Thursday, November 27, 2025

بے دردی ( سمر پال کؤر بٹھنڈا ) گرمکھی لیپی انتر : سلیم آفتاب سلیم

 ‎    










 (بےدردی)

‎دل توں اینج وساریا اُس نیں

‎مڑ نا مینوں وچاریا اس نیں

‎لگدا ذہن چوں کڈ دتا اے

‎فر نا مینوں چتاریا اُس نیں

‎بے دردی نوں درد نہیں ہویا

‎روح کولوں دُرکاریا اُس نیں

‎بےفکرے نیں فکر نا کیتا

‎ایسا سی پھٹکاریا اُس نیں

‎سینے دے وچ چوب جیہی پاؤندا

‎خورے کی اتاریا اس نیں

‎نین پیاسے دید اوہدی دے

‎ساویں بیٹھ نکاریا اُس نیں

‎عادت توں مجبور سی بھورا

‎مرجایا نہیں سویکاریا اُس نیں

‎لیکھک سمر پال کؤر بٹِھنڈا‎

پردھان بیانِ حرف ساہتک منچ پنجاب ریج

‎شاہ مُکھی انوادک اشتیاق انصاری

‎ਬੇਦਰਦੀ

‎ਦਿਲ ਤੋਂ ਇੰਝ ਵਿਸਾਰਿਆ ਉਸਨੇ।

‎ਮੁੜ ਨਾ ਮੈਨੂੰ ਵਿਚਾਰਿਆ ਉਸਨੇ।

‎ਲਗਦਾ ਜਿਹਨ ਚੋਂ ਕੱਢ ਦਿੱਤਾ ਏ ,

‎ਫਿਰ ਨਾ ਮੈਨੂੰ ਚਿਤਾਰਿਆ ਉਸਨੇ।

‎ਬੇਦਰਦੀ ਨੂੰ ਦਰਦ ਨਹੀਂ ਹੋਇਆ,

‎ਰੂਹ ਕੋਲੋਂ ਦੁਰਕਾਰਿਆ ਉਸਨੇ।

‎ਬੇਫ਼ਿਕਰੇ ਨੇ ਫ਼ਿਕਰ ਨਾ ਕਰਕੇ ।

‎ਐਸਾ ਸੀ ਫਿਟਕਾਰਿਆ ਉਸਨੇ,

‎ਸੀਨੇ ਦੇ ਵਿੱਚ ਚੋਭ ਜਿਹੀ ਪਾਉਂਦਾ ,

‎ਖ਼ੌਰੇ ਕੀ ਉਤਾਰਿਆ ਉਸਨੇ।

‎ਨੈਣ ਪਿਆਸੇ ਦੀਦ ਓਹਦੀ ਦੇ,

‎ਸਾਹਵੇਂ ਬੈਠ ਨਕਾਰਿਆ ਉਸਨੇ।

‎ਆਦਤ ਤੋਂ ਮਜਬੂਰ ਸੀ ਭੌਰਾ,

‎ਮੁਰਝਾਇਆ ਨਹੀਂ ਸਵੀਕਾਰਿਆ ਉਸਨੇ।

‎ਲੇਖਿਕਾ: ਸਿਮਰਪਾਲ ਕੌਰ ਬਠਿੰਡਾ 

‎ਪ੍ਰਧਾਨ: ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ (ਰਜਿ.)

No comments:

Post a Comment