Friday, April 19, 2024

نظم ( پردہ ) سرجیت سنگھ پاہوا








 ਪੰਜਾਬੀ ਸਾਹਿਤ ਦੇ ਪ੍ਰਵਾਸੀ ਸ਼ਾਇਰ ਸੁਰਜੀਤ ਸਿੰਘ ਪਾਹਵਾ ਹੁਰਾਂ ਦੀ ਇਕ ਭਾਵਪੂਰਤ ਨਜ਼ਮ..'ਪਰਦਾ/پردہ' :


ਪਰਦਾ..

ਕੌਣ ਨਹੀਂ ਕਰਦਾ

ਨੰਗੇਜ ਕਜਣ ਨੂੰ  

ਹੀਲਾ ਸਭ ਦਾ 

ਮੈਂ  ਵੀ  ਕਰਦਾ 

ਉਹ ਵੀ ਕਰਦਾ

ਰਾਜ਼  ਢਕਣ  ਨੂੰ 

ਆਪਣੇ ਘਰ ਦਾ 

پردہ..

کَون نہیں کردا

ننگیج کجّن نوں

حیلہ سبھ دا

میں وی کردا

اوہ وی کردا

راز ڈھکّن نوں

آپنے گھر دا


ਪਹਿਲਾਂ ਉਹਨੇ ਟੰਗਿਆ

ਮਹੀਨ ਜਿਹਾ ਪਰਦਾ 

ਧੁਪ ਤੇ ਚਾਨਣ

ਅੰਦਰ ਆਵੇ ਪਰ

ਬਾਹਰ ਵੀ ਜਾਵੇ 

ਗੁਝਾ ਭੇਦ ਘਰ ਦਾ 

ਠੀਕ ਨਹੀਂ ਪਰਦਾ

ਬਦਲ ਦਿਉ ਪਰਦਾ!

پہلاں اوہنے ٹنگیا

مہین جِہا پردہ

دھپ تے چانن

اندر آوے پر

باہر وی جاوے

گجھا بھید گھر دا

ٹھیک نہیں پردہ

بدل دیو پردہ!


ਫੇਰ ਉਹਨੇ ਟੰਗਿਆ

ਮੁਟੇਰਾ ਜਿਹਾ ਪਰਦਾ

ਧੁਪ ਤੇ ਚਾਨਣ

ਡਕਿਆ ਜਾਵੇ, 

ਅਪਣਾ ਸਭ ਕੁਛ 

ਢਕਿਆ ਜਾਵੇ ਪਰ

ਗਵਾਂਢੀਆਂ ਦਾ ਕੁਛ

ਨਜ਼ਰ  ਨਾ  ਆਵੇ 

ਠੀਕ ਨਹੀਂ ਪਰਦਾ

ਬਦਲ ਦਿਉ ਪਰਦਾ!i

فیر اوہنے ٹنگیا

مٹیرا جِہا پردہ

دھپ تے چانن

ڈکّیا جاوے،

اپنا سبھ کچھ

ڈھکیا جاوے پر

گوانڈھیاں دا کچھ

نظر نہ آوے

ٹھیک نہیں پردہ

بدل دیو پردہ!i


ਫੇਰ ਉਹਨੇ ਟੰਗਿਆ

ਇਕ ਪਾਸੜ ਪਰਦਾ

ਜਿਹੋ ਜਿਹਾ ਮੇਰਾ

ਬੌਸ ਹੈ ਕਰਦਾ 

ਦਫ਼ਤਰ  ਵਿਚੋਂ

ਸਭ  ਨੂੰ  ਦੇਖੇ ,

ਕੋਈ ਵੇਖ ਨਾ ਸਕੇ

ਉਹ ਕੀ ਕਰਦਾ !

فیر اوہنے ٹنگیا

اِک پاسڑ پردہ

جِہو جِہا میرا

بوس ہے کردا

دفتر وچوں

سبھ نوں دیکھے ،

کوئی ویکھ نہ سکے

اوہ کی کردا !


ਮੰਨਦੈ ‘ਸੁਰਜੀਤ’ ਕਿ

ਅਜਬ ਇਹ ਪਰਦਾ

ਇਕ ਹੋਰ ਅਨੋਖਾ 

ਗ਼ਜ਼ਬ ਦਾ ਪਰਦਾ  

ਜੋ  ਕਾਦਰ  ਸਾਡੇ

ਤੋਂ  ਹੈ  ਕਰਦਾ 

ਉਹ ਅੰਦਰ ਬਹਿ

ਹਰ ਇਕ ਨੂੰ ਵੇਖੇ 

ਬਾਹਰੋਂ  ਕਿਸੇ 

ਵਿਰਲੇ ਨੂੰ ਦਿਸਦਾ

منّدَے ‘سرجیت’ کہ

عجب ایہ پردہ

اِک ہور انَوکھا

غضب دا پردہ

جو قادر ساڈے

توں ہے کردا

اوہ اندر بہِہ

ہر اِک نوں ویکھے

باہروں کِسے

وِرلے نوں دِسدا


ਸੁਰਜੀਤ ਸਿੰਘ ਪਾਹਵਾ 

سُرجیت سنگھ پاہوا

No comments:

Post a Comment