Thursday, November 6, 2025

نظم ( گھٹ لوک ) شاعر : دلشان

 










شرافت دے پُتلے وچ لُکیا اصلی چہرہ

بہت گھٹ لوک جاندے  ہن

ہتھ جوڑن والے کمزور

غریب لوکاں دا کردار اُچیرا

بہت گھٹ لوک جاندے ہن

دیوالی دے دیوے توں وانجھا

 غریب دے کوٹھے دا بنیرا

بہت گھٹ لوک جاندے ہن

کس طراں دا دن لے کے آوے گا ونواں سویرا

بہت گھٹ لوک جاندے ہن

پرانے سمے دا چِٹّھی والا سُنیہڑا

بہت گھٹ لوک جاندے ہن

ساہتکاراں دی سوچ دا وِشال گھیرا

بہت گھٹ لوک جاندے ہن

سدا نہیں رہندا دنیاوی بسیرا

بہت گھٹ لوک جاندے ہن

دلشان آخیر نوں کی حشر ہوویگا تیرا

بہت گھٹ لوک جاندے ہن


شاعر

دلشان چڑھدا پنجاب انڈیا


شاہ مُکھی لِپّی انتر

سلیم آفتاب سلیم قصوری


ਸ਼ਰਾਫ਼ਤ ਦੇ ਪੁਤਲੇ ਵਿੱਚ ਲੁਕਿਆ ਅਸਲੀ ਚਿਹਰਾ, 

ਬਹੁਤ ਘੱਟ ਲੋਕ ਜਾਣਦੇ ਹਨ, 

ਹੱਥ ਜੋੜਨ ਵਾਲੇ ਕਮਜ਼ੋਰ, ਗ਼ਰੀਬ ਲੋਕਾਂ ਦਾ ਕਿਰਦਾਰ ਉਚੇਰਾ, 

ਬਹੁਤ ਘੱਟ ਲੋਕ ਜਾਣਦੇ ਹਨ, 

ਦੀਵਾਲੀ ਦੇ ਦੀਵੇ ਤੋਂ ਵਾਂਝਾ ਗ਼ਰੀਬ ਦੇ ਕੋਠੇ ਦਾ ਬਨੇਰਾ, 

ਬਹੁਤ ਘੱਟ ਲੋਕ ਜਾਣਦੇ ਹਨ,

ਕਿਸ ਤਰ੍ਹਾਂ ਦਾ ਦਿਨ ਲੈ ਕੇ ਆਵੇਗਾ ਨਵਾਂ ਸਵੇਰਾ, 

ਬਹੁਤ ਘੱਟ ਲੋਕ ਜਾਣਦੇ ਹਨ,  

ਪੁਰਾਣੇਂ ਸਮੇਂ ਦਾ ਚਿੱਠੀ ਵਾਲਾ ਸੁਨੇਹੜਾ, 

ਬਹੁਤ ਘੱਟ ਲੋਕ ਜਾਣਦੇ ਹਨ, 

ਸਾਹਿਤਕਾਰਾਂ ਦੀ ਸੋਚ ਦਾ ਵਿਸ਼ਾਲ ਘੇਰਾ, 

ਬਹੁਤ ਘੱਟ ਲੋਕ ਜਾਣਦੇ ਹਨ, 

ਸਦਾ ਨਹੀਂ ਰਹਿੰਦਾ ਦੁਨਿਆਵੀ ਬਸੇਰਾ, 

ਬਹੁਤ ਘੱਟ ਲੋਕ ਜਾਣਦੇ ਹਨ, 

'ਦਿਲਸ਼ਾਨ' ਅਖੀਰ ਨੂੰ ਕੀ ਹਸ਼ਰ ਹੋਊਗਾ ਤੇਰਾ, 

ਬਹੁਤ ਘੱਟ ਲੋਕ ਜਾਣਦੇ ਹਨ।


ਦਿਲਸ਼ਾਨ, ਮੋਬਾਈਲ-

No comments:

Post a Comment