Tuesday, April 9, 2024

میری میری نہ کریا کر ( پال جالندھری ) شاہ مکھی ( سلیم آفتاب سلیم قصوری )

 







میری میری نہ کریا کر 


میری میری کردا پھیرے توں بندیا

کُجھ نہ نال تیرے ایتھے جانا اے۔


اپنا کُجھ نہیں ایس جگ اندر

ایہ سنسار تاں بس موہ مایا اے۔


کٹ پُتلی توں رب دے ہتھ دی بندیا

اوسے نے ہی ایہ سارا کھیڈ رچایا اے۔


رب نوں وی ہن توں بھنڈی جاویں بندیا

تیری زندگی چار دناں دا میلا اے


انت سماں جد تیرا آونا بندیا

پال جالندھری کول نہ تیرے کوئی ہونا اے۔


نام دی کیاری چ بیج لے پا بندیا

جِس نے انت سمیں سہائی ہونا اے۔


میری میری کردا پھیرے توں بندیا

کُجھ نہ نال تیرے ایتھوں جانا اے۔

شاعر

پال جالندھری

چیف ایڈیٹر حرفاں دی ڈار

شاہ مُکھی لپّی

سلیم آفتاب سلیم قصوری


|| ਮੇਰੀ ਮੇਰੀ ਨਾ ਕਰਿਆ ਕਰ ||


ਮੇਰੀ ਮੇਰੀ ਕਰਦਾ ਫਿਰੇ ਤੂੰ ਬੰਦਿਆਂ।

ਕੁੱਝ ਨਾ ਨਾਲ ਤੇਰੇ ਇੱਥੋਂ ਜਾਣਾ ਏ।।


ਆਪਣਾ ਕੁੱਝ ਨਹੀਂ ਇਸ ਜੱਗ ਅੰਦਰ।

ਇਹ ਸੰਸਾਰ ਤਾਂ ਬਸ ਮੋਹ ਮਾਇਆ ਏ।।


ਕਠਪੁਤਲੀ ਤੂੰ ਰੱਬ ਦੇ ਹੱਥ ਦੀ ਬੰਦਿਆਂ।

ਉਸੇ ਨੇ ਹੀ ਇਹ ਸਾਰਾ ਖੇਡ ਰਚਾਇਆ ਏ।।


ਰੱਬ ਨੂੰ ਵੀ ਭੰਡੀ ਜਾਵੇਂ ਹੁਣ ਤੂੰ ਬੰਦਿਆਂ।

ਤੇਰੀ ਜ਼ਿੰਦੜੀ ਚਾਰ ਦਿਨਾਂ ਦਾ ਮੇਲਾ ਏ।।


ਅੰਤ ਸਮਾਂ ਜੱਦ ਤੇਰਾ ਆਉਣਾ ਬੰਦਿਆਂ। 

ਪਾਲ ਜਲੰਧਰੀ ਕੋਲ ਨਾ ਤੇਰੇ ਕੋਈ ਹੋਣਾ ਏ।।


ਨਾਮ ਦੀ ਕਿਆਰੀ ਚ ਬੀਜ ਲੈ ਪਾ ਬੰਦਿਆਂ।

ਜਿਸ ਨੇ ਅੰਤ ਸਮੇਂ ਸਹਾਈ ਤੇਰੇ ਹੋਣਾ ਏ।।


ਮੇਰੀ ਮੇਰੀ ਕਰਦਾ ਫਿਰੇ ਤੂੰ ਬੰਦਿਆਂ।

ਕੁੱਝ ਨਾ ਨਾਲ ਤੇਰੇ ਇੱਥੋਂ ਜਾਣਾ ਏ।।

No comments:

Post a Comment