Friday, November 14, 2025

غزل ( ہرپال سنگھ منیس )











 ਗ਼ਰੀਬੀ ਕਰ ਕੇ ਜਰਨਾ ਪੈਂਦਾ

ਢਿੱਡ ਦੀ ਖ਼ਾਤਰ ਮਰਨਾ ਪੈਂਦਾ


ਗ਼ਰੀਬ ਨੂੰ ਕੋਈ ਦਰ 'ਤੇ ਖੜ੍ਹਨ ਨਾ ਦੇਵੇ

ਜ਼ਿੱਲਤ ਦੇ ਜ਼ਹਿਰ ਨੂੰ ਘੁੱਟ-ਘੁੱਟ ਭਰਨਾ ਪੈਂਦਾ


ਗ਼ਰੀਬ ਕੋਲ ਸੁਪਨਿਆਂ ਲਈ ਵਿਹਲ ਨਹੀਂ

ਹੱਡ ਤੋੜਵਾਂ ਕੰਮ ਦਿਨ-ਰਾਤ ਕਰਨਾ ਪੈਂਦਾ


ਮੇਰੇ ਪਿੱਛੋਂ ਪਰਿਵਾਰ ਦਾ ਕੀ ਬਣੇਗਾ ?

ਗ਼ਰੀਬ ਨੂੰ ਮੌਤੋਂ ਪਹਿਲਾਂ ਮੌਤ ਤੋਂ ਡਰਨਾ ਪੈਂਦਾ


ਕਿਰਤ ਦੀ ਲੁੱਟ ਦਾ ਹਿਸਾਬ ਕਿਤਾਬ ਨਾ ਕੋਈ

ਗ਼ਰੀਬ ਨੂੰ ਮੌਤ ਤੋਂ ਪਹਿਲਾਂ ਮਰਨਾ ਪੈਂਦਾ


ਜ਼ਿੰਦਗੀ ਦਾ ਦੀਵਾ ਬੁੱਝ ਨਾ ਜਾਵੇ ਕਿਧਰੇ 

ਲਹੂ ਪਸੀਨੇ ਦਾ ਤੇਲ ਭਰਨਾ ਪੈਂਦਾ


ਬਹਾਰ ਦੀ ਰੁੱਤ ਵੀ ਆਵੇਗੀ ਕਦੇ

ਇਸੇ ਆਸ 'ਤੇ ਰੋਜ਼ ਗ਼ਰੀਬੀ ਨਾਲ ਲੜਨਾ ਪੈਂਦਾ

ਹਰਪਾਲ ਦੀ ਕਲਮ ਤੋਂ.....


غریبی کرکے جرنا پیندا

ڈِھڈ دی خاطر مرنا پیندا


غریب نوں کوئی در تے کھلّن نہ دیوے

ذلت دے زہر نوں گھٹ گھٹ بھرنا پیندا


غریب کول سپنیاں لئی ویلہ نہیں

ہڈّ توڑواں کم دن رات کرنا پیندا


میرے پِچھوں پریوار دا کیہ بنے گا؟

غریب نوں موتوں پہلاں موت توں ڈرنا پیندا


کِرت دی لُٹ دا حساب کتاب نہ کوئی

غریب نوں موت توں پہلاں مرنا پیندا


زندگی دا دیوا بُجھ نہ جاوے کدھرے

لہو پسینے دا تیل بھرنا پیندا


بہار دی رُت وی آوے گی کدے

اِسے آس تے روز غریبی نال لڑنا پیندا


— ہرپال دی کلم توں

(ہرپال سنگھ منیس (انڈیا

No comments:

Post a Comment