ਕੁਦਰਤ ਦੇ ਸਭ ਬੰਦੇ
ਕੋਈ ਫ਼ਰਕ ਨਾ ਹਿੰਦੂ ਮੁਸਲਿਮ ਵਿੱਚ
ਅਸੀਂ ਧੁਰ ਅੰਦਰੋਂ ਤਾਂ ਇੱਕੋ ਹੀ ਆਂ
ਸੱਚਾ ਰੱਬ ਏ ਹਰ ਇਨਸਾਨ ਅੰਦਰ
ਨਾ ਕੋਈ ਚੰਗੇ ਨਾ ਕੋਈ ਮੰਦੇ ਆਂ
ਛੱਡ ਰੌਲੇ ਭੈੜੀਆਂ ਜਾਤਾਂ ਦੇ
ਨਾ ਖਾਰ ਮਨਾ ਵਿੱਚ ਖਾ ਵੀਰੇ
ਮੈਂ 'ਈਦ' ਮੁਬਾਰਕ ਕਰਦੀ ਹਾਂ
ਤੂੰ ਸਾਡਾ 'ਗੁਰਪੂਰਬ' ਮਨਾ ਵੀਰੇ
ਰਲ ਫੂਕੀਏ ਪੰਡ ਬੁਰਾਈਆਂ ਦੀ
ਮਿਲ ਕੇ ਇਨਸਾਨੀਅਤ ਦਾ
ਚਿਰਾਗ ਜਗ੍ਹਾ ਵੀਰੇ
ਮੈਂ ਸੀਸ ਨਿਵਾਵਾਂ ਮਸਜਿਦ ਵਿੱਚ
ਤੂੰ ਨਿੱਤ ਗੁਰੂ ਘਰ ਆ ਵੀਰੇ
ਅਸੀ ਧੁਰ ਅੰਦਰੋਂ ਤਾਂ ਇੱਕੋ ਹੀ ਆਂ
ਨਾ ਖਾਰ ਮਨਾਂ ਵਿੱਚ ਖਾ ਵੀਰੇ
ਉਸ ਕੁਦਰਤ ਦੇ ਸਭ ਬੰਦੇ ਹਾਂ
ਨਾ ਭਰਮ ਦਿਲਾਂ ਵਿੱਚ ਪਾ ਵੀਰੇ
ਡਾ.ਸਰਬਜੀਤ ਕੌਰ ਬਰਾੜ ਮੋਗਾ
7986652927
نظم
قدرت دے سبھ بندے
کوئی فرق نہ ہندو مُسلم وچ
اسیں دُھر اندروں تاں اِکو ہی آں
شچّا رب اے ہر انسان اندر
نہ کوئی چنگے نہ کوئی مندے آں۔
چھڈ رولے بھیڑیاں زاتاں دے
نا کھار منا وچ کھا ویرو
میں عید مبارک کردی ہاں
توں ساڈا گُرپُورب منا ویرا
رل پھوکیے پنڈ بُرائیاں دی
مِل کے انسانیت دا
چراغ جلا ویرا
میں سیس نواواں مسجد وچ
توں نِت گُرو گھر آ ویرا
اسیں دُھر اندروں تاں اِکو ہاں ۔
نہ کھار مناں وچ کھا ویرا
اُس قدرت دے سبھ بندے ہاں
نہ بھرم دِلاں وچ پا ویرا۔
شاعرہ
ڈاکٹر سربجیت کور براڈ موگا انڈیا
شاہ مُکھی لپّی
سلیم آفتاب سلیم قصوری
No comments:
Post a Comment