Tuesday, April 23, 2024

نظم ( اندر جیت اندر لوٹے ) لدھیانہ شاہ مکھی سلیم آفتاب سلیم قصوری

 نظم


فتوے سزاء غم


توں بھاویں کہن لگے نھیں سوچیا

پر تیرے انگاراں ورگے بولاں نے دل تے چھالے کر دِتّے

تے اسیں جیونے آں اوھ وی تیرے لئی۔

تے چندریا  اسیں تاں سانہہ وی تیرے حوالے کر دِتّا۔


توں قدم کہے میں پر دِتّے

تے میں اُڈنا سی توں پر دِتّے

تیرے ناں دے قصیدے لِکھ لِکھ کے

اسیں ورقے کالے کر دِتّے



میں مچھلی آں توں پانی وے

میں دودھ ورگی توں مدھانی وے

نرم ہتھّاں نال رِڑک رِڑک کے 

تے میں ہتھیں چھالے کر دِتّے


توں راجا تے میں رانی وے

ساڈی بنوگی عشق کہانی وے

تے توں فتوے سجائے غم دے میرے 

حوالے کر دِتّے


میں میرے پیریں پئی جھاجھر دے بور ورگا

توں اندر نوں چڑھی عشقے دی لور ورگا

تے میں دُکھی آں توں دُکھایا اے۔

کم ای نِرالے کر دِتّے

شاعرہ 








اندرجیت اندر لوٹے 

لُدھیانہ چڑھداپنجاب انڈیا

شاہ مُکھی لپّی

سلیم آفتاب سلیم قصوری

ਫ਼ਤਵੇ ਸਜਾ ਏ ਗਮ

ਇੰਦਰ ਇੰਦਰਜੀਤ ਲੋਟੇ

ਲੁਧਿਆਣਾ ਚੜਦਾ ਪੰਜਾਬ

ਭਾਰਤ


ਤੂੰ ਭਾਵੇਂ ਕਹਿਣ ਲਗੇ ਨਹੀਂ ਸੋਚਿਆ

ਪਰ ਤੇਰੇ ਅੰਗਿਆਰਿਆਂ ਵਰਗੇ ਬੋਲਾਂ ਨੇ ਦਿਲ ਤੇ ਛਾਲੇ ਕਰ ਦਿੱਤੇ

ਵੇ  ਅਸੀ ਜਿਉਨੇ ਆ ਓ ਵੀ ਤੇਰੇ ਲਈ

ਵੇ ਚੰਦ੍ਰਰਿਆਂ ਅਸੀ ਤਾਂ ਸਾਹ ਵੀ ਤੇਰੇ ਹਵਾਲੇ ਕਰ ਦਿੱਤੇ


ਤੂੰ ਕਦਮ  ਕਹੇ  ਮੈਂ ਧਰ ਦਿੱਤੇ

ਵੇ ਮੈ ਉੱਡਣਾ ਸੀ ਤੂੰ ਪਰ ਦਿੱਤੇ

ਤੇਰੇ  ਨਾ ਦੇ ਕਸੀਦੇ ਲਿਖ ਲਿਖਕੇ

ਅਸੀਂ ਵਰਕੇ ਕਾਲੇ ਕਰ ਦਿੱਤੇ ।


ਮੈਂ ਮਛਲੀ ਆਂ ਤੂੰ ਪਾਣੀ ਵੇ

ਮੈਂ ਦੁੱਧ ਵਰਗੀ ਤੂੰ ਮਧਾਣੀ ਵੇ

ਨਰਮ ਹੱਥਾਂ ਨਾਲ ਰਿੜਰ ਰਿੜਕ ਕੇ

ਵੇ ਮੈੈਂ ਹੱਥੀਂ ਛਾਲੇ ਕਰ ਦਿੱਤੇ ।


ਤੂੰ ਰਾਜਾ ਤੇ ਮੈਂ ਰਾਣੀ ਵੇ

ਸਾਡੀ ਬਣੂਗੀ ਇਸ਼ਕ ਕਹਾਣੀ ਵੇ

ਵੇ ਤੂੰ ਫ਼ਤਵੇ ਸਜਾ ਏ ਗਮ ਦੇ ਮੇਰੇ 

ਹਵਾਲੇ ਕਰ ਦਿੱਤੇ ।


ਮੈਂ ਮੇਰੇ ਪੈਰੀਂ ਪਈ ਝਾਜਰ ਦੇ ਬੋਰ ਵਰਗਾ

ਤੂੰ ਇੰਦਰ ਨੂੰ ਚੜੀ ਇਸ਼ਕੇ ਦੀ ਲੋਰ ਵਰਗਾ

ਵੇ ਮੈਂ ਦੁਖੀ ਆਂ ਤੂੰ ਦੁਖਾਇਆ ਏ

ਕੰਮ ਈ ਨਿਰਾਲੇ ਕਰ ਦਿੱਤੇ ।

No comments:

Post a Comment