نظم
گنگا جا کے
میری بن دی رب نال اینی کہ میں ٹھگی مار کے
لوکاں دے نال گنگا جا نہا لینی آں۔
میرا من کالا مونہہ چِٹّا کرلاں پاؤڈر لا لا
تے اُتّوں جُوڑا بنا لینی آں۔
کر کر چھل چھلاوےجھوٹھے ٹِکّے لاکے کہ کے
فقیرن جھوٹھے چولے وی میں پا لینی آں۔
دُکھبھنجناں
تے میں ہاؤمیں لالچ ماری پتہ نئیں کی لبھدی لبھدی کِنّاں ای کُجھ گوا لینی آں۔
شاعر
دُکھبھنجن رندھاوا
چیف ایڈیٹر
میگزین شبد۔قافلہ انڈیا
شاہ مُکھی لپّی
سلیم آفتاب سلیم قصوری
لہندا پنجاب پاکستان
ਗੰਗਾ ਜਾ ਕੇ
ਦੁੱਖਭੰਜਨ ਮੁੱਖ ਸੰਚਾਲਕ
ਅਦਾਰਾ ਸ਼ਬਦ ਕਾਫ਼ਲਾ
ਮੇਰੀ ਬਣਦੀ ਰੱਬ ਨਾਲ ਏਨੀ ਕਿ ਮੈਂ ਠੱਗੀ ਮਾਰਕੇ ਲੋਕਾਂ ਦੇ ਨਾਲ ਗੰਗਾ ਜਾ ਨਹਾ ਲੈਨੀ ਆਂ ।
ਮੇਰਾ ਮਨ ਕਾਲਾ ਮੂੰਹ ਚਿੱਟਾ ਕਰਲਾਂ ਪਾਊਡਰ ਲਾ-ਲਾ ਤੇ ਉੱਤੋਂ ਜੂੜਾ ਉੱਚਾ ਬਣਾ ਲੈਨੀ ਆਂ ।
ਕਰ ਕਰ ਛੱਲ ਛਲਾਵੇ ਝੂਠੇ ਟਿੱਕੇ ਲਾਕੇ ਕਹਿਕੇ ਫ਼ਕੀਰਨ ਝੂਠੇ ਚੋਲੇ ਵੀ ਮੈਂ ਪਾ ਲੈਨੀ ਆਂ ।
ਦੁੱਖਭੰਜਨਾਂ
ਵੇ ਮੈਂ ਹਊਮੈਂ ਲਾਲਚ ਮਾਰੀ ਪਤਾ ਨਈਂ ਕੀ ਲੱਭਦੀ ਲੱਭਦੀ ਕਿੰਨਾਂ ਈ ਕੁਝ ਗਵਾ ਲੈਨੀ ਆਂ।
No comments:
Post a Comment