Friday, December 26, 2025

غزل ( عظیم قاضی )

تیرے بنا سبھی سے خفا خفا دل ہے تیرے خیال کو بھولا نہیں یہ کیا دل ہے بڑا کٹھن ہے محبتوں کی منزلوں کا سفر قدم قدم پہ میرے پہلو میں سوچتا دل ہے گزر نہ جائے کہیں انتظار کا موسم کہیں سے آ کہ تیری راہ دیکھتا دل ہے کسی سبب سے ستانے کا قرض ہے جن پر میرے خیال میں اک تو ہے دوسرا دل ہے میں کس طرح سے جیوں گا اداس دنیا میں بجھی ہوئی تمنا ہے بجھا ہوا دل ہے تیرے نثار یہ قاضی کی زندگی کا قرار اے میری جان ! تیری جان ہے تیرا دل ہے عظیم قاضی

Thursday, December 25, 2025

پنجابی غزل ( تجمل کلیم )

میتھے وِس کے وی نیئں وِسیا اوہ تے دِس کے وی نئیں دِسیا کنڈے وانگر چُبھی جاندائے چھالا پِھس کے وی نئیں پِھسیا اوہ تے رب ای ہو سکدا اے جیہڑا دِس کے وی نئیں دِسیا ماڑا واں پر اینا وی نئیں ویکھو پِس کے وی نئیں پِسیا پھٹ کلیم لکویا ای تے لہو تے دِس کےوی نئیں دِسیا تجمل کلیم

Friday, December 19, 2025

پنجابی گیت ( لابھ سنگھ کھیوا )




















ਪੰਜਾਬੀ ਸਾਹਿਤ ਦੇ ਮਾਣਮੱਤੇ ਹਸਤਾਖ਼ਰ ਡਾਕਟਰ ਲਾਭ ਸਿੰਘ ਖੀਵਾ ਹੁਰਾਂ ਦਾ ਇਕ ਗੀਤ/ گیت .......

ਤੇਰੇ ਅਸ਼ਕ 'ਚ ਜੋ ਅਕਸ ਹੈ, 
ਪਛਾਣ  ਕਿਹੜਾ  ਸ਼ਖ਼ਸ  ਹੈ।
ਜ਼ਰਾ ਮੁੱਖ ਉਠਾਕੇ ਦੇਖ ਸਹੀ , 
ਮੇਰਾ  ਦੋਸਤੀ  ਦਾ  ਦਸਤ ਹੈ।
تیرے اشک  'چ   جو  اکس  ہے،
پچھان       کِہڑا    شخص   ہے۔
ذرا مُکھّ  اُٹھاکے دیکھ  صحیح،
میرا    دوستی    دا   دست  ہے۔ 

ਦੌੜਿਆ  ਦਿਸਹੱਦਿਆਂ ਤੱਕ, 
ਇੱਕ ਮੰਜ਼ਿਲੇ-ਮਕਸੂਦ ਲਈ।
ਉੱਡਿਆ  ਨੀਲੇ  ਅੰਬਰ ਤੱਕ,
ਇੱਕ ਜੁਗਨੂੰ ਦੇ ਵਜੂਦ ਲਈ।
ਉਹ  ਮੇਰੇ ਬੁੱਕ 'ਚ  ਆਵੇ ਨਾ , 
ਉੱਤੋਂ ਸੁਬਹ ਦੀ  ਚੜ੍ਹਤ ਹੈ.....
دَوڑیا        دِسحدّیاں        تکّ،
اِکّ        منزلِ  مقصود      لئی۔
اُڈیا      نیلے        امبر       تکّ،
اِکّ جُگنوں  دے    وجود    لئی۔
اوہ  میرے    بُکّ  'چ   آوے   نہ ،
اُتوں صُبح  دی چڑھت ہے........ 

