Thursday, January 1, 2026

نویں سال دا گیت (شاعر : امرجیت سنگھ جیت )

 











ਨਵੇਂ ਸਾਲ ਦਾ ਗੀਤ 


ਨਵੇਂ  ਸਾਲ  ਦੀ  ਸਭਨਾਂ  ਨੂੰ ਲੱਖ-ਲੱਖ ਵਧਾਈ, 

ਆਉ  ਯਾਰੋ  ਹਾਸੇ  ਵੰਡੀਏ  ਖੁਸ਼ੀ ਹੋਵੇ ਸਵਾਈ। 

ਚਹਿਕ ਉਠੇ ਹਰ ਵਿਹੜਾ ਐਸਾ ਰੰਗ ਜਮਾਈਏ, 

ਮੋਹ  ਦੇ  ਦੀਵੇ   ਬਾਲ  ਕੇ  ਧਰਤੀ  ਰੁਸ਼ਨਾਈਏ। 

نویں سال دی سبھناں نوں لکھّ-لکھّ ودھائی،

آؤ یارو ہاسے  ونڈیئے  خوشی ہووے سوائی ۔

چہک   اُٹھے  ہر   وِہڑا   ایسا   رنگ   جمائیے،

موہ  دے  دیوے   بال کے   دھرتی  رشنائیے ۔ 


ਗਿਲੇ-ਸ਼ਿਕਵੇ  ਹੋਵਣ ਦੂਰ ਸਭੇ ਮੁੱਕ  ਜਾਏ ਜੁਦਾਈ, 

ਅਮ੍ਰਿਤ   ਵਰਸੇ  ਧਰਤ   'ਤੇ ਚਾਅ ਲਏ ਅੰਗੜਾਈ । 

ਸਭ ਭੁੱਲ ਕੇ ਯਾਦਾਂ ਕੌੜੀਆਂ ਅਸੀਂ ਪਿਆਰ ਵਧਾਈਏ।

گِلے شکوے ہوون دور سبھے  مُکّ جائے جدائی،

امرت  ورسے   دھرت  'تے   چاء   لئے   انگڑائی ۔

سبھ بھلّ کے یاداں کوڑیاں اسیں پیار ودھائیے 


ਨਾ  ਸੁੰਨੀ  ਹੋਵੇ ਮਾਂਗ  ਕੋਈ ਨਾ  ਭਰੇ  ਹਟਕੋਰਾ, 

ਨਾ ਭੈਣ  ਕੋਈ  ਤਰਸੇ  ਵੀਰ  ਨੂੰ, ਨਾ  ਹੋਵੇ ਝੋਰਾ। 

ਰਹੇ ਗੋਦ ਭਰੀ ਹਰ ਮਾਂ ਦੀ ਐਸੀ ਸੁੱਖ ਮਨਾਈਏ। 

نہ سُنی  ہووے  مانگ کوئی  نہ بھرے  ہٹکورا۔

نہ بھین کوئی ترسے ویر نوں، نہ ہووے جھورا۔

رہے گود بھری ہر ماں دی  ایسی  سکھّ  منائیے 


ਸਭ ਪਿੰਡਾਂ,ਸ਼ਹਿਰਾਂ ਕਸਬਿਆਂ ਹੋਏ ਖੁਸ਼ਹਾਲੀ, 

ਹੱਸਣ-ਵੱਸਣ ਵਣਜੀਈਏ ਨਾਲੇ ਹਾਲ਼ੀ-ਪਾਲ਼ੀ।

ਮਿਹਰ ਪਵੇ ਕਰਤਾਰ, ਅਸੀਂ ਸ਼ੁਕਰ ਮਨਾਈਏ,

سبھ  پنڈاں،  شہراں  قصبیاں   ہوئے   خوشحالی،

ہسن  -  وسن      ونجیئیے     نالے    ہالی  -  پالی۔

مِہر     پوے     کرتار  ،    اسیں     شُکر     منائیے،




ਹੋਵੇ  ਅਮਨ-ਈਮਾਨ  ਜਗ 'ਤੇ  ਬੰਦ  ਹੋਣ  ਧਮਾਕੇ,

ਨਾ   ਹੱਕ  ਕਿਸੇ  ਮਜਲੂਮ  'ਤੇ  ਕੋਈ   ਮਾਰੇ  ਡਾਕੇ। 

ਮੁੱਕੇ ਰੇੜਕਾ ਕਾਣੀ ਵੰਡ ਦਾ ਐਸਾ ਕੰਮ ਕਰ ਜਾਈਏ, 

ہووے امن-ایمان جگ  تے  بند ہون  دھماکے،

نہ  حقّ   کِسے  مظلوم تے کوئی مارے  ڈاکے۔

مُکُے ریڑکا کانی ونڈ دا  ایسا  کمّ کر جائیے،



ਵਧੇ   ਹਰਿਆਲੀ   ਜੀਵ-ਜੰਤ   ਸਭ  ਰੱਜ ਕੇ  ਖਾਵੇ, 

ਹੋਣ  ਮੁਰਾਦਾਂ  ਪੂਰੀਆਂ,  ਨਾ   ਕੋਈ  ਮਨ  ਤਰਸਾਵੇ। 

ਖੁਸ਼-ਆਮਦੀਦ ਨਵੇਂ ਸਾਲ'ਜੀਤ'ਫੇਰ ਆਖ ਬੁਲਾਈਏ,

ودھے  ہریالی  جیو-جنت  سبھ رجّ کے کھاوے،

ہون مُراداں   پوریاں  نہ  کوئی  من  ترساوے۔

خوش-آمدید نویں سال'جیت'فیر آکھ بلائیے،

  

ਅਮਰਜੀਤ ਸਿੰਘ ਜੀਤ 

919417287122

No comments:

Post a Comment