Wednesday, April 17, 2024

نظم ( چاقو تے تلوار ) جیسمین ماہی انڈیا شاہ مکھی : سلیم آفتاب سلیم قصوری

 









نظم

چاقُو تے تلوار


توں آئیا تاں پت جھڑ توں بہار ہو گی زندگی

پٹّھر توں ہیرا تے چاقُو تلوار ھو گئی زندگی

تیرے سانھواں چ سانہہ ہو کے زندہ ہوئی آں

روح نوں روح مِلی سر شار ہو گئی آں


تیرے ناں تِلک لگا تیرے ناں دا جنجُو پا

تیرے ناں دی پگ بن کے سردار ھو گئی زندگی


دُھپّاں چھاواں اُچّے نیویں تھاں ہن اپنے لگدے نے

جیہڑی پہلاں دُشمن سی ہُن یار ہو گئی زندگی


تیری دید لئی بھٹک رہی سی توں مِلیا پورن ہوئی

مہکدے گُل وچ مِل کے گُلزار ھو گئی آں۔ 


تے ماہی او شیشہ جِسدے اُتّے دُھوڑاں راج کریا

توں ہتھاں دی چھو دِتّی تے لِشکارو لِشکار ہو گئی زندگی

شاعرہ

جیسمین ماہی 

انڈیا

شاہ مُکھی سلیم آفتاب سلیم قصوری

ਚਾਕੂ ਤੋਂ ਤਲਵਾਰ

ਜੈਸਮੀਨ ਮਾਹੀ



ਤੂੰ ਆਇਆ ਤਾਂ ,ਪਤਝੜ ਤੋਂ ਬਹਾਰ ਹੋ ਗਈ ਜ਼ਿੰਦਗੀ

ਪੱਥਰ ਤੋਂ ਹੀਰਾ ਤੇ ਚਾਕੂ ਤੋਂ ਤਲਵਾਰ ਹੋ ਗਈ ਜਿੰਦਗੀ


ਤੇਰੇ ਸਾਹਾਂ ਚ ਸਾਹ ਹੋ ਕੇ ਜ਼ਿੰਦਾ ਹੋਈ ਆਂ

ਰੂਹ ਨੂੰ ਰੂਹ ਮਿਲੀ ਸਰਸ਼ਾਰ ਹੋ ਗਈ ਜ਼ਿੰਦਗੀ


ਤੇਰੇ ਨਾਂ ਤਿਲਕ ਲਗਾ ਤੇਰੇ ਨਾਂ ਦਾ ਜੰਜੂ ਪਾ

ਤੇਰੇ ਨਾਂ ਦੀ ਪੱਗ ਬੰਨਕੇ ਸਰਦਾਰ ਹੋ ਗਈ ਜਿੰਦਗੀ


ਧੁੱਪਾਂ ਛਾਵਾਂ ਉੱਚੇ ਨੀਵੇਂ ਥਾਂ ਹੁਣ ਆਪਣੇ ਲਗਦੇ ਨੇ

ਜਿਹੜੀ ਪਹਿਲਾਂ  ਦੁਸ਼ਮਣ ਸੀ ਹੁਣ ਯਾਰ ਹੋ ਗਈ ਜਿੰਦਗੀ


ਤੇਰੀ ਦੀਦ ਲਈ ਭਟਕ ਰਹੀ ਸੀ ਤੂੰ ਮਿਲਿਆ ਪੂਰਨ ਹੋਈ

ਮਹਿਕਦੇ ਗੁੱਲ ਵਿੱਚ ਮਿਲਕੇ ਗੁਲਜ਼ਾਰ ਹੋ ਗਈ ਜਿੰਦਗੀ



ਵੇ ਮਾਹੀ ਓ ਸ਼ੀਸ਼ਾ ਜਿਸਦੇ ਉੱਤੇ ਧੂੜਾਂ ਰਾਜ ਕਰਿਆ

ਤੂੰ ਹੱਥਾਂ ਦੀ ਛੋਹ ਦਿੱਤੀ ਤੇ ਲਿਸ਼ਕਾਰੋ ਲਿਸ਼ਕਾਰ ਹੋ ਗਈ ਜਿੰਦਗੀ ।

No comments:

Post a Comment