نظم
درد اولّے
دل ساڈے وچ درد اولّے ہوندے نہیں بیان کدے۔
ہر پل سوچاں دے وچ توہی ہٹدا ناہی دھیان کد ے
کِویں کیہ دییے دِتّییاں تیریاں چوبھاں کریاں نے پریشان کدے۔
تیرے وی تاں بوجھے دے وچ ہوندی نہیں کمان کدے۔
بڑے پیارے چاء تے سدھراں ساڈے ہوندے سی مہمان کدے۔
دل دے ویہڑے پھیرا پاون ہُن آوندی نہیں ارمان کدے۔
اوہناں نے ساڈا ہوکے رہنا کریا نہیں پروان کدے۔
ساڈے دل دے اندر جیہڑا اُترے سی شر عام کدے۔
شاعرہ
گُربِندر کور گِل
بدھنی کلاں انڈیا
شاہ مُکھی لپّی
سلیم آفتاب سلیم قصوری
"ਦਰਦ ਅਵੱਲੇ" ਨਜ਼ਮ
ਦਿਲ ਸਾਡੇ ਵਿੱਚ ਦਰਦ ਅਵੱਲੇ ਹੁੰਦੇ ਨਹੀ ਬਿਆਨ ਕਦੇ
ਹਰ ਪਲ ਸੋਚਾਂ ਦੇ ਵਿੱਚ ਤੁਹੀ ਹੱਟਦਾ ਨਹੀ ਧਿਆਨ ਕਦੇ
ਕਿਵੇਂ ਕਹਿ ਦੇਈਏ ਦਿੱਤੀਆਂ ਤੇਰੀਆ ਚੌਭਾ ਕਰਦੀਆ ਨੇ ਪਰੇਸ਼ਾਨ ਕਦੇ
ਤੇਰੇ ਵੀ ਤਾਂ ਬੋਝੇ ਦੇ ਵਿੱਚ ਹੁੰਦੀ ਨਹੀਂ ਕਮਾਨ ਕਦੇ
ਬੜੇ ਪਿਆਰੇ,ਚਾਅ ਤੇ ਸੱਧਰਾਂ ਸਾਡੇ ਹੁੰਦੇ ਸੀ ਮਹਿਮਾਨ ਕਦੇ
ਦਿਲ ਦੇ ਵਿਹੜੇ ਫੇਰਾ ਪਾਵਣ ਹੁਣ ਆਉਦੇ ਨਹੀ ਅਰਮਾਨ ਕਦੇ
ਉਨਾਂ ਨੇ ਸਾਡਾ ਹੋਕੇ ਰਹਿਣਾ ਕਰਿਆ ਨਹੀ ਪਰਵਾਨ ਕਦੇ
ਸਾਡੇ ਦਿਲ ਦੇ ਅੰਦਰ ਜਿਹੜੇ ਉਤਰੇ ਸੀ ਸ਼ਰੇਆਮ ਕਦੇ
ਗੁਰਬਿੰਦਰ ਕੌਰ ਗਿੱਲ ਬੱਧਨੀ ਕਲਾਂ
No comments:
Post a Comment