ਮੇਰੇ ਬਾਗ਼ 'ਚ ਇੱਕ ਡਾਰ ਉੱਤਰੀ,
ਕੋਇਲਾਂ    ਅਤੇ     ਮਮੋਲਾਂ   ਦੀ।
ਇੱਕ  ਕਾਂ  ਲੱਗੇ  ਜਿਉਂ ਰੀਸ ਕਰੇ, 
ਉਨ੍ਹਾਂ   ਦੇ    ਮਿੱਠੇੜੇ   ਬੋਲਾਂ  ਦੀ।
ਇਹ  ਕਹਿੰਦੀ  ਉੱਥੋਂ  ਡਾਰ  ਉੱਡੀ,
'ਇਹ ਕਿਹੜੀ ਸਿਆਹ ਵਸਤ ਹੈ?.....
میرے   باغ  'چ   اِکّ   ڈار  اُتری،
کوئلاں     اتے     ممولاں     دی۔
اکّ کاں لگّے جیوں ریس   کرے،
اُنھاں دے  مٹھیڑے   بولاں  دی۔
ایہ  کہِندی  اُتھوں    ڈار   اڈی،
'ایہ  کِہڑی   سیاہ   وسط   ہے؟....... 

ਰਹਿ ਮਹਿਲਾਂ 'ਚ ਜਾਂ  ਧੌਲਰ 'ਚ, 
ਰੂਪ-ਰੰਗ ਦਾ ਕੂੜ ਖ਼ਿਆਲ ਲੈਕੇ।
ਤੂੰ   ਵੀ   ਸੁੰਦਰਾਂ  ਵਾਂਗ  ਦੌੜੇਂਗੀ, 
ਮੋਤੀਆਂ ਦਾ ਭਰਿਆ ਥਾਲ ਲੈਕੇ।
ਸੂਰਜ   ਚੜ੍ਹਿਆ  ਜੋ  ਸਵੇਰੇ  ਸੀ,
ਹੁਣ ਦੇਖ ਹੁੰਦਾ ਅਸਤ ਹੈ........
رہِ محلاں 'چ   جاں   دھولر 'چ،
روپ-رنگ دا کُوڑ  خیال لَے کے۔
توں وی سُندراں وانگ دَوڑینگی،
موتیاں دا   بھریا  تھال لَے کے۔
سورج چڑھیا جو سویرے سی،
ہٰن دیکھ  ہُندا است  ہے........... 

ਜਦੋਂ  ਮਾਨਵ  ਆਇਆ  ਜੰਗਲ  'ਚੋਂ,
ਇਸ  ਬੰਦਸ਼ਾਂ  ਭਰੇ  ਮਾਹੌਲ   ਅੰਦਰ।
ਹੁਣ    ਹਿੰਸਾ -  ਸ਼ੈਤਾਨੀ    ਇੱਥੇ   ਵੀ, 
ਉਹ ਭੁੱਲ ਗਿਆ ਆਪਣਾ ਵੀ ਜੰਗਲ ।
ਇਹ   ਸਿਰਜੇ  ਸੱਭਿਅਕ  ਜੀਵਨ  ਦੇ, 
ਇਤਿਹਾਸ  ਦੀ ਇੱਕ ਪਰਤ  ਹੈ.......
جدوں  مانو  آیا   جنگل  'چوں،
اِس بندشاں بھرے ماحول اندر۔
ہُن  ہنسا - شیطانی   اِتھے   وی،
اوہ  بُھلّ  گیا   آپنا   وی   جنگل ۔
ایہ سِرجے سَبھِیَک  جیون  دے،
اِتہاس دی  اِکّ  پرت  ہے.......... 

