نظم
رکھڑی
تیرے گُٹ دی رکھڑی کردی انتظار تیرا
اک وار تے بھین دے گھر پا لے پھیرا
کی ہو گئیا گناہ میرے توں ربّا
دے گئیا اینا وڈّا دُکھ توں جیہڑا
رکھڑی دے دن اوڈیکے بھین بھرا نوں
پر اوس نے ہُن آونا اے کیہڑا
سُنّی پئی ویرا تیری یاد چ رکھڑی
جسدا تینوں وی چاء ہوندا ژی بتھیرا
پال تیری فوٹو تے رکھڑی رکھ کے
بھین تیرے دا دل رویا بتیھرا
جالندھری نے ہُن مُڑ نہیں آونا
پیکے گھر ہوئیا سُنّا میرا
شاعر
پال جالندھری
چیف ایڈیٹر حرفاں دی نگری
شاہ مُکھی لپّی
سلیم آفتاب سلیم قصوری
ਤੇਰੇ ਗੁੱਟ ਦੀ ਰੱਖੜੀ ਕਰਦੀ ਇੰਤਜ਼ਾਰ ਤੇਰਾ
ਇੱਕ ਵਾਰ ਤਾਂ ਭੈਣ ਦੇ ਘਰ ਪਾਅ ਲੇ ਫੇਰਾ
ਕੀ ਹੋਇਆ ਗਿਆ ਗੁਨਾਹ ਮੇਰੇ ਤੋਂ ਰੱਬਾ
ਦੇ ਗਿਆ ਇੰਨਾ ਵੱਡਾ ਦੁੱਖ ਤੂੰ ਜਿਹੜਾ
ਰੱਖੜੀ ਦੇ ਦਿਨ ਉਡੀਕੇ ਭੈਣ ਭਰਾ ਨੂੰ
ਪਰ ਉਸਨੇ ਹੁਣ ਆਉਣਾ ਏ ਕਿਹੜਾ
ਸੁੰਨੀ ਪਈ ਵੀਰਾ ਤੇਰੀ ਯਾਦ ਚ ਰੱਖੜੀ
ਜਿਸਦਾ ਤੈਨੂੰ ਵੀ ਚਾਅ ਹੁੰਦਾ ਸੀ ਬਥੇਰਾ
ਪਾਲ ਤੇਰੀ ਫੋਟੋ ਤੇ ਰੱਖੜੀ ਰੱਖ ਕੇ
ਭੈਣ ਤੇਰੀ ਦਾ ਦਿਲ ਰੋਇਆ ਬਥੇਰਾ
ਜਲੰਧਰੀ ਨੇ ਹੁਣ ਮੁੜ ਨਹੀਂ ਆਉਣਾ
ਪੇਕਾ ਘਰ ਹੋਇਆ ਸੁੰਨਾ ਮੇਰਾ
ਪੇਕਾ ਘਰ ਹੋਇਆ ਸੁੰਨਾ ਮੇਰਾ
No comments:
Post a Comment