Friday, November 22, 2024

غزل ( ڈاکٹر عرفان نزیر ) ہیڈ سلیمانکی لیپی انتر : عظیم قاضی

 










غزل 

نبضاں پھڑ پھڑ ٹوہنےساہ

میری چپ  تے  رونے  ساہ

جیون گڈ نوں چھکن  لئ

نت پیندے نیں جونے ساہ

ہجرا جنا پینڈا  دسیا  ای

خورے  اینے   ہونے   ساہ

توں آکھیں تے وار  دیواں جند

تیتھوں نیں کوئ سوہنے ساہ

یا تے ربا دینے  ای نئیں سی

یا فیر نئیں سی کھوہنے ساہ


             ڈاکٹر عرفان نزیر 


ਨਬਜਾਂ ਫੜ ਫੜ ਟੋਹਣੇ ਸਾਹ

ਮੇਰੀ ਚੁੱਪ ਤੇ ਰੋਣੇ ਸਾਹ

ਜੀਵਨ ਗਡ ਨੂੰ ਛਿੱਕਣ ਲਈ

ਨਿਤ ਪੈਂਦੇ ਨੇ ਜਿਓਣੇ ਸਾਹ

ਹਿਜਰਾ ਜਿੰਨਾ ਪੈਂਡਾ ਦੱਸਿਆ ਈ

ਖਬਰੇ ਇਨੇ ਹੋਣੇ ਸਾਹ

ਤੂੰ ਆਖੇਂ ਤੇ ਵਾਰ ਦੇਵਾਂ ਜਿੰਦ

ਤੈਥੋਂ ਨੇ ਕੋਈ ਸੋਹਣੇ ਸਾਹ

ਯਾਂ ਤੇ ਰੱਬਾ ਦੇਣੇ ਨਈਂ ਸੀ

ਯਾਂ ਫਿਰ ਨਹੀਂ ਸੀ ਖੋਹਣੇ ਸਾਹ

ਡਾਕਟਰ ਇਰਫ਼ਾਨ ਨਜ਼ੀਰ ਹੈਡ

 


ਸੁਲੇਮਾਨਕੀ

No comments:

Post a Comment