نظم
کُجھ لِکھ لینے آں
آجا تیہ دی چھاں دے ہیٹھاں کُجھ لِکھ لینے آں بیہہ کے
تے اک دوجے دے ہو جانے آں اک دوجے نوں کہہ کے
آجا تِہہ دی چھاں دے تھلّے
میرا لِکھیا توں نہ مِٹاویں تیرا لِکھیا میں نہ مِٹاواں
رنگ دنیا وانگوں توں نہ بدلیں رنگ دنیا دا میں وی نہ وٹاواں
اسیں سُکھ نوں حاصل کر لینا ایں دکھ سکھ دونواں نے سِہہ کے
آجا تِہہ دی چھاں دے تھلّے
جیوں تیرے گھر دے اگّے پئیا اے اک پھُلّاں دا گملا
تیوں میں ہاں تیری کملی کملیا تے توں ہے میرا کملا
ریت دا کدے وی محل جو ہووے بندا نہیں کدے ڈھکے
آجا تِہہ دی چھاں دے تھلّے
اندر دے سفر دی منزل توں ہے تے اوہندا تیرے اُتّے نشانہ
اوہ جد مرضی تینوں لوے کلاوے توں کیہڑا اوہندے لئی بے گانہ
تیرے لئی میں تپ تپ جاواں وچ چُلھے دے ڈھِہہ کے
آجا تِہہ دی چھاں دے ہیٹھاں کُجھ لِکھ لینے آں بِہہ کے
شاعرہ
اندرجیت اندر
انڑیا
شاہ مُکھی لپّی
سلیم آفتاب سلیم قصوری
ਇੰਦਰ ਇੰਦਰਜੀਤ ਲੋਟੋ
ਸਰਪ੍ਰਸਤ
ਅਦਾਰਾ ਸ਼ਬਦ ਕਾਫ਼ਲਾ
ਕੁਝ ਲਿਖ ਲੈਨੇ ਆਂ
ਆਜਾ ਤੇਹ ਦੀ ਛਾਂ ਦੇ ਹੇਠਾਂ ਕੁਝ ਲਿਖ ਲੈਨੇ ਆਂ ਬਹਿਕੇ
ਵੇ ਇੱਕ ਦੂਜੇ ਦੇ ਹੋ ਜਾਨੇ ਆਂ ਇੱਕ ਦੂਜੇ ਨੂੰ ਕਹਿਕੇ
ਆਜਾ ਤੇਹ ਦੀ ਛਾਂ ਦੇ ਹੇਠਾਂ ਕੁਝ ਲਿਖ ਲੈਨੇ ਆਂ ਬਹਿਕੇ
ਮੇਰਾ ਲਿਖਿਆ ਤੂੰ ਨਾ ਮਿਟਾਵੀਂ ਤੇਰਾ ਲਿਖਿਆ ਮੈਂ ਨੀ ਮਿਟਾਉਂਦੀ
ਰੰਗ ਦੁਨੀਆਂ ਵਾਂਗੂੰ ਤੂੰ ਨਾਂ ਬਦਲੀਂ ਰੰਗ ਚੰਦਰਿਆ ਮੈਂ ਵੀ ਨੀ ਵਟਾਉਂਦੀ
ਅਸੀਂ ਸੁੱਖ ਨੂੰ ਹਾਸਿਲ ਕਰ ਲੈਣਾ ਏ ਦੁੱਖ ਸੁੱਖ ਦੋਵਾਂ ਨੇਂ ਸਹਿਕੇ ।
ਆਜਾ ਤੇਹ ਦੀ ਛਾਂ ਦੇ ਹੇਠਾਂ ਕੁਝ ਲਿਖ ਲੈਨੇ ਆਂ ਬਹਿਕੇ
ਜਿਉਂ ਤੇਰੇ ਘਰ ਦੇ ਅੱਗੇ ਪਿਆ ਏ ਇੱਕ ਫ਼ੁੱਲਾਂ ਦਾ ਗਮਲਾ
ਤਿਉਂ ਮੈਂ ਹਾਂ ਤੇਰੀ ਕਮਲੀ ਕਮਲਿਆ ਤੇ ਤੂੰ ਹੈਂ ਮੇਰਾ ਕਮਲਾ
ਰੇਤ ਦਾ ਕਦੇ ਵੀ ਮਹਿਲ ਜੋ ਹੋਵੇ ਬਣਦਾ ਨਈਂ ਕਦੇ ਢਹਿਕੇ ।
ਆਜਾ ਤੇਹ ਦੀ ਛਾਂ ਦੇ ਹੇਠਾਂ ਕੁਝ ਲਿਖ ਲੈਨੇ ਆਂ ਬਹਿਕੇ
ਇੰਦਰ ਦੇ ਸਫ਼ਰ ਦੀ ਮੰਜਿਲ ਤੂੰ ਏਂ ਤੇ ਓਦਾ ਤੇਰੇ ਉੱਤੇ ਨਿਸ਼ਾਨਾ
ਓ ਜਦ ਮਰਜੀ ਤੈਨੂੰ ਲਵੇ ਕਲਾਵੇ ਤੂੰ ਕਿਹੜਾ ਓਦੇ ਲਈ ਬੇਗਾਨਾ
ਤੇਰੇ ਲਈ ਮੈਂ ਤਪ ਤਪ ਜਾਵਾਂ ਵਿੱਚ ਚੁੱਲੇ ਦੇ ਡਹਿਕੇ ।
ਆਜਾ ਤੇਹ ਦੀ ਛਾਂ ਦੇ ਹੇਠਾਂ ਕੁਝ ਲਿਖ ਲੈਨੇ ਆਂ ਬਹਿਕੇ
ਸ਼ਾਹ ਮੁਖੀ ਲੱਪੀ
ਸਲੀਮ ਅਾਫ਼ਤਾਬ ਸਲੀਮ ਕਸੂਰੀ