لیکھک تے شاعر مہیندر سُود وِرک جی ہوراں دی تیجی شعری کتاب سچ وانگ کچ نوں سوہنے ڈھنگ نال ایسپور والیاں نے جاری کیتا۔
شری 108سنت ہرویندر داس جی ایسپور والیاں نے پنجاب دے پرسیدھ لیکھک اتے گیت کار مہیندرسِنگھ سود وِرک دے تیسرے کوی سنگرے دی ای بُک سچ ورگا کچ نوں اپنے شُبھ کارکملاں نال ڈیرا دھن دھن بابا بساؤ جی ایسپور ہشیار پور وچ جاری کیتا۔شری 108 سنت ہرویندر داس جی نے کہیا کہ لیکھک مہیندر سُود وِرک نے اپنی ایہ ای بُک اپنے سوِ پِتا شری گُلزار چند سُود جی دی یاد وچ سمرپت کیتی ہے۔
ایس موقع تے گولڈ میڈ لسٹ جناب ستپال ساہلوں وی اُچیچے طور تے سُود وِرک جی نوں مبارک باد دین پہنچے۔ساہلوں صاحب نے دسیا کہ مہیندر سُود وِرک اُبھردا نامور نوجوان شاعر ہے۔جس نے تھوڑے سمّے وچ ہی سخت محنت کرکے بہت ساریاں رچناواں نوں جنم دِتّا اتے ڈیجیٹل کرانتی دا سہارا لیندے ہوئے اوہناں نوں بنجابی پاٹھکاں دیاں بروہاں تک پہنچایا ۔ایس نے اپنیاں نظماں وچ اپنے خیالاں نوں بھارو کردے ھوئے کسے وی بندش توں دور رہن نوں ترجیح دِتّی۔ایس نے تھوڑے سمّے وچ ہی اپنے دو شعری سنگرے ای بُک دے روپ وچ سچ دا ھوکا اتے سچ کوڑا آ۔پاٹھکاں دی جھولی وچ پا کے اپنا نام ستھاپت شاعراں دی قطار وچ لے آندا اے۔پِتا دی موت توں بعد لِکھن دی پرکریا نوں تیزی نال چلاوندیاں ہوئیاں کسے وی طراں دے پرواہ کیتے بِنا پوری سپیڈ نال لِکھن دے کارجاں نوں عملی جامہ پہنایا اے۔مہیندر سُود توں مہیندر سُود وِرک بنے۔ایس نوچوان شاعر نوں ٹیسرا کوی سنگرے ای بُک دے روپ وچ پاٹھکاں دیاں برُوہاں تک پہنچاون دا بل مِلیا ۔ایس دا تیسرا کوی سنگرے ای بُک دے روپ وچ سچ وانگ کچ نوں خوش آمدید کہنے ہاں۔اتے آس کردے ہاں کہ پاٹھک ایس نوں وی پہلے وانگ ہی پیار تے ستکار دین دے.لیکھک مہیندر سود ہوراں سنتاں دا خاص طور تے دھن واد کردیاں کہیا کہ شری 108 سنت ہر ویندر داس جی ایسپور والیاں دے آشرواد صدقے میں لگا تار لِکھدا آ رہیاں۔سود وِرک نے دسیا کہ سروتیاں دا پیار ہی شاعر دی اصل پونجی ہوندی بے۔