ਜਦੋਂ   ਇੱਕ   ਦੇ   ਇੱਕ  ਸੁਨੇਹੇ  'ਤੇ,
ਪੰਜ ਆ ਗਏ ਸੀਸ ਕਟਾਉਣ ਲਈ।
ਹੁਣ   ਪੰਜ   ਆਵਾਜ਼ਾਂ   ਮਾਰ   ਰਹੇ,
ਇੱਕ   ਨੂੰ   ਗੱਲ   ਸੁਣਾਉਣ  ਲਈ।
ਇਹ  ਅੱਜ  ਦੇ  ਯੁੱਗ  ਦਾ  ਸੱਚ  ਹੈ,
ਤੇ  ਵਕਤ  ਦੀ  ਗਸ਼ਤ   ਹੈ .........
جدوں  اِکّ دے  اِکّ  سنیہے  'تے،
پنج  آ گئے  سیس   کٹاؤن   لئی۔
ہُن    پنج    آوازاں     مار    رہے،
اِکّ    نوں    گلّ     سناؤن    لئی۔
ایہ   اجّ  دے  یگّ   دا   سچّ   ہے،
تے   وقت   دی    گشت   ہے ...... 

ਡਾ. ਲਾਭ ਸਿੰਘ ਖੀਵਾ 
ਸੰਪਰਕ :9417178487
ڈا.لابھ سنگھ کھیوا
ਸ਼ਾਹਮੁਖੀ ਲਿਪੀਅੰਤਰ:ਅਮਰਜੀਤ ਸਿੰਘ ਜੀਤ 
شاہ مُکھی لِپیآنتر: امرجیت سنگھ جیت

Friday, December 12, 2025

غزل ( نواز ساجد حسوکے ) فیصل آباد

 












پنجابی غزل 


سجنوں  میری ماں   بولی اے

مٹھڑی گوڑھی چھاں بولی اے


لہندے چڑھدے ایدھر اُودھر

دونواں  پاسے، ہاں، بولی اے


مینوں گُڑھتی ماں بولی دی 

ایسے لئی ہر تھاں  بولی اے


سبھ نوں  انکھ  پیاری  اے

گُگھی کوئل جاں  بولی اے


ماں بولی تے حق اے ساجد

قصبے  شہر گراں  بولی اے


نواز ساجد نواز 

موضع حسوکے 

    لیل پور

Tuesday, December 9, 2025

قدردان پاکستان ادبی تنظیم ولوں قصور وچ ماہانہ مشاعرہ (رپورٹ : سلیم آفتاب سلیم )

 












قدر دان پاکستان ادبی تنظیم تے قدر دان ڈیجیٹل چینل ولوں قصور چ ماہانہ مشاعرہ ۔
صدارت نامور شاعر احمد فہیم میو ہوراں کیتی مہمان خاص نامور پنجابی شاعر یاسین یاس ہوری سن ۔

مشاعرے چ ملک بھر دے منے پرمنے شاعراں دی شرکت۔

قصور ( یاسین یاس ) 7 دسمبر 2025، بروز اتوار، قصور شہر وچ قدر دان ڈیجیٹل چینل تے قدر دان پاکستان ادبی تنظیم  دے اشتراک نال  ماہانہ مشاعرہ قصور اک نجی ہال وچ منعقد ہویا۔ ایہہ ادبی تقریب شہر دے ادبی ذوق رکھنے والے طبقے لئی اک خوشگوار موقع سی جتھے قصور تے لاہور دے سنن والیاں نے شرکت کر کے محفل نوں رونق بخشی تے شعری ماحول نوں مزید خوبصورت بَنایا۔

مشاعرے دی صدارت احمد فہیم میؤ( لاہور ) نے کیتی  صاحب صدرات نے افتتاحی کلمات وچ ادب دی اہمیت تے نوجوان لکھاریاں نوں پلیٹ فارم مہیا کرن بارے گل کیتی۔ سرپرستی سلیم آفتاب سلیم صاحب ہوراں کیتی اوہ بزمِ قدر دان دے مستقل سرپرست نیں اوہ  ادبی سرگرمیاں دے ودھا لئی کم کر دے رہندے نیں۔

