Wednesday, November 5, 2025

غزل ( گرمکھی تے شاہ مکھی چ ) نواز ساجد نواز











 پنجابی غزل 


جے توں یار  نبھانی نئیں سی۔

یاری۔ توں فیر  لانی نئیں سی۔


نازک دل۔۔  تے ۔نیناں والی۔

 آری فیر چلانی نئیں سی۔


زلفاں ۔۔۔نال سی  سوہنا مکھڑا۔

مکھ توں زلف ہٹانی نئیں سی۔


جیکر ڈر جے دنیاں دا سی۔

دل دی تار ملانی نئیں سی۔


پیار دے زخماں والی سُتی۔

سجنا پیڑ جگانی نئیں سی۔


نیناں چوں میں جام سی منگیا۔

منگیا۔  میں   تے پانی نئیں سی۔


توں تے مرزے وانگوں ساجد۔

کرنی ختم  ۔کہانی نئیں سی۔


     نواز ساجد نواز 

     حسوکے راوی 

       لیل پور


ਪੰਜਾਬੀ ਗ਼ਜ਼ਲ


ਜੇ ਤੂੰ  ਯਾਰ  ਨਿਭਾਨੀ  ਨਈਂ ਸੀ।

ਯਾਰੀ  ਤੂੰ ਫ਼ਿਰ ਲਾਨੀ  ਨਈਂ ਸੀ।


ਨਾਜ਼ੁਕ ਦਿਲ  ਤੇ  ਨੈਣਾਂ  ਵਾਲੀ,

ਆਰੀ ਫ਼ਿਰ ਚਲਾਣੀ ਨਈਂ ਸੀ।


ਜ਼ੁਲਫ਼ਾਂ ਨਾਲ਼ ਸੀ ਸੋਹਣਾ ਮੁਖੜਾ,

ਮੁੱਖ ਤੋਂ ਜ਼ੁਲਫ਼ ਹਟਾਣੀ ਨਈਂ ਸੀ।


ਜੇਕਰ ਡਰ ਇਹ ਦੁਨੀਆਂ ਦਾ ਸੀ,

ਦਿਲ ਦੀ ਤਾਰ ਮਿਲਾਨੀ ਨਈਂ ਸੀ।


ਪਿਆਰ ਦੇ ਜ਼ਖ਼ਮਾਂ ਵਾਲੀ ਸੁੱਤੀ,

ਸੱਜਣਾ ਪੀੜ ਜਗਾਨੀ ਨਈਂ ਸੀ।


ਨੈਣਾਂ ਚੋਂ ਮੈਂ ਜਾਮ ਸੀ ਮੰਗਿਆ,

ਮੰਗਿਆ ਮੈਂ ਤੇ ਪਾਣੀ ਨਈਂ ਸੀ।


ਤੂੰ  ਤੇ  ਮਿਰਜ਼ੇ  ਵਾਂਗੂੰ  ਸਾਜਿਦ,

ਕਰਨੀ ਖ਼ਤਮ ਕਹਾਣੀ ਨਈਂ ਸੀ।


ਨਵਾਜ਼ ਸਾਜਿਦ ਨਵਾਜ਼

ਹੱਸੂ ਕੇ ਰਾਵੀ 

ਲੀਲਪੁਰ

No comments:

Post a Comment