾਨ ਨੂੰ ਇੰਝ ਲੱਗ ਰਿਹਾ ਸੀ ਜਿਵੇ ਬਸੰਤ ਸਿੰਘ ਨਹੀ ਉਹ ਨੌਜਵਾਨ ਤੁਰਿਆ ਜਾ ਰਿਹਾ ਹੋਵੇ
ਕਹਾਣੀ ਕਾਰ
ਜਗਤਾਰ ਫ਼ਤਿਪੁਰ
ਸ਼ਾਹ ਮੁਖੀ ਲੱਪੀ
ਸਲੀਮ ਅਾਫ਼ਤਾਬ ਸਲੀਮ ਕਸੂਰੀ
No comments:
Post a Comment