نظم
بلہاری قُدرت
بندہ بڑا قلندر اے
ہتھ چ رکھدا خنجر اے
زہراں پا. پا دھرتی ماں
کیتی ایہنے بنجر اے
رُکھ وی وڈّے تے گھوری وی وٹّے
ہنکاری بڑا پتندر اے
قدرت دے نال کھیڈاں کھیڈے
زہر بیجدا دھرتی اندر اے
حق مارکے کیرتی دا
لاندا پھِردا لنگر اے
سربجیت توں کدے نہ سُدھریں
تاہیں قُدرت دا ایہ منظر اے
متّھے ٹیک کے رب نہیں مِلدا
جد کُوڑ تاں بھریا اندر اے
بلہاری قُدرت وسِّیا
اوہ ماہی تیرے اندر اے۔
شاعر
ڈاکٹر سربجیت کور براڑ موگا انڈیا
شاہ مُکھی لپّی
سلیم آفتاب سلیم قصوری
"ਬਲਿਹਾਰੀ ਕੁਦਰਤ"
ਬੰਦਾ ਬੜਾ ਕਲੰਦਰ ਏ
ਹੱਥ ਚ ਰੱਖਦਾ ਖੰਜਰ ਏ
ਜ਼ਹਿਰਾਂ ਪਾ ਪਾ ਧਰਤੀ ਮਾਂ
ਕੀਤੀ ਇਹਨੇ ਬੰਜ਼ਰ ਏ
ਰੁੱਖ ਵੀ ਕੱਟੇ ਤੇ ਘੂਰੀ ਵੀ ਵੱਟੇ
ਹੰਕਾਰੀ ਬੜਾ ਪਤੰਦਰ ਏ
ਕੁਦਰਤ ਦੇ ਨਾਲ ਖੇਡਾਂ ਖੇਡੇ
ਜ਼ਹਿਰ ਬੀਜਦਾ ਧਰਤੀ ਅੰਦਰ ਏ
ਹੱਕ ਮਾਰਕੇ ਕਿਰਤੀ ਦਾ
ਲਾਉਂਦਾ ਫਿਰਦਾ ਲੰਗਰ ਏ
ਸਰਬਜੀਤ ਤੂੰ ਕਦੇ ਨਾ ਸੁਧਰੇਂ
ਤਾਹੀਂ ਕੁਦਰਤ ਦਾ ਇਹ ਮੰਜਿਰ ਏ
ਮੱਥੇ ਟੇਕ ਕੇ ਰੱਬ ਨੀ ਮਿਲਣਾ
ਜਦ ਕੂੜ ਤਾਂ ਭਰਿਆ ਅੰਦਰ ਏ
ਬਲਿਹਾਰੀ ਕੁਦਰਤ ਵੱਸਿਆ
ਓਹ ਮਾਹੀ ਤੇਰੇ ਅੰਦਰ ਏ
ਲੇਖਕ:- ਡਾਕਟਰ ਸਰਬਜੀਤ ਕੌਰ ਬਰਾੜ ਮੋਗਾ
ਸ਼ਾਹ ਮੁਖੀ ਲੱਪੀ
ਸਲੀਮ ਅਾਫ਼ਤਾਬ ਸਲੀਮ ਕਸੂਰੀ
No comments:
Post a Comment