نظم
الکھ دا دیوا
یاد تیری دی الکھ دا
دیوا جگدا دِل اندر میرے
دُھر اندروں اک ہوک نِکلدی
اکھ کملی ہنجھو کیرے۔
کاش کیتے جے مِلن توں آجائیں
بھاگ جاگن گے میرے۔
پر توں ای نہیں آیا
کراں گِلہ کیہندے نال
تے کانواں دی ڈار آنی سی
میرے سُنّے پئیے بنیرے۔
تے چانن میرے ویری کاہتوں
تے کیوں میری دُکھاں دے نال یاری
تے مِتّر میرے ہنیرے بن گئے۔
تے دُشمن بنے سویرے۔
گل میرے چ ہار پیڑاں دا
تے میری چیچی چ ٹیساں دا چھلّا
میں نہی دیندی رب دیندا اے۔
تے تیرے سِر مہنیاں دے سیرے۔
تینوں بھانویں علم نہیں ہے
ایندر وچ تیری جان
تیرے چار چُفیرے بھانویں خلقت
پر توں میرے چار چُفیرے
شاعرہ
ایندر جیت اندر لوٹے
انڈیا
شاہ مُکھی لپّی
سلیم آفتاب سلیم قصوری
ਅਲਖ ਦਾ ਦੀਵਾ
ਇੰਦਰ ਇੰਦਰਜੀਤ ਲੋਟੇ
ਯਾਦ ਤੇਰੀ ਦੀ ਅਲਖ਼ ਦਾ
ਦੀਵਾ ਜਗਦਾ ਦਿਲ ਅੰਦਰ ਮੇਰੇ
ਧੁਰ ਅੰਦਰੋਂ ਇੱਕ ਹੂਕ ਨਿਕਲਦੀ
ਅੱਖ ਕਮਲੀ ਹੰਝੂ ਕੇਰੇ।
ਕਾਸ਼ ਕਿਤੇ ਜੇ ਮਿਲਣ ਤੂੰ ਆਜੇਂ
ਭਾਗ ਜਾਗਣਗੇ ਮੇਰੇ।
ਪਰ ਤੂੰਈ ਨਈਂ ਆਇਆ
ਕਰਾਂ ਗਿਲਾ ਕਿਦੇ ਨਾਲ
ਵੇ ਕਾਂਵਾਂ ਦੀ ਡਾਰ ਆਉਣੀ ਸੀ
ਮੇਰੇ ਸੁੰਨੇ ਪਏ ਬਨੇਰੇ।
ਵੇ ਚਾਨਣ ਮੇਰੇ ਵੈਰੀ ਕਾਹਤੋਂ
ਤੇ ਕਿਉ ਮੇਰੀ ਦੁੱਖਾਂ ਦੇ ਨਾਲ ਯਾਰੀ
ਵੇ ਮਿੱਤਰ ਮੇਰੇ ਹਨੇਰੇ ਬਣ ਗਏ
ਤੇ ਦੁਸ਼ਮਣ ਬਣੇ ਸਵੇਰੇ।
ਗਲ ਮੇਰੇ ਚ ਹਾਰ ਪੀੜਾਂ ਦਾ
ਤੇ ਮੇਰੀ ਚੀਚੀ ਚ ਟੀਸਾਂ ਦਾ ਛੱਲਾ
ਮੈਂ ਨੀ ਦਿੰਦੀ ਰੱਬ ਦਿੰਦਾ ਏ
ਵੇ ਤੇਰੇ ਸਿਰ ਮਿਹਣਿਆ ਦੇ ਸਿਹਰੇ।
ਤੈਨੂੰ ਭਾਵੇਂ ਇਲਮ ਨਹੀਂ ਹੈ
ਇੰਦਰ ਵਿੱਚ ਤੇਰੀ ਜਾਨ
ਤੇਰੇ ਚਾਰ ਚੁਫੇਰੇ ਭਾਵੇਂ ਖ਼ਲਕਤ
ਪਰ ਤੂੰ ਮੇਰੇ ਚਾਰ ਚੁਫੇਰੇ।
No comments:
Post a Comment