Tuesday, December 30, 2025

غزل ( موہنپریت سنگھ پتر)


 ਪੰਜਾਬੀ ਸਾਹਿਤ ਦੇ ਉੱਘੇ ਪ੍ਰਵਾਸੀ ਸ਼ਾਇਰ ਮੋਹਣਪ੍ਰੀਤ ਸਿੰਘ ਪੱਤੜ ਹੁਰਾਂ  ਦੀ ਇਕ ਨਜ਼ਮ: 


ਮੈਂ  ਮੈਂ  ਦੀ  ਰਟ  ਲਾ  ਕੇ  ਬੰਦਾ।

ਫਸਦਾ ਅਹੰ ਵਿਚ ਆ ਕੇ ਬੰਦਾ।

1

میں میں دی رٹ لا کے بندہ

پھسدا  اہں  وِچّ   آ کے  بندہ

ਮਹਿਲਾਂ ਵੱਲ  ਹੁਣ ਝਾਕੇ ਟੇਢਾ ,

ਆਪਣੀ  ਕੁੱਲੀ ਢਾਹ ਕੇ ਬੰਦਾ।

محلاں ولّ ہُن جھاکے ٹیڈھا

آپنی  کُلّی  ڈھاہ   کے   بندہ

ਦਾਤੇ  ਦਾ ਨਾ  ਸ਼ੁਕਰ ਗੁਜ਼ਾਰੇ, 

ਰਹਿੰਦਾ  ਭੁੱਖਾ  ਖਾ  ਕੇ  ਬੰਦਾ।

./p>

داتے  دا نہ شُکر   گزارے

رہندا بھکھا کھا کے بندہ

ਮੈਲ਼ ਨਾ ਛੱਡੇ  ਤਨ ਦੀ ਮਿੱਟੀ, 

ਫਿਰਦਾ  ਰੋਜ਼   ਨਹਾ ਕੇ ਬੰਦਾ।

میل نہ چھڈے تن دی مِٹّی

پِھردا   روز   نہا  کے  بندہ

ਉੱਡਦੇ  ਪੰਛੀ  ਕੋਸ  ਰਿਹਾ ਏ,

ਆਪਣੇ   ਖੰਭ ਕਟਾ  ਕੇ ਬੰਦਾ। 

اڈدے پنچھی کوس رہا اے

آپنے   کھنبھ   کٹا کے  بندہ

ਬੜੀ  ਦੁਚਿੱਤੀ ਰਹਿੰਦੀ ਅੰਦਰ,

ਆਪੇ ਲਿਖਦਾ ਢਾਹ  ਕੇ  ਬੰਦਾ।

3./p>

بڑی   دُچتّی  رہندی   اندر

آپے  لِکھدا  ڈھاہ  کے  بندہ

ਫੂਕਾਂ  ਮਾਰ  ਬੁਝਾਉਣੀ ਚਾਹੇ,

ਤੇਲ  ਅੱਗ  ਤੇ  ਪਾ  ਕੇ ਬੰਦਾ।

پھوکاں مار بجھاؤنی چاہے

تیل  اگّ   تے   پا  کے   بندہ

ਵਿੱਚ ਥਲਾਂ  ਦੇ  ਸੱਚਾ ਬਣਦਾ,

ਪਾਣੀ   ਪਾਣੀ   ਗਾ ਕੇ  ਬੰਦਾ।

وِچّ  تھلاں  دے  سچّا  بندا

پانی   پانی  گا   کے   بندہ

ਮਨ ਦੀ  ਵੇਦਨ  ਸਮਝੇ ਕਿੱਥੋਂ,

ਬਾਹਰੋਂ  ਸ਼ੋਰ  ਮਚਾ  ਕੇ  ਬੰਦਾ।

من دی ویدن سمجھے کتھوں

باہروں   شور   مچا  کے  بندہ

ਕਰ  ਕੇ  ਅੱਖਾਂ  ਬੰਦ  ਖੜ੍ਹਾ ਹੈ,

ਪੱਥਰਾਂ  ਅੱਗੇ  ਜਾ  ਕੇ   ਬੰਦਾ।

کر کے اکّھاں بند  کھڑھا ہے

پتھراں  اگے  جا   کے  بندہ 


ਮੋਹਣਪ੍ਰੀਤ ਸਿੰਘ ਪੱਤੜ 

موہنپریت سنگھ پتّڑ

4./p>

="https://blogger.googleusercontent.com/img/b/R29vZ2xl/AVvXsEhZfpbUWFQ2ni_r1GYAbxNS11fcxK2uuXpYpMaFsYjLzakXg3d2jnWSEfY6DGsEALXpn53VcTxNVCLjkEu6JD2QwoxgS5Gh3DXU73YfPvsEZkj5u-62WrMoG5l-Rk-3GOxOUFb9wB_teRLjAkKFaN46KVSjUVBxujRr7mcd_d_s0STgIXOJLp_NBnakOTsd/s320/1000397987.jpg" width="240" />

No comments:

Post a Comment