اوہناں نے جناب ستپال ساہلوں جی شری راجیش کمار مدارا سرپنچ پنڈ سرمست پور پال جالندھری سمپادک شبداں دا شہر میگزین اتے کلیر صاحب سنپادک قلم دی طاقت نیوز دا ای بُک جاری کرن تے بہت دھن واد کیتا۔سُود وِرک نے کہیا کہ میرے ایس تیسرے کوی سنگرے سچ وانگ کچ دی سمپادِکا کماری امنجیپ بدھّن جی ہن اتے امنجیپ دی محنت صدقے ہی ایہ تیسرا پراگا توڑ چڑھیا اے۔میں اوہناں دا بہت دھن وادی ہاں۔اوہناں نے آکھیا بھئی آس اے میری ایس بُک نوں وی پہلیاں کتاباں وانگ پیار دِتّا جاوے گا۔
رپورث
پال جالندھری
چیف ایڈیٹر حرفاں دی ڈار
شاہ مُکھی لپّی
سلیم آفتاب سلیم قصوری
ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆਂ ਨੇ ਆਪਣੇ ਸ਼ੁੱਭ ਕਰਕਮਲਾਂ ਨਾਲ ਸੂਦ ਵਿਰਕ ਦੇ ਤੀਸਰੇ ਕਾਵਿ ਸੰਗ੍ਰਹਿ “ਸੱਚ ਵਾਂਗ ਕੱਚ” ਨੂੰ ਕੀਤਾ ਰਿਲੀਜ਼-
ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆਂ ਨੇ ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਦੇ ਤੀਸਰੇ ਕਾਵਿ ਸੰਗ੍ਰਹਿ ਦੀ ਈ ਬੁੱਕ “ਸੱਚ ਵਾਂਗ ਕੱਚ” ਨੂੰ ਆਪਣੇ ਸ਼ੁੱਭ ਕਰਕਮਲਾਂ ਨਾਲ ਡੇਰਾ ਧੰਨ ਧੰਨ ਬਾਬਾ ਬਸਾਉ ਜੀ ਈਸਪੁਰ (ਹੁਸ਼ਿਆਰਪੁਰ) ਵਿਖੇ ਰਿਲੀਜ਼ ਕੀਤਾ। ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਨੇ ਕਿਹਾ ਕਿ ਲੇਖਕ ਮਹਿੰਦਰ ਸੂਦ ਵਿਰਕ ਨੇ ਆਪਣੀ ਇਹ ਈ ਬੁੱਕ ਆਪਣੇ ਸਵ.ਪਿਤਾ ਸ੍ਰੀ ਗੁਲਜ਼ਾਰ ਚੰਦ ਸੂਦ ਜੀ ਦੀ ਯਾਦ ਵਿੱਚ ਸਮਰਪਿਤ ਕੀਤੀ ਹੈ। ਇਸ ਮੌਕੇ ਗੋਲਡ ਮੈਡਲਿਸਟ ਜ਼ਨਾਬ ਸਤਪਾਲ ਸਾਹਲੋਂ ਜੀ ਵੀ ਉਚੇਚੇ ਤੌਰ ਤੇ ਸੂਦ ਵਿਰਕ ਜੀ ਨੂੰ ਮੁਬਾਰਕਬਾਦ ਦੇਣ ਪੁੱਜੇ। ਸਾਹਲੋਂ ਸਾਹਿਬ ਨੇ ਦੱਸਿਆ ਕਿ ਮਹਿੰਦਰ ਸੂਦ ਵਿਰਕ ਇਕ ਉਭਰਦਾ ਨਾਮਵਰ ਨੌਜਵਾਨ ਸ਼ਾਇਰ ਹੈ ਜਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਸਖ਼ਤ ਮਿਹਨਤ ਕਰਕੇ ਅਨੇਕਾਂ ਕਾਵਿ ਰਚਨਾਂਵਾਂ ਨੂੰ ਜਨਮ ਦਿੱਤਾ ਅਤੇ ਡਿਜ਼ੀਟਲ ਕ੍ਰਾਂਤੀ ਦਾ ਸਹਾਰਾ ਲੈਂਦੇ ਹੋਏ ਉਨ੍ਹਾਂ ਨੂੰ ਪੰਜਾਬੀ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਇਆ।ਇਸ ਨੇ ਆਪਣੀਆਂ ਕਾਵਿ ਰਚਨਾਂਵਾਂ ਵਿੱਚ ਆਪਣੇ ਖਿਆਲਾਂ ਨੂੰ ਭਾਰੂ ਕਰਦੇ ਹੋਏ ਕਿਸੇ ਵੀ ਬੰਦਿਸ਼ ਤੋਂ ਦੂਰ ਰਹਿਣ ਨੂੰ ਤਰਜ਼ੀਹ ਦਿੱਤੀ ਹੈ।