ਗ਼ਜ਼ਲ /غزل
ਪਹਿਲਾਂ ਆਪਣੀ ਧਰਤੀ ਉੱਤੇ ਸੁਰਗ ਬਣਾ ਲਈਏ।
ਫਿਰ ਭਾਵੇਂ ਜਾ ਚੰਦ 'ਤੇ ਬਸਤੀ ਹੋਰ ਵਸਾ ਲਈਏ ।
پہلاں آپنی دھرتی اُتے سُرگ بنا لئیے۔
فِر بھاویں جا چند تے بستی ہور وسا لئیے ۔
ਵੈਰ-ਵਿਰੋਧ ਤੇ ਨਫਰਤ ਵਾਲਾ ਰੰਦ ਮੁਕਾਉਣ ਲਈ,
ਪਿਆਰ ਨਿਰਾ ਹੈ ਅੰਮ੍ਰਿਤ, ਚਖ ਕੇ ਰੂਹ ਨਸ਼ਿਆ ਲਈਏ।
وَیر وِرودھ تے نفرت والا رند مکاؤن لئی،
پیار نِرا ہے امرت چکھ کے روح نشیا لئیے۔
ਸੋਹਣਾ ਜੀਵਨ ਜੀਣ ਦਾ ਹੈ ਸਭ ਨੂੰ ਹੱਕ ਬਰਾਬਰ ,
ਕਰੀਏ ਹੀਲਾ ਰਲ ਕੇ ਕਾਣੀ ਵੰਡ ਮੁਕਾ ਲਈਏ।
سوہنا جیون جین دا ہے سبھ نوں حقّ برابر ،
کریئے حیلہ رل کے کانی ونڈ مُکا لئیے۔
ਤੇਰਾ ਹੁੰਗਾਰਾ ਮੈਂ ਭਰਾਂ , ਗੌਰ ਕਰੀਂ ਕੁਝ ਤੂੰ ਵੀ,
ਇਕ ਦੂਜੇ ਨੂੰ ਸਮਝਣ ਲਈ ਸੰਵਾਦ ਰਚਾ ਲਈਏ।
تیرا ہنگارا میں بھراں ، غَور کریں کجھ توں وی،
اِک دوجے نوں سمجھن لئی سنواد رچا لئیے۔
ਜੀਵਨ ਦਾ ਇਹ ਸੰਘਰਸ਼ ਵੀ ਹੋ ਜਾਵੇਗਾ ਸੌਖਾ ,
ਆਓ ਯਾਰੋ ਇਕ ਦੂਜੇ ਵੱਲ ਹੱਥ ਵਧਾ ਲਈਏ।
جیون دا ایہ سنگھرش وی ہو جاویگا سوکھا ،
آؤ یارو اِک دوجے ولّ ہتھ ودھا لئیے۔
ਜੀਤ ਜੇ ਦੇਵੇਂ ਤਾਲ ,ਬਣੇ ਟੁਣਕਾਰ ਮੁਹੱਬਤ ਦੀ,
ਜੀਵਨ ਹੈ ਇਕ ਸੁੰਦਰ ਨਗਮਾ ਰਲ ਕੇ ਗਾ ਲਈਏ।
جیت جے دیویں تال ، بنے ٹُنکار محبت دی،
جیون ہے اِک سُندر نغمہ رل کے گا لئیے۔
ਅਮਰਜੀਤ ਸਿੰਘ ਜੀਤ
امرجیت سنگھ جیت
No comments:
Post a Comment