اس مہینے دی نشست دے مہمانِ خاص یاسین یاس ( پھول نگر ) سن جنہاں دے آؤن نال مشاعرے چ ہور جان پے گئی تے بھرپور مشاعرہ ہویا مشاعرے دا سارا انتظام قدر دان ڈیجیٹل چینل دی ٹیم دے ذمہ سی جنہاں دے خوبصورت انتظامات دی وجہ نال ڈھیر سوہنا انتظام ہو گیا جنہاں شاعراں ایس مشاعرے چ شرکت کیتی اوہناں چ صدر محفل احمد فہیم میؤ صاحب ( لاہور ) ،
مہمان خاص یاسین یاس ( پھول نگر ), صدیق جوہر( لاہور )، نیاز علی نیازت صاحب( مانسہرہ ) ، عبدالرزاق محسن صاحب ( قصور )، رستم وٹو صاحب ( تاندلیانوالا )، منظور شاہد صاحب ( اوراڑہ قصور ) ، سلیم آفتاب سلیم صاحب ( قصور) تے ندیم وقاص ( قصور ) نے اپنا تخلیقی کلام پیش کیتا جنہوں سامعین نے کھلے دل نال سراہیا ہر شاعر دے شعراں تے محفل وچ بار بار داد دی گونج سنائی دیندی رہی۔
مشاعرے دی نظامت سعیدالزماں ساجد صاحب ( لاہور ) نے نبھائی جنہاں نے اپنی خوش مزاجی تےشعر گوئی نال محفل نوں چار چن لا دتے ۔ مشاعرے وچ کافی سارے سامعین شریک سن تے ہر اچھے شعر اُتے دل کھول کے داد دیندے رہے ادبی حلقیاں نے اس مشاعرے نوں منظم، خوش ذوق تے معیار دے لحاظ نال کامیاب قرار دتا تے امید ظاہر کیتی کہ قدر دان ڈیجیٹل چینل ایسے طرح ای قدر دان پاکستان مشاعریاں دا ایہہ سلسلہ جوش تے جذبے نال جاری رکھے گا۔

ਪਕਦਰਦਾਨ ਪਾਕਿਸਤਾਨ ਅਦਬੀ ਤਨਜ਼ੀਮ ਤੇ ਕਦਰਦਾਨ ਡਿਜੀਟਲ ਚੈਨਲ ਵੱਲੋਂ ਕਸੂਰ ਚ ਮਾਹਾਨਾ ਮੁਸ਼ਾਇਰਾ ।
ਸਦਾਰਤ ਨਾਮਵਰ ਸ਼ਾਇਰ ਅਹਿਮਦ ਫ਼ਹੀਮ ਮੇਵ ਹੁਰਾਂ ਕੀਤੀ ਮਹਿਮਾਨ ਖ਼ਾਸ ਨਾਮਵਰ ਪੰਜਾਬੀ ਸ਼ਾਇਰ ਯਾਸੀਨ ਯਾਸ ਹੁਰੀਂ ਸਨ ।

