Saturday, August 17, 2024

مہرم (مندیپ کور موگا انڈیا ) شاہ مکھی سلیم آفتاب سلیم قصوری








 مہرم


تیرے تے حق رکھنے ہاں سجنا

ایویں روسے کر تڑفایا نہ کر

تیرے نال گل کر سکون ہے ملدا

ایویں گھڑی دا ٹائم وکھایا نہ کر

سُفنے وانگ مینوں لگدی اے زندگی

توں کچّی نیند جگایا نہ کر

بسنت رُت وانگ  سپنے اے میرے

توں پت جھڑ وانگ اوڈایا نہ کر

دل دا محرم منیا تینوں

بہتا رُعب توں پایا نہ کر

جتّھے لگا دل توں اوتھے شرطاں رکھ

ایویں دیپ دا دل ترسایا نہ کر

تیرے نال بہہ چاہ کدے اساں پیتی

گلّی باتیں ٹائم ٹپایا نہ کر 

ایہ کومل جند میری رُل جاؤگی

توں بہتا گمان چ آیا نہ کر

تیرے بول سُن من ہلکا ہو جاندا

توں وی کوئی گل سُنایا تاں کر

تیری مہک ہواواں وچ ہے آندی

دید جھناواں وانگوں گہرایا نہ کر

شاعرہ

مندیپ کور موگا انڈیا

شاہ مُکھی لپّی

سلیم آفتاب سلیم قصوری


ਮਹਿਰਮ 


ਤੇਰੇ ਤੇ ਹੱਕ ਰੱਖਦੇ ਹਾਂ ਸੱਜਣਾਂ 

ਐਂਵੇਂ ਰੋਸੇ ਕਰ ਤੜਫਾਇਆ ਨਾ ਕਰ 

ਤੇਰੇ ਨਾਲ ਗੱਲ ਕਰ ਸਕੂਨ ਹੈ ਮਿਲਦਾ 

ਐਵੇਂ ਘੜੀ ਦਾ ਟਾਈਮ ਦਿਖਾਇਆ ਨਾ ਕਰ 

ਸੁਫ਼ਨੇ ਵਾਂਗਰ ਮੈਨੂੰ ਲੱਗਦੀ ਜਿੰਦਗੀ 

ਤੂੰ ਕੱਚੀ ਨੀਂਦੇ ਜਗਾਇਆ ਨਾ ਕਰ 

ਬਸੰਤ ਰੁੱਤ ਵਾਂਗ ਸੁਪਨੇ ਏ ਮੇਰੇ 

ਤੂੰ ਪੱਤ ਝੜ ਵਾਂਗ ਉਡਾਇਆ ਨਾ ਕਰ 

ਦਿਲ ਦਾ ਮਹਿਰਮ ਮੰਨਿਆ ਤੈਨੂੰ 

ਬਹੁਤਾ ਰੋਅਬ ਤੂੰ ਪਾਇਆ ਨਾ ਕਰ 

ਜਿੱਥੇ ਲੱਗੀ ਦਿਲ ਤੋਂ ਉਥੇ ਸ਼ਰਤਾਂ ਰੱਖ

ਐਵੇਂ ਦੀਪ ਦਾ ਦਿਲ ਤਰਸਾਇਆ ਨਾ ਕਰ 

ਤੇਰੇ ਨਾਲ ਬਹਿ ਚਾਹ ਕਦੇ ਅਸਾਂ ਪੀਣੀ 

ਗੱਲੀ ਬਾਤੀ ਟਾਈਮ ਟਪਾਇਆ ਨਾ ਕਰ 

ਇਹ ਕੋਮਲ ਜਿੰਦ ਮੇਰੀ ਰੁਲ਼ ਜਾਊਂਗੀ 

ਤੂੰ ਬਹੁਤਾ ਗ਼ੁਮਾਨ ਚ ਆਇਆ ਨਾ ਕਰ 

ਤੇਰੇ ਬੋਲ ਸੁਣ ਮਨ ਹਲਕਾ ਹੋ ਜਾਂਦਾ 

ਤੂੰ ਵੀ ਕੋਈ ਗੱਲ ਸੁਣਾਇਆ ਤਾਂ ਕਰ

ਤੇਰੀ ਮਹਿਕ ਹਵਾਵਾਂ ਵਿਚ ਹੈ ਆਉਂਦੀ 

ਦੀਦ ਝਣਾਵਾਂ ਵਾਂਗੂੰ 

ਗਹਿਰਾਇਆ ਨਾ ਕਰ 

 ਸ਼ਾੲਿਰਾ

ਮਨਦੀਪ ਕੌਰ

ਸ਼ਾਹ ਮੁਖੀ ਲੱਪੀ

ਸਲੀਮ ਅਾਫ਼ਤਾਬ ਸਲੀਮ ਕਸੂਰੀ

No comments:

Post a Comment