نظم
پیڑاں دا پراگا
پیڑاں دا پراگا چھانٹ رہے ہاں
تاں جو درداں دی بھٹھی وچ پا
لال سوہا راہڑ پیس کے
رین بنا اِک ڈبّی وچ بند کر
سانبھ لواں کِسے سندور دی گُٹھّے
تے کدی کدائی احساس لئی
دیکھ لیا کراں باہر کڑھ کے
کِس کِس دے دِتّے ہوئے ناسور نے
جو پِس کے وی تڑپ رہے نے
اپنے پن چ اتے اُمید آس
لگائی شانت بیٹھے نےُ ٹِک ٹِکی لگا
راہ دیکھ رہے نے اپنیاں دی
اُڈیک چ کہ کدی تاں کوئی آئے گا
لال رقت والا ملہم
پٹّی لگان تاں کہ
سدا لئی سُک جان
ظالم مکھیاں دی
بھینکاٹ توں بچن لئی
شاعرہ
ڈاکٹر سربجیت کور براڈ موگا انڈیا
شاہ مُکھی لپّی
سلیم آفتاب سلیم قصوری
"ਪੀੜਾਂ ਦਾ ਪਰਾਗਾ" ਨਜ਼ਮ
ਪੀੜਾਂ ਦਾ ਪਰਾਗਾ ਸ਼ਾਂਟ ਰਹੇ ਹਾਂ
ਤਾਂ ਜੋ ਦਰਦਾਂ ਦੀ ਭੱਠੀ ਵਿੱਚ ਪਾ
ਲਾਲ ਸੂਹਾ ਰਾਹੜ,ਭੁੰਨ,ਪੀਸ, ਕੇ
ਰੀਣ ਬਣਾ ਇੱਕ ਡੱਬੀ ਵਿੱਚ ਬੰਦ ਕਰ
ਸਾਂਭ ਲਵਾਂ ਕਿਸੇ ਸੰਦੂਕ ਦੀ ਗੁੱਠੇ
ਤੇ ਕਦੀ ਕਦਾਈਂ ਅਹਿਸਾਸ ਲਈ
ਦੇਖ ਲਿਆ ਕਰਾਂ ਬਾਹਰ ਕੱਢ ਕੇ
ਕਿਸ ਕਿਸ ਦੇ ਦਿੱਤੇ ਹੋਏ ਨਸੂਰ ਨੇ
ਜੋ ਪਿਸ ਕੇ ਵੀ ਤੜਪ ਰਹੇ ਨੇ
ਆਪਣੇ ਪਣ ਚ ਅਤੇ ਉਮੀਦ ਆਸ
ਲਗਾਈ ਸ਼ਾਂਤ ਬੈਠੇ ਨੇ ਟਿੱਕ ਟਿੱਕੀ ਲਗਾ
ਰਾਹ ਦੇਖ ਰਹੇ ਨੇ ਆਪਣਿਆਂ ਦੀ
ਉਡੀਕ ਚ ਕਿ ਕਦੀ ਤਾਂ ਕੋਈ ਆਏਗਾ
ਲਾਲ ਰਕਤ ਵਾਲਾ ਮੱਲ੍ਹਮ
ਪੱਟੀ ਲਗਾਉਣ ਤਾਂ ਕਿ
ਸਦਾ ਲਈ ਸੁੱਕ ਜਾਣ
ਜਾਲਮ ਮੱਖੀਆਂ ਦੀ
ਭਿਣਕਾਹਟ ਤੋਂ ਬਚਣ ਲਈ
ਲਿਖਤ:- ਡਾਕਟਰ ਸਰਬਜੀਤ ਕੌਰ ਬਰਾੜ ਮੋਗਾ (ਚੜ੍ਹਦਾ ਪੰਜਾਬ)
7986652927
No comments:
Post a Comment