نظم
کمال کر دِتّا
توں اج مینوں نہال کر دِتّا
کمال کر دِتّا کمال کر دِتّا
توں میرا قرض دار وال وال کر دِتّا
کمال کر دِتّا کمال کر دِتّا
اک سپنا سی اوہ پورا ہووے گا
اک سفر مکاوانگے
سفراں تے چلّاں گے تے اک دوجے دے ہو جاوانگے
توں مینوں دکھ سکھ دا بھائی وال کر دِتّا
کمال کر دِتّا کمال کر دَتّا
توں میری زندگی دا پل پل ضائع نہ ہون دیویں
میں روئی ہاں بہت توں مینوں رون نہ دیوئں
توں میری گھڑی رشنائی اے
تے روشن ہر سال کر دِتّا۔
کمال کر دِتّا کمال کر دِتّا
اِہ خیال رکھیں کہ
پلک دی کیتے پلک نہ بھر جاوی
اوہ تینوں جِتّن آئی اے۔
جِتدی جِتدی نہ ہر جاوۓ۔
توں چن دی چاننی نال سوہنیاں
خیال بھر دِتّا۔
کمال کر دِتّا
شاعرہ
پلکدیپ کور پلک
انڈیا
شاہ مُکھی لپّی
سلیم آفتاب سلیم قصوری
ਪਲਕਦੀਪ ਕੌਰ ਪਲਕ
ਫ਼ਾਜਿਲਕਾ
ਚੜਦਾ ਪੰਜਾਬ
ਇੰਡੀਆ
*ਕਮਾਲ ਕਰ ਦਿੱਤਾ*
ਤੂੰ ਅੱਜ ਮੈਨੂੰ ਨਿਹਾਲ ਕਰ ਦਿੱਤਾ
ਕਮਾਲ ਕਰ ਦਿੱਤਾ ਕਮਾਲ ਕਰ ਦਿੱਤਾ
ਤੂੰ ਮੇਰਾ ਕਰਜਦਾਰ ਵਾਲ ਵਾਲ ਕਰ ਦਿੱਤਾ
ਕਮਾਲ ਕਰ ਦਿੱਤਾਕਮਾਲ ਕਰ ਦਿੱਤਾ
ਇੱਕ ਸੁਪਨਾ ਸੀ ਉਹ ਪੂਰਾ ਹੋਵੇਗਾ
ਇੱਕ ਸਫਰ ਮੁਕਾਵਾਂਗੇ ।
ਸਫਰਾਂ ਤੇ ਚੱਲਾਂਗੇ ਤੇ ਇੱਕ ਦੂਜੇ
ਦੇ ਹੋ ਜਾਵਾਂਗੇ ।
ਤੂੰ ਮੈਨੂੰ ਦੁੱਖ ਸੁੱਖ ਦਾ ਭਾਈਵਾਲ ਕਰ ਦਿੱਤਾ
ਕਮਾਲ ਕਰ ਦਿੱਤਾ ਕਮਾਲ ਕਰ ਦਿੱਤਾ
ਤੂੰ ਮੇਰੀ ਜ਼ਿੰਦਗੀ ਦਾ ਪਲ ਪਲ
ਜਾਇਆ ਹੋਣ ਨਾ ਦੇਵੀਂ ,
ਮੈਂ ਰੋਈ ਹਾਂ ਬਹੁਤ ਤੂੰ ਮੈਨੂੰ
ਰੋਣ ਨਾ ਦੇਵੀਂ ,
ਤੂੰ ਮੇਰੀ ਘੜੀ ਰੁਸ਼ਨਾਈ ਏ
ਤੇ ਰੋਸ਼ਨ ਹਰ ਸਾਲ ਕਰ ਦਿੱਤਾ ।
ਕਮਾਲ ਕਰ ਦਿੱਤਾ ਕਮਾਲ ਕਰ ਦਿੱਤਾ
ਇਹ ਖਿਆਲ ਰੱਖੀਂ ਕਿ
ਪਲਕ ਦੀ ਕਿਤੇ ਪਲਕ ਨਾ ਭਰ ਜਾਵੇ,
ਉਹ ਤੈਨੂੰ ਜਿੱਤਣ ਆਈ ਏ
ਜਿੱਤਦੀ ਜਿੱਤਦੀ ਨਾ ਹਰ ਜਾਵੇ,
ਤੂੰ ਚੰਨ ਦੀ ਚਾਨਣੀ ਨਾਲ ਸੋਹਣਿਆ
ਖਿਆਲ ਭਰ ਦਿੱਤਾ ।
ਕਮਾਲ ਕਰ ਦਿੱਤਾ ਕਮਾਲ ਕਰ ਦਿੱਤਾ
ਸ਼ਾਹ ਮੁਖੀ ਲੱਪੀ
ਸਲੀਮ ਅਾਫ਼ਤਾਬ ਸਲੀਮ ਕਸੂਰੀ
No comments:
Post a Comment