ਮੁਸ਼ਾਇਰੇ ਚ ਮੁਲਕ ਭਰ ਦੇ ਮਨੇ ਪ੍ਰਮੰਨੇ ਸ਼ਾਇਰਾਂ ਦੀ ਸ਼ਿਰਕਤ।

ਕਸੂਰ ( ਯਾਸੀਨ ਯਾਸ ) 7 ਦਸੰਬਰ 2025، ਬਰੋਜ਼ ਐਤਵਾਰ, ਕਸੂਰ ਸ਼ਹਿਰ ਵਿਚ ਕਦਰਦਾਨ ਡਿਜੀਟਲ ਚੈਨਲ ਤੇ ਕਦਰਦਾਨ ਪਾਕਿਸਤਾਨ ਅਦਬੀ ਤਨਜ਼ੀਮ ਦੇ ਇਸ਼ਤਰਾਕ ਨਾਲ਼ ਮਾਹਾਨਾ ਮੁਸ਼ਾਇਰਾ ਕਸੂਰ ਇਕ ਨਿੱਜੀ ਹਾਲ ਵਿਚ ਮੁਨਅੱਕਿਦ ਹੋਇਆ। ਇਹ ਅਦਬੀ ਤਕਰੀਬ ਸ਼ਹਿਰ ਦੇ ਅਦਬੀ ਜ਼ੌਕ ਰੱਖਣੇ ਵਾਲੇ ਤਬਕੇ ਲਈ ਇਕ ਖ਼ੁਸ਼ਗਵਾਰ ਮੌਕਾ ਸੀ ਜਿਥੇ ਕਸੂਰ ਤੇ ਲਾਹੌਰ ਦੇ ਸੁਣਨ ਵਾਲਿਆਂ ਨੇ ਸ਼ਿਰਕਤ ਕਰ ਕੇ ਮਹਿਫ਼ਲ ਨੂੰ ਰੌਣਕ ਬਖ਼ਸ਼ੀ ਤੇ ਸ਼ਿਅਰੀ ਮਾਹੌਲ ਨੂੰ ਮਜ਼ੀਦ ਖ਼ੂਬਸੂਰਤ ਬਣਾਇਆ।

ਮੁਸ਼ਾਇਰੇ ਦੀ ਸਦਾਰਤ ਅਹਿਮਦ ਫ਼ਹੀਮ ਮਿਓ( ਲਾਹੌਰ ) ਨੇ ਕੀਤੀ ਸਾਹਿਬ ਸਦ ਰਾਤ ਨੇ ਇਫ਼ਤਤਾਹੀ ਕਲਮਾਤ ਵਿਚ ਅਦਬ ਦੀ ਅਹਿਮੀਅਤ ਤੇ ਨੌਜਵਾਨ ਲਿਖਾਰੀਆਂ ਨੂੰ ਪਲੇਟਫ਼ਾਰਮ ਮੁਹਇਆ ਕਰਨ ਬਾਰੇ ਗੱਲ ਕੀਤੀ। ਸਰਪ੍ਰਸਤੀ ਸਲੀਮ ਆਫ਼ਤਾਬ ਸਲੀਮ ਸਾਹਿਬ ਹੋਰਾਂ ਕੀਤੀ ਉਹ ਬਜ਼ਮ-ਏ-ਕਦਰਦਾਨ ਦੇ ਮੁਸਤਕਿਲ ਸਰਪ੍ਰਸਤ ਨੇਂ ਉਹ ਅਦਬੀ ਸਰਗਰਮੀਆਂ ਦੇ ਵਧਾ ਲਈ ਕੰਮ ਕਰਦੇ ਰਹਿੰਦੇ ਨੇਂ।

