Monday, November 18, 2024

نظم ( مجبوریاں چ جکڑیا بندہ ) شاعر : پال جالندھری شاہ مکھی سلیم آفتاب سلیم قصوری

 








نظم

مجبوریاں وچ جکڑیا بندہ

دو گھڑی کسے کول کھلو نہیں سکدا


کہن نوں تاں سارے اپنے نے پر

پیسے بِنا اپنا کوئی ہو نہی سکدا


کس دا دل کردا اپنا گھر بار چھڈن نوں 

مجبوری بِن بندہ پردیسی ہو نہی سکدا


کِنی وی کوشش کر ے بندہ خود نوں خوش رکھن دی

جیکر گھر ہووے کلیش بندہ خوش ہو نہی سکدا


جد زندگی وچ آون دکھ دے طوفان یارا

جگتار فتح پور مانسے والیا وے

غریب بندہ فیر جھکھڑا اگے کھلو نہی سکدا

جالندھری تینوں مان ہے دس کِس گل دا

ایتھے پیسے توں وذّا رب یارا ہو نہی سکدا

پال عزّت مان دیواندا پیسا یاراں

پیسے بِن کوئی کول کھلو نہی سکدا

شاعر

پال جالندھری

چیف ایڈیٹر 

انٹرنیشنل پنجابی میگزین حرفاں دی نگری 

تاہنگ ساہت دی

شاہ مُکھی لِپّی

سلیم آفتاب سلیم قصوری

ਮਜਬੂਰੀਆਂ ਵਿੱਚ ਜਕੜਿਆ ਬੰਦਾ 

ਦੋ ਘੜੀ ਕਿਸੇ ਕੋਲ  ਖਲੋ ਨੀ ਸਕਦਾ


ਕਹਿਣ ਨੂੰ ਤਾਂ ਸਾਰੇ ਆਪਣੇ ਨੇ ਪਰ 

ਪੈਸੇ ਬਿੰਨ ਆਪਣਾ ਕੋਈ ਹੋ ਨੀ ਸਕਦਾ


ਕਿਸ ਦਾ ਦਿਲ ਕਰਦਾ ਆਪਣਾ ਘਰ ਬਾਰ ਛੱਡਣ ਨੂੰ 

ਮਜਬੂਰੀ ਬਿੰਨ  ਬੰਦਾ  ਪ੍ਰਦੇਸੀ ਹੋ ਨੀ ਸਕਦਾ


ਕਿਨੀ ਵੀ ਕੋਸ਼ਿਸ ਕਰੇ ਬੰਦਾ ਖੁਦ ਨੂੰ ਖੁਸ ਰੱਖਣ ਦੀ

ਜੇਕਰ  ਘਰ ਹੋਵੇ ਕਲੇਸ ਬੰਦਾ ਖੁਸ ਹੋ ਨੀ ਸਕਦਾ


ਜਦ ਜਿੰਦਗੀ ਵਿੱਚ ਆਉਣ  ਦੁੱਖਾਂ ਦੇ ਤੂਫਾਨ ਯਾਰਾ

ਜਗਤਾਰ ਫਤਿਹਪੁਰ ਮਾਨਸੇ ਵਾਲੀਆਂ ਵੇ 


ਗਰੀਬ ਬੰਦਾ ਫੇਰ ਝੱਖੜਾਂ ਅੱਗੇ ਖਲੋ ਨੀ ਸਕਦਾ

ਜਲੰਧਰੀ ਤੈਨੂੰ ਮਾਣ ਹੈ ਦੱਸ  ਕਿਸ ਗੱਲ ਦਾ


ਇੱਥੇ ਪੈਸੇ ਤੋਂ ਵੱਡਾ ਰੱਬ ਯਾਰਾਂ ਹੋ ਨੀ ਸਕਦਾ

ਪਾਲ ਇੱਜਤ  ਮਾਣ ਦਿਵਾਉਂਦਾ ਪੈਸਾ ਯਾਰਾਂ 

ਪੈਸੇ ਬਿੰਨ ਕੋਈ ਕੋਲ ਖਲੋ ਨੀ ਸਕਦਾ



ਲੇਖਕ ਪਾਲ ਜਲੰਧਰੀ

ਸੰਪਾਦਕ ਮੈਗਜ਼ੀਨ ਹਰਫ਼ਾ ਦੀ ਨਗਰੀ,

ਮੈਗਜ਼ੀਨ ਸ਼ਬਦਾਂ ਦਾ ਸ਼ਹਿਰ

ਸ਼ਾਹ ਮੁਖੀ ਲਿੱਪੀ

ਸਲੀਮ ਅਾਫ਼ਤਾਬ ਸਲੀਮ ਕਸੂਰੀ

No comments:

Post a Comment