کَویتہ "سفر"
اپنے عشق چ سفر لکھیا اے
ایہ کوئی پیراں دا سفر نئیں اے
ایہ عمراں دا سفر اے
ایہ جنماں دا سفر اے
چلدی رہیں
تُر دی رہیں
اک دن کسے بِنّدو تے ضرور ملّاں گے
کھڑوت ماری اے
کھڑیا پانی وی بدبو کردا اے
ایہ اک من توں دوجے من دا سفر اے
ویکھیں زیادہ دیر نہ لاوی
میرے من دے ورقّے نوں پڑھّن لئی
جاں ورقہ موڑ کے چھڈ نہ دیویں
تے فیر کتّے بھُل نہ جاویں
میرے سارے راہ تیرے ولّ آؤندے نیں
ایہ دھرتی گول اے
جے تُوں میرے اُلٹ دِشا ولّ وی تُریا
تاں وی میرے کول ای آویں گا
اپنے عشق چ سفر لکھیا اے
راہاں چ کنڈے نیں، طوفان نیں
جھکڑ نیں، مارُتھل نیں
ایرخا اے، انکار اے
تلخّیاں نیں، آگ اے
جگّ اے، دریا نیں
پہاڑ نیں، پت جھڑ نیں
ویکھیں ہار نہ منّی، لڑاں گے
اک دوجے دا ہتھ فڑھ
اپنے راہاں تے بہارا ں لیاواں گے
اپنے عشق چ سفر لکھیا اے…
ہرپال دی قلم توں…
"ਕਵਿਤਾ " ਸਫ਼ਰ "
ਆਪਣੇ ਇਸ਼ਕ 'ਚ ਸਫ਼ਰ ਲਿਖਿਆ ਏ
ਇਹ ਕੋਈ ਪੈਰਾਂ ਦਾ ਸਫ਼ਰ ਨਹੀਂ ਏ
ਇਹ ਉਮਰਾਂ ਦਾ ਸਫ਼ਰ ਏ
ਇਹ ਜਨਮਾਂ ਦਾ ਸਫ਼ਰ ਏ
ਚਲਦਾ ਰਹੀਂ
ਤੁਰਦਾ ਰਹੀਂ
ਇੱਕ ਦਿਨ ਕਿਸੇ ਬਿੰਦੂ 'ਤੇ ਜ਼ਰੂਰ ਮਿਲਾਂਗੇ
ਖੜੋਤ ਮਾੜੀ ਏ
ਖੜਿਆ ਪਾਣੀ ਵੀ ਬਦਬੂ ਮਾਰਦਾ
ਇਹ ਇੱਕ ਮਨ ਤੋਂ ਦੂਜੇ ਮਨ ਦਾ ਸਫ਼ਰ ਏ
ਵੇਖੀ ਜ਼ਿਆਦਾ ਦੇਰ ਨਾ ਲਾਵੀ
ਮੇਰੇ ਮਨ ਦੇ ਵਰਕੇ ਨੂੰ ਪੜ੍ਹਨ ਲਈ
ਜਾਂ ਵਰਕਾ ਮੋੜ ਕੇ ਛੱਡ ਨਾ ਦੇਵੀਂ
ਤੇ ਫੇਰ ਕਿਤੇ ਭੁੱਲ ਨਾ ਜਾਵੀਂ
ਮੇਰੇ ਸਾਰੇ ਰਾਹ ਤੇਰੇ ਵੱਲ ਆਉਂਦੇ ਨੇ
ਇਹ ਧਰਤੀ ਗੋਲ ਹੈ
ਜੇ ਤੂੰ ਮੇਰੇ ਉਲਟ ਦਿਸ਼ਾ ਵੱਲ ਵੀ ਤੁਰਿਆ
ਤਾਂ ਵੀ ਮੇਰੇ ਵੱਲ ਹੀ ਆਵੇਂਗਾ
ਆਪਣੇ ਇਸ਼ਕ 'ਚ ਸਫ਼ਰ ਲਿਖਿਆ ਏ
ਰਾਹਾਂ 'ਚ ਕੰਡੇ ਨੇ, ਤੁਫ਼ਾਨ ਨੇ
ਝੱਖੜ ਨੇ, ਮਾਰੂਥਲ ਨੇ
ਈਰਖਾ ਏ, ਹੰਕਾਰ ਏ
ਤਲਖ਼ੀਆਂ ਨੇ, ਅੱਗ ਏ,
ਜੱਗ ਏ, ਦਰਿਆ ਨੇ
ਪਹਾੜ ਨੇ, ਪਤਝੜ ਨੇ
ਵੇਖੀ ਹਾਰ ਨਾ ਮੰਨੀ, ਲੜਾਂਗੇ
ਇੱਕ ਦੂਜੇ ਦਾ ਹੱਥ ਫੜ੍ਹ
ਆਪਣੇ ਰਾਹਾਂ ਤੇ ਬਹਾਰਾਂ ਲਿਆਵਾਂਗੇ
ਆਪਣੇ ਇਸ਼ਕ 'ਚ ਸਫ਼ਰ ਲਿਖਿਆ ਏ.....
ਹਰਪਾਲ ਦੀ ਕਲਮ ਤੋਂ....

No comments:
Post a Comment