ਇਸ ਮਹੀਨੇ ਦੀ ਨਿਸ਼ਸਤ ਦੇ ਮਹਿਮਾਨ-ਏ-ਖ਼ਾਸ ਯਾਸੀਨ ਯਾਸ ( ਫੋਲ ਨਗਰ ) ਸੰਨ ਜਿਨ੍ਹਾਂ ਦੇ ਆਉਣ ਨਾਲ਼ ਮੁਸ਼ਾਇਰੇ ਚ ਹੋਰ ਜਾਣ ਪੇ ਗਈ ਤੇ ਭਰਪੂਰ ਮੁਸ਼ਾਇਰਾ ਹੋਇਆ ਮੁਸ਼ਾਇਰੇ ਦਾ ਸਾਰਾ ਇੰਤਜ਼ਾਮ ਕਦਰਦਾਨ ਡਿਜੀਟਲ ਚੈਨਲ ਦੀ ਟੀਮ ਦੇ ਜ਼ਿੰਮਾ ਸੀ ਜਿਨ੍ਹਾਂ ਦੇ ਖ਼ੂਬਸੂਰਤ ਇੰਤੇਜ਼ਮਾਤ ਦੀ ਵਜ੍ਹਾ ਨਾਲ਼ ਢੇਰ ਸੋਹਣਾ ਇੰਤਜ਼ਾਮ ਹੋ ਗਿਆ ਜਿਨ੍ਹਾਂ ਸ਼ਾਇਰਾਂ ਏਸ ਮੁਸ਼ਾਇਰੇ ਚ ਸ਼ਿਰਕਤ ਕੀਤੀ ਉਨ੍ਹਾਂ ਚ ਸਦਰ ਮਹਿਫ਼ਲ ਅਹਿਮਦ ਫ਼ਹੀਮ ਮਿਓ ਸਾਹਿਬ ( ਲਾਹੌਰ ) ،
ਮਹਿਮਾਨ ਖ਼ਾਸ ਯਾਸੀਨ ਯਾਸ ( ਫੋਲ ਨਗਰ ), ਸਦੀਕ ਜੌਹਰ( ਲਾਹੌਰ ), ਨਿਆਜ਼ ਅਲੀ ਨਿਆਜ਼ਤ ਸਾਹਿਬ( ਮਾਨਸਹਰਾ ) ، ਅਬਦੁੱਲ ਰੱਜ਼ਾਕ ਮਹਸਨ ਸਾਹਿਬ ( ਕਸੂਰ ), ਰੁਸਤਮ ਵੱਟੂ ਸਾਹਿਬ ( ਤਾਨਦਲਿਆਨਵਾਲਾ ), ਮਨਜ਼ੂਰ ਸ਼ਾਹਿਦ ਸਾਹਿਬ ( ਔਰ ਅੜਾ ਕਸੂਰ ) ، ਸਲੀਮ ਆਫ਼ਤਾਬ ਸਲੀਮ ਸਾਹਿਬ ( ਕਸੂਰ) ਤੇ ਨਦੀਮ ਵਿਕਾਸ ( ਕਸੂਰ ) ਨੇ ਅਪਣਾ ਤਖ਼ਲੀਕੀ ਕਲਾਮ ਪੇਸ਼ ਕੀਤਾ ਜਿਨੂੰ ਸਾਮਾਈਨ ਨੇ ਖੁੱਲੇ ਦਿਲ ਨਾਲ਼ ਸਰਾਹਿਆ ਹਰ ਸ਼ਾਇਰ ਦੇ ਸ਼ਿਅਰਾਂ ਤੇ ਮਹਿਫ਼ਲ ਵਿਚ ਬਾਰ ਬਾਰ ਦਾਦ ਦੀ ਗੂੰਜ ਸੁਣਾਈ ਦਿੰਦੀ ਰਹੀ।
ਮੁਸ਼ਾਇਰੇ ਦੀ ਨਜ਼ਾਮਤ ਸਈਦ ਅਲਜ਼ਮਾਂ ਸਾਜਿਦ ਸਾਹਿਬ ( ਲਾਹੌਰ ) ਨੇ ਨਿਭਾਈ ਜਿਨ੍ਹਾਂ ਨੇ ਆਪਣੀ ਖ਼ੁਸ਼ ਮਿਜ਼ਾਜ਼ੀ ਤੇ ਸ਼ਿਅਰ ਗੋਈ ਨਾਲ਼ ਮਹਿਫ਼ਲ ਨੂੰ ਚਾਰ ਚੰਨ ਲਾ ਦਿੱਤੇ । ਮੁਸ਼ਾਇਰੇ ਵਿਚ ਕਾਫ਼ੀ ਸਾਰੇ ਸਾਮਾਈਨ ਸ਼ਰੀਕ ਸਨ ਤੇ ਹਰ ਅੱਛੇ ਸ਼ਿਅਰ ਅਤੇ ਦਿਲ ਖੋਲ ਕੇ ਦਾਦ ਦਿੰਦੇ ਰਹੇ ਅਦਬੀ ਹਲਕਿਆਂ ਨੇ ਇਸ ਮੁਸ਼ਾਇਰੇ ਨੂੰ ਮਨਜ਼ਮ, ਖ਼ੁਸ਼ ਜ਼ੌਕ ਤੇ ਮਿਆਰ ਦੇ ਲਿਹਾਜ਼ ਨਾਲ਼ ਕਾਮਯਾਬ ਕਰਾਰ ਦਿੱਤਾ ਤੇ ਉਮੀਦ ਜ਼ਾਹਰ ਕੀਤੀ ਕਿ ਕਦਰਦਾਨ ਡਿਜੀਟਲ ਚੈਨਲ ਇਸੇ ਤਰ੍ਹਾਂ ਈ ਕਦਰਦਾਨ ਪਾਕਿਸਤਾਨ ਮੁਸ਼ਾਇਰਿਆਂ ਦਾ ਇਹ ਸਿਲਸਿਲਾ ਜੋਸ਼ ਤੇ ਜਜ਼ਬੇ ਨਾਲ਼ ਜਾਰੀ ਰੱਖੇਗਾ

