Wednesday, April 3, 2024

پنجابی نظم ( پال جالندھری )چیف ایڈیٹر حرفاں دی ڈار - دبئی ( شاہ مکھی سلیم آفتاب سلیم قصوری

 





نظم

اک اک شبد جوڑ یار میں

شبداں دا میں شہر بنایا

وِچ لایا گُرمُکھی دا بوٹا

کُجھ چڑھدے توں کُجھ لہندے توں

دو پنجاباں نوں نال مِلایا

لہندے والے شاہ مُکھی دا پانی

گُرمُکھی دے بوٹے نوں پائیا۔

ہولی ہولی اِس بوٹے نے

چڑھدے لہندے دی واٹ نوں مُکایا

پال جالندھری اُس شہر نوں

گُرمُکھی شاہ مُکھی نال سجایا

شاعر 

پال جالندھری

چیف ایڈیٹر  حرفاں دی ڑار 

دوبئی

شاہ مُکھی لپّی

سلیم آفتاب سلیم قصوری

ਇੱਕ ਇੱਕ ਸ਼ਬਦ ਜੋੜ ਯਾਰ ਮੈਂ, 

ਸ਼ਬਦਾਂ ਦਾ ਮੈਂ ਸ਼ਹਿਰ ਬਣਾਇਆ।

ਵਿੱਚ ਲਾਇਆ ਗੁਰਮੁਖੀ ਦਾ ਬੂਟਾ

ਕੁੱਝ ਚੜ੍ਹਦੇ ਤੋਂ, ਕੁੱਝ ਲਹਿੰਦੇ ਤੋਂ,

ਦੋ ਪੰਜਾਬਾਂ ਨੂੰ ਨਾਲ਼ ਮਿਲਾਇਆ। 

ਲਹਿੰਦੇ ਵਾਲਿਆਂ ਸ਼ਾਹਮੁਖੀ ਦਾ ਪਾਣੀ, 

ਗੁਰਮੁਖੀ ਦੇ ਬੂਟੇ ਨੂੰ ਪਾਇਆ। 

ਹੌਲੀ ਹੌਲੀ ਇਸ ਬੂਟੇ ਨੇ , 

ਚੜ੍ਹਦੇ ਲਹਿੰਦੇ ਦੀ ਵਾਟ ਨੂੰ ਮੁਕਾਇਆ ।

ਪਾਲ ਜਲੰਧਰੀ ਉਸ ਸ਼ਹਿਰ ਨੂੰ , 

ਗੁਰਮੁਖੀ ਸ਼ਾਹਮੁਖੀ ਨਾਲ ਸਜਾਇਆ। 





 

ਪਾਲ ਜਲੰਧਰੀ


No comments:

Post a Comment