ਇਸ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਦੋ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ "ਸੱਚ ਦਾ ਹੋਕਾ" ਅਤੇ "ਸੱਚ ਕੌੜਾ ਆ" ਪਾਠਕਾਂ ਦੀ ਝੋਲੀ ਵਿੱਚ ਪਾ ਕੇ ਆਪਣਾ ਨਾਮ ਸਥਾਪਤ ਕਵੀਆਂ ਦੀ ਕਤਾਰ ਵਿੱਚ ਲੈ ਕੇ ਆਂਦਾ ਹੈ।ਪਿਤਾ ਦੀ ਮੌਤ ਤੋਂ ਬਾਅਦ ਲਿੱਖਣ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਚਲਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੇ ਪ੍ਰਵਾਹ ਕੀਤੇ ਬਿਨਾਂ ਪੂਰੀ ਸਪੀਡ ਨਾਲ ਲਿੱਖਣ ਦੇ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਇਨ੍ਹਾਂ ਦੋ ਈ ਬੁੱਕਾਂ ਨੇ ਪਾਠਕਾਂ ਦਾ ਅਥਾਹ ਪਿਆਰ ਇਸਦੀ ਝੋਲੀ ਵਿੱਚ ਪਾਇਆ। ਮਹਿੰਦਰ ਸੂਦ ਤੋਂ ਮਹਿੰਦਰ ਸੂਦ ਵਿਰਕ ਬਣੇ ਇਸ ਨੌਜ਼ਵਾਨ ਸ਼ਾਇਰ ਨੂੰ ਤੀਸਰਾ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਦਾ ਬੱਲ ਮਿਲਿਆ।ਇਸ ਦਾ ਤੀਸਰਾ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ "ਸੱਚ ਵਾਂਗ ਕੱਚ" ਨੂੰ ਖੁਸ਼ ਆਮਦੀਦ ਕਹਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਪਾਠਕ ਇਸ ਨੂੰ ਪਹਿਲਾਂ ਵਰਗਾ ਹੀ ਪਿਆਰ ਦੇਣਗੇ ਅਤੇ ਇਸ ਦੀ ਕਲਮ ਨੂੰ ਹੋਰ ਬਲ ਬਖਸ਼ਣਗੇ।
ਲੇਖਕ ਮਹਿੰਦਰ ਸੂਦ ਵਿਰਕ ਨੇ ਸੰਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆਂ ਦੇ ਆਸ਼ੀਰਵਾਦ ਸਦਕਾ ਮੈਂ ਲਗਾਤਾਰ ਲਿੱਖਦਾ ਆ ਰਿਹਾਂ ਹਾਂ। ਸੂਦ ਵਿਰਕ ਨੇ ਦੱਸਿਆ ਕਿ ਸਰੋਤਿਆਂ ਦਾ ਪਿਆਰ ਹੀ ਸ਼ਾਇਰ ਦੀ ਅਸਲ ਪੂੰਜੀ ਹੁੰਦਾ ਹੈ।ਅੱਗੇ ਉਹਨਾਂ ਜ਼ਨਾਬ ਸਤਪਾਲ ਸਾਹਲੋਂ ਜੀ, ਸ਼੍ਰੀ ਰਾਜੇਸ਼ ਕੁਮਾਰ ਮਦਾਰਾ ਸਰਪੰਚ ਪਿੰਡ ਸਰਮਸਤਪੁਰ, ਪਾਲ ਜਲੰਧਰੀ ਸੰਪਾਦਕ ਸਬਦਾਂ ਦਾ ਸ਼ਹਿਰ ਮੈਗਜ਼ੀਨ ਅਤੇ ਕਲੇਰ ਸਾਬ ਸੰਪਾਦਕ ਕਲਮ ਦੀ ਤਾਕਤ ਨਿਊਜ਼ ਦਾ ਈ ਬੁੱਕ ਰਿਲੀਜ਼ ਮੌਕੇ ਪੁੱਜਣ ਤੇ ਵਿਸ਼ੇਸ ਧੰਨਵਾਦ ਕੀਤਾ।ਸੂਦ ਵਿਰਕ ਨੇ ਕਿਹਾ ਕਿ ਮੇਰੇ ਇਸ ਤੀਸਰੇ ਕਾਵਿ ਸੰਗ੍ਰਹਿ “ਸੱਚ ਵਾਂਗ ਕੱਚ” ਦੀ ਸੰਪਾਦਿਕਾ ਕੁਮਾਰੀ ਅਮਨਦੀਪ ਬੱਧਣ ਜੀ ਹਨ ਅਤੇ ਅਮਨਦੀਪ ਦੀ ਮਿਹਨਤ ਸਦਕਾ ਹੀ ਇਹ ਤੀਸਰਾ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ ਪਾਠਕਾਂ ਦੇ ਸਨਮੁੱਖ ਕਰ ਪਾਇਆ ਹਾਂ। ਇਸ ਮਿਹਨਤ ਲਈ ਮੈਂ ਸੰਪਾਦਿਕਾ ਕੁਮਾਰੀ ਅਮਨਦੀਪ ਬੱਧਣ ਜੀ ਦਾ ਧੰਨਵਾਦ ਕਰਦਾ ਹਾਂ। ਸੂਦ ਵਿਰਕ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਇਸ ਕਾਵਿ ਸੰਗ੍ਰਹਿ “ਸੱਚ ਵਾਂਗ ਕੱਚ” ਨੂੰ ਵੀ ਮੇਰੀਆਂ ਪਹਿਲੀਆਂ ਦੋ ਈ ਬੁੱਕ "ਸੱਚ ਦਾ ਹੋਕਾ" ਅਤੇ "ਸੱਚ ਕੌੜਾ ਆ" ਵਰਗਾ ਹੀ ਪਾਠਕ ਭਰਪੂਰ ਪਿਆਰ ਅਤੇ ਸਤਿਕਾਰ ਬਖ਼ਸ਼ਣ ਗਏ।
No comments:
Post a Comment