Wednesday, December 3, 2025

کیہہ پچھدے ہو یارو حال میرا ( رمندر رمی ) شاہ مکھی لیپی انتر : امرجیت سنگھ جیت

 












ਪੰਜਾਬੀ ਸਾਹਿਤ ਦੀ ਉਮਦਾ ਕਲਮ 'ਰਮਿੰਦਰ ਰੰਮੀ' ਹੁਰਾਂ ਦੀ ਇਕ ਨਜ਼ਮ: 


( ਕੀ ਪੁੱਛਦੇ ਹੋ ਯਾਰੋ ਹਾਲ ਮੇਰਾ )

( کی پچھدے ہو یارو حال میرا ) 


ਕੀ ਪੁੱਛਦੇ ਹੋ ਯਾਰੋ ਹਾਲ ਮੇਰਾ

ਸਾਡਾ ਤਾਂ ਹਾਲ ਹੋਇਆ ਬੇਹਾਲ ਹੈ ਯਾਰੋ

ਸਾਥੋਂ ਹਾਲ ਸੁਣਾਇਆ ਨਹੀਂ ਜਾਣਾ

ਸਾਥੋਂ ਦਰਦ ਛੁਪਾਇਆ ਨਹੀਂ ਜਾਣਾ

ਸਾਥੋਂ ਨਜ਼ਰ ਮਿਲਾਈ ਨਹੀਂ ਜਾਣੀ

ਸਾਥੋਂ ਹੰਝੂ ਛੁਪਾਏ ਨਹੀਂ ਜਾਣੇ ।

ਕੀ ਪੁੱਛਦੇ ਹੋ ਯਾਰੋ ਹਾਲ ਮੇਰਾ

ਸਾਡਾ ਤਾਂ ਹਾਲ ਹੋਇਆ ਬੇਹਾਲ ਹੈ ਯਾਰੋ।

کی پچھدے ہو یارو حال میرا

ساڈا تاں حال ہویا بےحال ہے یارو

ساتھوں حال سنایا نہیں جانا

ساتھوں درد چھپایا نہیں جانا

ساتھوں نظر ملائی نہیں جانی

ساتھوں ہنجھو چھپائے نہیں جانے ۔

کی پچھدے ہو یارو حال میرا

ساڈا تاں حال ہویا بےحال ہے یارو۔ 


ਇਹ ਦਿਨ ਵੀ ਦੇਖਣੇ ਪੈਣੇ ਸੀ

ਜੀਣਾ ਵੀ ਮੁਸ਼ਕਿਲ ਹੋ ਜਾਏਗਾ

ਮਰਿਆ ਵੀ ਨਾ ਜਾਏਗਾ

ਸਾਡਾ ਜੀਣਾ ਵੀ ਕੀ ਜੀਣਾ ਹੋਇਆ

ਅੱਜ ਤੁਹਾਡੀ ਮਹਿਫ਼ਲ ਚੋਂ ਉੱਠੇ

ਕੱਲ ਦੁਨੀਆਂ ਤੋਂ ਉੱਠ ਜਾਵਾਂਗੇ

ਕੀ ਪੁੱਛਦੇ ਹੋ ਯਾਰੋ ਹਾਲ ਮੇਰਾ

ਸਾਡਾ ਤਾਂ ਹਾਲ ਹੋਇਆ ਬੇਹਾਲ ਹੈ ਯਾਰੋ।

ایہ دِن وی دیکھنے پَینے سی

جینا وی مُشکل ہو جائیگا

مریا وی نہ جائیگا

ساڈا جینا وی کی جینا ہویا

اجّ تہاڈی محفل چوں اُٹھے

کلّ دنیا توں اُٹھّ جاواں گے

کی پچھدے ہو یارو حال میرا

ساڈا تاں حال ہویا بےحال ہے یارو۔ 


ਕਿਸੇ ਨੂੰ ਨਾ ਖ਼ਬਰ ਸੀ ਤੇ ਨਾਹੀ ਯਕੀਨ ਸੀ

