ਗ਼ਜ਼ਲ/ غزل
ਝੱਖੜ 'ਚ ਦੀਵੇ ਬਾਲਣੇ।
ਸੂਲਾਂ 'ਤੇ ਪਾੳਣੇ ਆਲ੍ਹਣੇ।
جھکّھڑ 'چ دیوے بالنے۔
سولاں 'تے پاؤنے آلھنے۔
ਜਜ਼ਬਾਤ ਹਿਮੰਤ ਹੌਸਲੇ,
ਅਮਲਾਂ 'ਚ ਪੈਂਦੇ ਢਾਲਣੇ।
جذبات ہِمنت حوصلے،
عملاں 'چ پیندے ڈھالنے۔
ਸਮਿਆਂ ਦੇ ਹਾਣੀ ਜਾਣਦੇ,
ਕਿੱਦਾਂ ਵਕਤ ਸੰਭਾਲਣੇ।
سمیاں دے ہانی جاندے،
کِدّاں وقت سمبھالنے۔
ਵਾਵਾਂ ਦੇ ਰੁਖ ਵੀ ਮੋੜ ਕੇ,
ਤੂਫਾਨ ਪੈਂਦੇ ਟਾਲਣੇ।
واواں دے رُخ وی موڑ کے،
طوفان پیندے ٹالنے۔
ਉੱਤਮ ਕਲਾ ਹੈ ਦੋਸਤੋ,
ਗ਼ਜ਼ਲਾਂ 'ਚ ਅੱਖਰ ਢਾਲਣੇ।
اُتّم کلا ہے دوستو،
غزلاں 'چ اکّھر ڈھالنے۔
'امرجیت سنگھ جیت
'ਅਮਰਜੀਤ ਸਿੰਘ ਜੀਤ'
واہ جی واہ
ReplyDelete