ਦੋਸ਼ ਦੂਜੇ 'ਤੇ ਨਾ ਧਰੀਏ ਇਸ ਤਰ੍ਹਾਂ।
ਆਪ ਨੂੰ ਸੱਚਾ ਨਾ ਕਰੀਏ ਇਸ ਤਰ੍ਹਾਂ।
دوش دوجے 'تے نہ دھریئے اِس طرح۔
آپ نوں سچّا نہ کریئے اِس طرح۔
ਹੱਥ ਮਿਲਾਕੇ ਕੰਮ ਕਰੀਏ ਇਸ ਤਰ੍ਹਾਂ।
ਦੋਸਤੀ ਦਾ ਦਮ ਵੀ ਭਰੀਏ ਇਸ ਤਰ੍ਹਾਂ।
ہتّھ مِلاکے کمّ کریئے اِس طرح۔
دوستی دا دم وی بھریئے اِس طرح ۔
ਪੀੜ ਦੀ ਥਾਂ ਅੱਖੀਆਂ ਵਿੱਚ ਰੋਸ ਭਰ,
ਕੁਝ ਪਵੇ ਜਰਨਾ ਤਾਂ ਜਰੀਏ ਇਸ ਤਰ੍ਹਾਂ।
پیڑ دی تھاں اکھّیاں وچّ روس بھر،
کجھ پوے جرنا تاں جریئے اِس طرح۔
ਲਿਖ ਤੂੰ ਉਸ ਦੇ ਨਾਮ ਦਾ ਇਕ ਗੀਤ ਲਿਖ,
ਪਿਆਰ ਦਾ ਇਜ਼ਹਾਰ ਕਰੀਏ ਇਸ ਤਰ੍ਹਾਂ।
لِکھ توں اُس دے نام دا اِک گیت لِکھ،
پیار دا اظہار کریئے اِس طرح۔
ਜੰਗ ਪੈ ਜਏ ਹਾਰਨੀ ਜੇ ਦੋਸਤੋ,
ਹਾਰ ਜਾਪੇ ਮਾਣ ਹਰੀਏ ਇਸ ਤਰ੍ਹਾਂ।
جنگ پَے جئے ہارنی جے دوستو،
ہار جاپے مان ہریئے اِس طرح۔
ਜਿਉਂ ਖੁਦਾ ਦਾ ਖੌਫ਼ ਮੰਨਣ ਕਾਦਰੀ,
ਯਾਰ ਕੋਲੋਂ ਯਾਰ ਡਰੀਏ ਇਸ ਤਰ੍ਹਾਂ।
جیوں خدا دا خَوف منن قادری،
یار کولوں یار ڈریئے اِس طرح۔
'ਜੀਤ' ਨਾ ਮੁੜ ਕੇ ਤਰੇੜਾਂ ਪੈਣ ਹੁਣ,
ਰਿਸ਼ਤਿਆਂ ਦੀ ਨੀਂਹ ਧਰੀਏ ਇਸ ਤਰ੍ਹਾਂ।
'جیت' نہ مُڑ کے تریڑاں پَین ہُن،
رِشتیاں دی نینہ دھریئے اِس طرح۔
No comments:
Post a Comment