ਜਿਹਨਾਂ ਨੂੰ ਸਦਾ ਹੀ ਆਪਣੇ ਸਮਝਦੇ ਰਹੇ

ਉਹੀ ਦਗਾ ਦੇ ਜਾਣਗੇ

ਐ ਝੱਲੇ ਦਿਲ ਬੰਦੇ ਪਰਖੱਣ ਲੱਗਿਆਂ

ਤੂੰ ਵੀ ਬਾਹਲ਼ੀ ਕਾਹਲ਼ੀ ਕਰਦਾ ਏਂ

ਕੀ ਪੁੱਛਦੇ ਹੋ ਯਾਰੋ ਹਾਲ ਮੇਰਾ

ਸਾਡਾ ਤਾਂ ਹਾਲ ਹੋਇਆ ਬੇਹਾਲ ਹੈ ਯਾਰੋ

ਕੀ ਪੁੱਛਦੇ ਹੋ ਯਾਰੋ ਹਾਲ ਮੇਰਾ ।

کسے نوں نہ خبر سی تے ناہی یقین سی

جِہناں نوں سدا ہی آپنے سمجھدے رہے

اوہی دغا دے جانگے

اَے جھلے دِل بندے پرکھنّ لگیاں

توں وی باہلی کاہلی کردا ایں

کی پچھدے ہو یارو حال میرا

ساڈا تاں حال ہویا بےحال ہے یارو

کی پچھدے ہو یارو حال میرا ۔۔ 


      ( ਰਮਿੰਦਰ ਰੰਮੀ )

( رمندر رمی )

Tuesday, December 2, 2025

غزل ( اکمل حنیف ) لاہور

 










غزل


کون سورج کی طرح سامنے آیا ہوا ہے

جو مرے قد کے برابر  مرا سایہ ہوا ہے


پھر کوئی بوجھ بھی لگتا نہیں بھاری اس کو

جس نے بیٹے کے جنازے کو اُٹھایا ہوا ہے


لوٹ آئیں گے کسی روز تمہیں ساتھ لیے

کچھ دعاؤں کے پرندوں کو اڑایا ہوا ہے


تم مرے دوست ہو تم تو کسی سُر میں گاؤ

ورنہ بے ڈھب مجھے دنیا نے بھی گایا ہوا ہے


ایسے  خیرات  کی  تصویر  بنانے  والے

کوئی کاسے میں انا ڈال کے لایا ہوا ہے


باز آتی ہی نہ تھیں خواب ترے دیکھنے سے

میں نے آنکھوں کو اسی ضد میں جگایا ہوا ہے


یہ بھی کہتے ہو تمہیں پیار سے دیکھے اکمل 

اور دشمن کو بھی پہلو میں بٹھایا ہوا ہے


اکمل حنیف ، لاہور پاکستان

شعری مجموعہ: ردِعمل

کلام : 09