Monday, March 4, 2024

نظم ( شاعر دکھبھنجن چیف ایڈیٹر میگزین شبد قافلہ انڈیا ) شاہ مکھی : سلیم آفتاب سلیم قصوری

 





نظم

ازماونا چھڈ دے

کس کس نوں دیویں گا دھوکے تے دھوکا

یارا ہُن تاں ازماونا چھڈ دے

رب ورگا یار رُسا کے بیہہ گئے 

در در جا کے رب مناونا چھڈ دے

سُکھنیں جا جا کیتے دھاگے کیتے تعویتاں نوں

اویۓ کیکراں تے لیراں لمکاونا چھڈ دے

دُکھبھنجن دی روح تک روا چھڈی آ

بے قدرا دے دے دُکھ ونڈاونا چھڈ دے

شاعر 

دُکھبھنجن چیف ایڈیٹر

میگزین شبد قافلہ انڈیا

نمبر 351920424466

شاہ مُکھی لپّی

سلیم آفتاب سلیم قصوری

ਅਜ਼ਮਾਉਣਾ ਛੱਡਦੇ

ਦੁੱਖਭੰਜਨ ਮੁੱਖ ਸੰਚਾਲਕ 

ਅਦਾਰਾ ਸ਼ਬਦ ਕਾਫ਼ਲਾ

+351920424466


ਕਿਸ-ਕਿਸ ਨੂੰ ਦੇਵੇਂਗਾ ਧੋਖੇ ਤੇ ਧੋਖਾ

ਯਾਰਾ ਹੁਣ ਤਾਂ ਅਜ਼ਮਾਉਣਾ ਛੱਡਦੇ ।

ਰੱਬ ਵਰਗਾ ਯਾਰ ਰੁਸਾ ਕੇ ਬਹਿ ਗਿਐਂ 

ਦਰ-ਦਰ ਜਾ ਕੇ ਰੱਬ ਮਨਾਉਣਾ ਛੱਡਦੇ ।

ਸੁੱਖਨੈਂ  ਜਾ-ਜਾ ਕਿਤੇ ਧਾਗੇ ਕਿਤੇ ਤਵੀਤਾਂ ਨੂੰ

ਓਏ ਕਿੱਕਰਾਂ ਤੇ ਲੀਰਾਂ ਲਮਕਾਉਣਾ ਛੱਡਦੇ ।

ਦੁੱਖਭੰਜਨ ਦੀ ਰੂਹ ਤੱਕ ਰਵਾ ਛੱਡੀ ਆ 

ਬੇਕਦਰਾ ਦੇ-ਦੇ ਕੇ ਦੁੱਖ ਵੰਡਾਉਣਾ ਛੱਡਦੇ ।

No comments:

Post a Comment