نظم
شک
جد میں ویکھاں
تکدا نہیں اوہ
میرے ہاسے
ہسدا نہیں اوہ
اُنج تے ڈاہڈھا
حق رکھدا اے
چوری چوری تکدا
لگدا شک رکھدا اے
ساہیں تے سانہہ لیندا اے
ساہنویں نہ اپناں
کہندا اے۔
خورے کیوں ایناں
وکھ رکھدا اے
چوری چوری تکدا اے
لگدا شک رکھدا اے
جد مین چھیڑاں
راگ عشق دا
فیر میرے توں
دُور کھیسکدا اے
شوق وی ادھورے
اتّ رکھدا اے
چوری چوری تکدا
لگدا شک رکھدا اے
سچّی اوہ چن دا
ٹکڑا اے
اوہ یار میرے دا
مُکھڑا اے۔
بےشک اوہ پڑھدے
لکھ رکھدا اے
چوری چوری تکدا اے
لگدا شک رکھدا اے۔
اوہ وانگ دیپ دے
جگدا اے
مر جانیاں چانن
لگدا اے۔
مینوں کرکے اوہ
بے وس رکھدا اے
چوری چوری تکدا اے
لگدا شک رکھدا اے
شاعر
سردار منجیت سنگھ رندھاوا
مرجانا شاعر
شاہ مُکھی لپّی
سلیم آفتاب سلیم قصوری
ਲਿਖਤ,,,,,,,, ਸ਼ੱਕ
ਜਦ ਮੈਂ ਦੇਖਾਂ,
ਤੱਕਦਾ ਨਹੀਂ ਉ।
ਮੇਰੇ ਹਾਸੇ,
ਹੱਸਦਾ ਨਹੀਂ ਉ।
ਉਂਝ ਤੇ ਡਾਹਢਾ,
ਹੱਕ ਰੱਖਦਾ ਏ।
ਚੋਰੀਂ ਚੋਰੀਂ ਤੱਕਦਾ
ਲੱਗਦਾ ਸ਼ੱਕ ਰੱਖਦਾ ਏਂ।
ਸਾਹੀਂ ਤੇ ਸਾਹਂ,
ਲੈਂਦਾ ਏਂ।
ਸਾਹਵੇਂ ਨਾ ਆਪਣਾਂ
ਕਹਿੰਦਾ ਏ।
ਖੌਰੇ ਕਿਉਂ ਐਨਾਂ,
ਵੱਖ ਰੱਖਦਾ ਏਂ।
ਚੋਰੀਂ ਚੋਰੀਂ ਤੱਕਦਾ,
ਲੱਗਦਾ ਸ਼ੱਕ ਰੱਖਦਾ ਏਂ।
ਜਦ ਮੈਂ ਛੇੜਾਂ,
ਰਾਗ ਇਸ਼ਕ ਦਾ।
ਫੇਰ ਮੇਰੇ ਤੋਂ,
ਦੂਰ ਖਿਸਕਦਾ।
ਸ਼ੋਕ ਵੀ ਅੱਥਰੇ,
ਅੱਤ ਰੱਖਦਾ ਏਂ।
ਚੋਰੀਂ ਚੋਰੀਂ ਤੱਕਦਾ,
ਲੱਗਦਾ ਸ਼ੱਕ ਰੱਖਦਾ ਏਂ।
ਸੱਚੀਉਂ ਚੰਨ ਦਾ,
ਟੁੱਕੜਾ ਏਂ।
ਉਹ ਯਾਰ ਮੇਰੇ ਦਾ,
ਮੁੱਖੜਾ ਏਂ।
ਬੇਸ਼ੱਕ ਉਹ ਪੜਦੇ,
ਲੱਖ ਰੱਖਦਾ ਏਂ।
ਚੋਰੀਂ ਚੋਰੀਂ ਤੱਕਦਾ,
ਲੱਗਦਾ ਸ਼ੱਕ ਰੱਖਦਾ ਏਂ।
ਉਹ ਵਾਂਗ ਦੀਪ ਦੇ,
ਜਗਦਾ ਏਂ।
ਮਰਜਾਣਿਆਂ ਚਾਨਣ,
ਲੱਗਦਾ ਏਂ।
ਮੈਨੂੰ ਕਰਕੇ ਉਹ
ਬੇਵੱਸ ਰੱਖਦਾ ਏਂ
ਚੋਰੀਂ ਚੋਰੀਂ ਤੱਕਦਾ
ਲੱਗਦਾ ਸ਼ੱਕ ਰੱਖਦਾ ਏਂ।
ਚੋਰੀਂ ਚੋਰੀਂ ਤੱਕਦਾ,,,,,,,,,,,,,,,,,,,
ਸ਼ਾਇਰ
ਮਾਹੀ ਮਰਜਾਣਾਂ
No comments:
Post a Comment